ਚੋਰਾਂ ਤੇ ਲੁਟੇਰਿਆਂ ਦੀ ਗਿਣਤੀ ਏਨੀ ਜ਼ਿਆਦਾ ਵੱਧ ਗਈ ਹੈ ਕਿ ਆਮ ਇਨਸਾਨ ਦਾ ਰਹਿਣਾ ਵੀ ਏਨਾ ਮੁਸ਼ਕਿਲ ਹੋ ਗਿਆਂ ਤੇ ਹੁਣ ਕੋਈ ਆਮ ਇਨਸਾਨ ਬਾਹਰ ਕੀ…ਘਰ ਵੀ ਸੁਰੱਖਿਅਤ ਵੀ ਨਹੀ ਤੇ ਚੋਰਾਂ ਦੇ ਏਨੇ ਹੌਸਲੇਂ ਬੁਲੰਦ ਹੋ ਗਏ ਨੇ ਕਿ ਹੁਣ ਉਹਨਾਂ ਨੇ ਆਟੋ ਚਾਲਕਾਂ ਨੂੰ ਵੀ ਨਹੀ ਬਖਸਿਆਂ ਤੇ ਅਜਿਹਾ ਹੀ ਮਾਮਲਾ ਲੁਧਿਆਣਾ ਦੇ ਨਜ਼ਦੀਕ ਸਲੇਮ ਟਾਂਬਰੀ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਚੋਰਾਂ ਵੱਲੋਂ ਆਟੋ ਚਾਲਕਾਂ ਨੂੰ ਵੀ ਨਿਸ਼ਾਨਾ ਬਣਾਇਆਂ ਗਿਆਂ ਤੇ ਕੁੱਝ ਸੀਸੀਟੀਵੀ ਫੋਟੇਜ ਸਾਹਮਣੇ ਆਈਆਂ ਨੇ ਜਿਸ ਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਹਨਾਂ ਨੇ ਮੂੰਹ ਢੱਕੇ ਹੋਏ ਸੀ ਤੇ ਚੋਰਾਂ ਵੱਲੋਂ ਆਟੋ ਦਾ ਸਾਰਾ ਸਮਾਨ ਕੱਢ ਕੇ ਆਟੋ ਨੂੰ ਬੁੱਢੇ ਦਰਿਆਂ ਚ ਸੁੱਟ ਦਿਤਾ ਗਿਆਂ ਜਿਸ ਤੋਂ ਬਾਅਦ ਮਾਲਕਾਂ ਨੇ ਆਪਣੇ ਆਟੋਂ ਪਹਿਚਾਣ ਲਿਆਂ ਅਤੇ ਮੌਕੇ ਤੇ ਪੁਲਿਸ ਨੂੰ ਬੁਲਾਇਆਂ ਗਿਆ ਤੇ ਆਟੋ ਚਾਲਕ ਨੇ ਦਸਿਆਂ ਕਿ ਉਹਨਾਂ ਦਾ ਆਟੋ ਚੋਰੀ ਹੋਇਆਂ ਸੀ ਜਿਸਦਾ ਸਾਰਾ ਸਮਾਨ ਕੱਢ ਕੇ ਦਰਿਆਂ ਚ ਸੁੱਟ ਦਿੱਤਾ ਤੇ ਚੋਰਾਂ ਵੱਲੋਂ ਚੋਰੀ ਨੂੰ ਅੰਜ਼ਾਮ ਦਿੱਤਾ ਗਿਆ।
ਉਥੇ ਹੀ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਤੇ ਉਹਨਾਂ ਨੇ ਦੱਸਿਆ ਕਿ ਆਟੋ ਦਾ ਸਾਰਾ ਸਮਾਨ ਕੱਢ ਕੇ ਦਰਿਆਂ ਚ ਸੁੱਟ ਦਿੱਤਾ ਫਿਲਹਾਲ ਸੀਸੀਟੀਵੀ ਫੋਟੇਜ਼ ਸਾਹਮਣੇ ਆਈਆਂ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਚੋਰੀਆਂ ਦੀਆਂ ਵਾਰਦਾਤਾ ਅਕਸਰ ਹੀ ਸਾਹਮਣੇ ਆੳੇੁਦੀਆਂ ਰਹਿੰਦੀਆ ਨੇ ਤੇ ਜਿੱਥੇ ਚੋਰਾਂ ਨੇ ਹੁਣ ਆਟੋ ਚਾਲਕਾਂ ਨੂੰ ਵੀ ਨਿਸ਼ਾਂਨਾ ਬਣਾ ਲਿਆਂ ਹੈ ਤੇ ਆਟੋ ਦਾ ਸਾਰਾ ਸਮਾਨ ਕੱਢ ਲਿਆਂ ਤੇ ਫਰਾਰ ਹੋ ਜਾਂਦੇ ਨੇ।, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
