Htv Punjabi
Punjab

ਰੇਲਵੇ ਸਟੇਸ਼ਨਾਂ ‘ਤੇ ਵੀ ਕਰਾ ਸਕਦੇ ਹੋ ਬਸ ਇੰਨੇ ਕੁ ਪੈਸਿਆਂ ਵਿੱਚ ਮੈਡੀਕਲ ਟੈਸਟ

ਪਠਾਨਕੋਟ : ਹੁਣ ਲੋਕ ਰੇਲਵੇ ਸਟੇਸ਼ਨਾਂ ‘ਤੇ 16 ਤਰ੍ਹਾਂ ਦੇ ਮੈਡੀਕਲ ਟੈਸਟ ਕਰ ਸਕਦੇ ਹੋ l ਇੱਕਲੇ ਪੰਜਾਬ ਵਿੱਚ 12 ਸਟੇਸ਼ਨਾਂ ‘ ਤੇ ਹੈਲਥ ਏਟੀਐਮ ਕਿਓਸਿਕ ਮਸ਼ੀਨਾਂ ਲਾਈਆਂ ਜਾਣਗੀਆਂ l ਫਿਟ ਦੲੰਡੀਆ ਮੂਵਮੈਂਟ ਦੇ ਤਹਿਤ ਭਾਰਤੀ ਰੇਲਵੇ ਵੱਲੋਂ ਪੂਰੇ ਦੇਸ਼ ਦੇ ਨਾਲ ਨਾਲ ਉੱਤਰ ਭਾਰਤ ਦੇ ਮੁੰਖ ਰੇਲਵੇ ਸਟੇਸ਼ਨਾਂ ‘ਤੇ ਹੈਲਥ ਏਟੀਐਮ ਕਿਓਸਿਕ ਮਸ਼ੀਨਾਂ ਲਾਈਆਂ ਜਾ ਰਹੀਆਂ ਹਨ l
ਇਸ ਮਸ਼ੀਨ ਨਾਲ ਯਾਤਰੀ ਸਿਰਫ 50 ਤੋਂ 100 ਰੁਪਏ ਵਿੱਚ 16 ਰੁਪਏ ਦੇ ਹੈਲਥ ਚੈਕਅੱਪ ਕਰਾ ਸਕਦੇ ਹਨ l ਮਿਲੀ ਜਾਣਕਾਰੀ ਦੇ ਅਨੁਸਾਰ, ਇਸ ਸੁਵਿਧਾ ਦੇ ਲਈ ਪ੍ਰਪੋਜ਼ਲ ਤਿਆਰ ਕਰ ਲਿਆ ਗਿਆ ਹੈ, ਜਿਸ ਦੇ ਕਾਰਨ ਜਲਦੀ ਹੀ ਮਸ਼ੀਨਾਂ ਪਠਾਨਕੋਟ ਸਿਟੀ, ਪਠਾਨਕੋਟ ਕੈਂਟ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਸਿਟੀ, ਜਲੰਧਰ ਸਿਟੀ, ਜੰਮੂਤਵੀ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ, ਫਗਵਾੜਾ, ਬਿਆਸ, ਊਧਮਪੁਰ, ਫਿਰੋਜ਼ਪੁਰ ਕੈਂਟ ਸਟੇਸ਼ਨਾਂ ‘ਤੇ ਸਥਾਪਿਤ ਕੀਤੀਆਂ ਜਾਣਗੀਆਂ l
ਹੈਲਥ ਏਟੀਐਮ ਕਿਓਸਿਕ ਨੂੰ ਸਿਰਫ 50 ਰੁਪਏ ਦੇ ਕੇ ਬੋਨ ਮਾਸ, ਬਾਡੀ ਮਾਸ ਇੰਡੇਕਸ, ਬੀਪੀ, ਮੇਟਾਬਾਲਿਜ਼ਮ ਏਜ, ਬਾਡੀ ਫੈਟ, ਹਾਈਡਰੇਸ਼ਨ, ਪਲਸ ਰੇਟ, ਹਾਈਟ, ਮਸਲ ਮਾਸ, ਸਰੀਰ ਦਾ ਤਾਪਮਾਨ, ਸਰੀਰ ਵਿੱਚ ਆਕਸੀਜਨ ਦੀ ਮਾਤਰਾ, ਵਜਨ ਸਹਿਤ ਕਈ ਪੈਰਾਮੀਟਰ ਦੀ ਜਾਂਚ ਕਰਾ ਸਕਦੇ ਹਨ l
ਭਾਰਤੀ ਰੇਲਵੇ ਦੁਆਰਾ ਯਾਤਰੀਆਂ ਦੀ ਸਿਹਤ ਦਾ ਧਿਆਨ ਰੱਖਣ ਦੇ ਲਈ ਇਹ ਖਾਸ ਸੁਵਿਧਾ ਸ਼ੁਰੂ ਕੀਤੀ ਜਾ ਰਹੀ ਹੈ l ਇਸ ਦੇ ਲਈ ਸਾਰੇ ਸਟੇਸ਼ਨਾਂ ‘ਤੇ ਹੈਲਥ ਏਟੀਐਮ ਕਿਓਸਿਕ ਮਸ਼ੀਨ ਲਗਾ ਰਿਹਾ ਹੈ, ਜਿਸ ਦੇ ਤਹਿਤ ਇੱਕ ਵਾਰ ਵਿੱਚ ਸਿਹਤ ਦੇ 16 ਪੈਰਾਮੀਟਰਸ ਦੀ ਜਾਂਚ ਕਰਾਈ ਜਾ ਸਕਦੀ ਹੈ l ਕੁਝ ਹੀ ਮਿੰਟਾਂ ਵਿੱਚ ਜਾਂਚ ਰਿਪੋਰਟ ਵੀ ਦਿੱਤੀ ਜਾਵੇਗੀ l
ਰੇਲਵੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਹੈਲਥ ਏਟੀਐਮ ਕਿਓਸਿਕ ਮਸ਼ੀਨ ਦੇ ਜ਼ਰੀਏ ਰੇਲ ਯਾਤਰੀ ਬੇਹੱਦ ਘੱਟ ਸਮੇਂ ਵਿੱਚ ਅਤੇ ਮਾਮੂਲੀ ਕੀਮਤ ‘ਤੇ ਆਪਣੀ ਸਿਹਤ ਨਾਲ ਸੰਬੰਧੀ ਅਨੇਕ ਮਹੱਤਵਪੂਰਨ ਮਾਪਦੰਡਾਂ ਦੀ ਜਾਂਚ ਕਰਵਾ ਕੇ ਤੁਰੰਤ ਰਿਪੋਰਟ ਪ੍ਰਾਪਤ ਕਰ ਸਕਣਗੇ l ਇਸ ਹੈਲਥ ਏਟੀਐਮ ਵਿੱਚ ਇੱਕ ਮੈਡੀਕਲ ਅਟੈਂਡੈਂਟ ਸਟਾਫ ਵੀ ਮੌਜੂਦ ਰਹੇਗਾ l ਰਿਪੋਰਟ ਈਮੇਲ ਜਾਂ ਮੋਬਾਈਲ ਫੋਨ ‘ਤੇ ਹੱਥੋਂ ਹੱਥ ਭੇਜ ਦਿੱਤੀ ਜਾਵੇਗੀ l
ਹੈਲਥ ਏਟੀਐਮ ਵਿੱਚ ਦਿਲ ਦੇ ਰੋਗ, ਦਿਮਾਗ, ਸਾਹ ਅਤੇ ਔਰਤ ਰੋਗ ਨਾਲ ਜੁੜੇ ਸ਼ੁਰੂਆਤੀ ਲੈਵਲ ਦੀ ਜਾਂਚ ਦੀ ਵੀ ਸੁਵਿਧਾ ਹੈ l ਇਨ੍ਹਾਂ ਰੋਗਾਂ ਨਾਲ ਜੁੜੀ ਐਮਰਜੈ਼ਸੀ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਨ ਵਿੱ ਵੀ ਇਹ ਏਟੀਐਮ ਸਹਾਈ ਹੋਵੇਗਾ l

Related posts

ਸ੍ਰੀ ਕਰਤਾਰਪੁਰ ਸਾਹਿਬ ਦੀ ਹਦੂਦ ਅੰਦਰ ਮਰਿਆਦਾ ਦੀ ਉਲੰਘਣਾ

htvteam

ਬਿਸ਼ਨੋਈ ਗੈਂਗ ਦੇ ਗੁਰਗੇ ਦੀ ਤਲਾਸ਼ੀ ਲੈਣੀ ਜੇਲ੍ਹਰ ਨੂੰ ਪਈ ਮਹਿੰਗੀ

htvteam

ਸ਼ਹਿਰ `ਚ ਬਿਜਲੀ ਗੁੱਲ, ਜੇਈ ਸਾਹਬ ਨਸ਼ੇ `ਚ!

htvteam

Leave a Comment