Htv Punjabi
Punjab Video

ਆਹ ਬੰਦੇ ਨੇ ਕੀਤੀ ਅਜਿਹੀ ਵੱਖਰੀ ਖੇਤੀ, ਗੋਰਿਆਂ ਦੇ ਡਾਲਰ ਵੀ ਫੇਲ੍ਹ ?

ਸੰਗਰੂਰ ਦੇ ਪਿੰਡ ਪੇਧਨੀ ਕਲਾਂ ਦਾ ਕਿਸਾਨ ਸੁਖਦੀਪ ਸਿੰਘ ਜੋ ਕਿ ਕਣਕ-ਝੋਨੇ ਦੇ ਦੋ ਫ਼ਸਲੀ ਚੱਕਰ ਵਿਚੋਂ ਨਿੱਕਲ ਕੇ ਪੂਰਾ ਸਾਲ ਗੇਂਦੇ ਦੇ ਫੁੱਲਾਂ ਦੀ ਖੇਤੀ ਕਰਕੇ ਕਰ ਰਿਹਾ ਆਮ ਖੇਤੀ ਨਾਲੋਂ ਦੁੱਗਣੀ ਕਮਾਈ.. ਵਿਦੇਸ਼ਾਂ ਚ ਜਾਣ ਵਾਲਿਆਂ ਲਈ ਵੱਡੀ ਮਿਸਾਲ ਸੁਖਦੀਪ ਸਿੰਘ,,,5 ਤੋਂ 7 ਔਰਤਾਂ ਨੂੰ ਵੀ ਆਪਣੇ ਖੇਤ ਵਿੱਚ ਕੰਮ ਦੇ ਕੇ ਰੋਜ਼ਗਾਰ ਦੇ ਰਿਹਾ ਹੈ,,,,,,,,,

ਅੱਜ ਦੇ ਸਮੇਂ ਦੇ ਵਿੱਚ ਖੇਤੀ ਨੂੰ ਕਿਸਾਨ ਘਾਟੇ ਦਾ ਧੰਦਾ ਦੱਸ ਰਹੇ ਨੇ ਨੌਜਵਾਨ ਆਪਣੀਆਂ ਜਮੀਨਾਂ ਵੇਚ ਕੇ ਰੋਜ਼ਗਾਰ ਦੀ ਭਾਲ ਦੇ ਵਿੱਚ ਵਿਦੇਸ਼ਾਂ ਵੱਲ ਜਾ ਰਹੇ ਨੇ,, ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਅਗਰ ਪੰਜਾਬ ਦੇ ਵਿੱਚ ਜਲਦ ਹੀ ਕਣਕ ਅਤੇ ਝੋਨੇ ਦੀ ਖੇਤੀ ਤੋਂ ਇਲਾਵਾ ਹੋਰ ਫਸਲਾਂ ਦਾ ਵੱਡੇ ਤੌਰ ਤੇ ਵਿਕਲਪ ਕਿਸਾਨਾਂ ਨੂੰ ਨਹੀਂ ਦਿੱਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਵਿੱਚ ਖੇਤੀ ਹੋਰ ਘਾਟੇ ਦਾ ਸੌਦਾ ਬਣ ਜਾਵੇਗੀ,,,,,,,,

ਪਰ ਅੱਜ ਤੁਹਾਨੂੰ ਜਾਣਕਾਰੀ ਦਿੰਨੇ ਹਾਂ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਧੂਰੀ ਦੇ ਪਿੰਡ ਪੇਦਨੀ ਕਲਾਂ ਦੀ ਜਿੱਥੇ ਦਾ ਨੌਜਵਾਨ ਕਿਸਾਨ ਸੁਖਦੀਪ ਸਿੰਘ ਪਿਛਲੀ ਕਈ ਸਾਲਾਂ ਤੋਂ ਕਣਕ ਅਤੇ ਝੋਨੇ ਦੀ ਖੇਤੀ ਛੱਡ ਕੇ ਗੇਂਦੇ ਦੇ ਫੁੱਲਾਂ ਦੀ ਖੇਤੀ ਕਰ ਰਿਹਾ ਹੈ,,,,,,,,,,ਸੁਖਦੀਪ ਸਿੰਘ ਚਾਰ ਏਕੜ ਜਮੀਨ ਦੇ ਵਿੱਚ ਪੂਰਾ ਸਾਲ ਮੌਸਮ ਦੇ ਹਿਸਾਬ ਦੇ ਨਾਲ ਗੇਂਦੇ ਦੇ ਫੁੱਲਾਂ ਦੀ ਅਲੱਗ ਅਲੱਗ ਕਿਸਮਾਂ ਦੀ ਖੇਤੀ ਕਰਦਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਇਸ ਖੇਤੀ ਦੇ ਵਿੱਚ ਆਪਣੇ ਹੀ ਪਿੰਡ ਦੀਆਂ ਕਈ ਔਰਤਾਂ ਨੂੰ ਰੁਜ਼ਗਾਰ ਵੀ ਦੇ ਰਿਹਾ ਹੈ,,,,,,,

ਉੱਥੇ ਹੀ ਜਦੋਂ ਅਸੀਂ ਬਾਗਬਾਨੀ ਵਿਭਾਗ ਸੰਗਰੂਰ ਦੇ ਨਾਲ ਗੱਲਬਾਤ ਕੀਤੀ ਤਾਂ ਉੱਥੇ ਅਮਨਦੀਪ ਕੌਰ ਜੋ ਕਿ ਤਹਿਸੀਲ ਧੂਰੀ ਬਾਗਵਾਨੀ ਅਫਸਰ ਹਨ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਸੰਗਰੂਰ ਦੇ ਵਿੱਚ ਕਾਫੀ ਕਿਸਾਨ ਫੁੱਲਾਂ ਦੀ ਖੇਤੀ ਕਰਦੇ ਹਨ ਅਲੱਗ ਅਲੱਗ ਮੌਸਮ ਦੇ ਵਿੱਚ ਅਲੱਗ ਅਲੱਗ ਕਿਸਮਾਂ ਦੀ ਖੇਤੀ ਕੀਤੀ ਜਾਂਦੀ ਹੈ,, ਉਹਨਾਂ ਦੱਸਿਆ ਕਿ ਕਿਸਾਨ ਸੁਖਦੀਪ ਸਿੰਘ ਕਾਫੀ ਸਮੇਂ ਤੋਂ ਫੁੱਲਾਂ ਦੀ ਖੇਤੀ ਕਰਦਾ ਹੈ ਫੁੱਲਾਂ ਦੀ ਖੇਤੀ ਦੇ ਵਿੱਚ ਕਣਕ ਝੋਨੇ ਦੀ ਖੇਤੀ ਤੋਂ ਜਿਆਦਾ ਕਮਾਈ ਹੁੰਦੀ ਹੈ ਉਹਨਾਂ ਦੱਸਿਆ ਕਿ ਵਿਭਾਗ ਦੇ ਵੱਲੋਂ ਜੋ ਕਿਸਾਨ ਸੀਡ ਫੁੱਲਾਂ ਦੀ ਖੇਤੀ ਕਰਦੇ ਹਨ ਉਹਨਾਂ ਨੂੰ ਪਰ ਹੈਕਟੇਅਰ 35000 ਰੁਪਏ ਦਿੱਤੇ ਜਾਂਦੇ ਹਨ ਜੌ ਕਿਸਾਨ ਲੂਜ਼ ਫੁੱਲਾਂ ਦੀ ਖੇਤੀ ਕਰਦੇ ਹਨ ਉਹਨਾਂ ਨੂੰ 16000 ਰੁਪਏ ਪਰ ਹੈਕਟੇਅਰ ਮਦਦ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਕਿਸਾਨਾਂ ਨੂੰ ਜਰੂਰਤ ਦੇ ਹਿਸਾਬ ਦੇ ਨਾਲ ਜਿਸ ਵੀ ਮਸ਼ੀਨ ਦੀ ਜਰੂਰਤ ਹੁੰਦੀ ਹੈ ਉਸ ਦੇ ਉੱਪਰ ਵੀ 40% ਸਬਸਿਡੀ ਕਿਸਾਨ ਨੂੰ ਦਿੱਤੀ ਜਾਂਦੀ ਹੈ।,,,,,,,,,ਖੈਰ ਸਾਰੇ ਕਿਸਾਨਾਂ ਨੂੰ ਨੂੰ ਇਸ ਬਦਲਵੀ ਫ਼ਸਲ ਬਾਰੇ ਸੋਚਣਾ ਚਾਹੀਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੀਰਾਂ ਦੀ ਦਰਗਾਹ ਤੇ ਮੁੰਡੇ ਦੀ ਗੰ/ ਦੀ ਕ/ ਰਤੂਤ

htvteam

ਸਿੱਖ ਕੁੜੀ ਦੀਆਂ ਲਾਵਾਂ ਮੌਕੇ ਗੁਰਦੁਆਰੇ ਵੜ੍ਹਗੇ ਮੁਸਲਮਾਨ, ਕਹਿੰਦੇ, ਇਹ ਤਾਂ ਸਾਡੀ ਧੀ ਐ

htvteam

ਦਿਨ ‘ਚ ਸਿਰਫ 2 ਮਿੰਟ ਐਵੇਂ ਬੈਠ ਲਓ ਸਾਰਾ ਦਿਨ ਢਿੱਡ ਰਹੂਗਾ ਫੁੱਲ ਵਾਂਗੂੰ ਖਿੜਿਆ

htvteam

Leave a Comment