Htv Punjabi
Crime Punjab Video

ਆਹ ਮੁੰਡਿਆਂ ਦੀ ਗਲਤ ਕੰਮ ਕਰਦੇ ਦੀ ਵੀਡੀਓ ਹੋਈ ਲੀਕ

ਚੋਰਾਂ ਨੇ ਇੱਕ ਵਾਰ ਮੁੜ ਸ਼ਹਿਰ ਚ ਮਚਾਇਆ ਆਤੰਕ
ਭੀੜ ਭਰੇ ਬਜ਼ਾਰ ਚ ਇੱਕੋ ਰਾਤ ਤੋੜੇ ਤਿੰਨ ਦੁਕਾਨਾਂ ਦੇ ਸ਼ਟਰ
ਲੱਖਾਂ ਰੁਪਏ ਦਾ ਸਮਾਂਨ ਅਤੇ ਨਕਦੀ ਚੋਰੀ ਕਰ ਹੋਏ ਫ਼ਰਾਰ
ਘਟਨਾ ਸੀਸੀਟੀਵੀ ਕੈਮਰਿਆਂ ਚ ਕ਼ੈਦ
ਫਰੀਦਕੋਟ ਸ਼ਹਿਰ ਅੰਦਰ ਲਗਾਤਾਰ ਚੋਰੀਆਂ ਦਾ ਸਿਲਸਿਲਾ ਵਧਿਆ ਹੋਇਆ ਹੈ ਜਿਸ ਨੂੰ ਲੈ ਕੇ ਹਾਲੇ ਪੁਲਿਸ ਪਿਛਲੀਆਂ ਚੋਰੀਆਂ ਦੇ ਮਾਮਲੇ ਨੂੰ ਹਲ ਤਾਂ ਨਹੀਂ ਕਰ ਸਕੀ ਪਰ ਚੋਰਾਂ ਵੱਲੋਂ ਇਹ ਸਾਬਿਤ ਕਰ ਦਿੱਤਾ ਕਿ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਜਿਨ੍ਹਾਂ ਵੱਲੋਂ ਮੁੜ ਕੱਲ ਰਾਤ ਭੀੜ ਭਰੇ ਬਾਜ਼ਾਰ ਵਿੱਚ ਇੱਕ ਵਾਰ ਫਿਰ ਤਿੰਨ ਦੁਕਾਨਾਂ ਦੇ ਸ਼ਟਰ ਭੰਨ ਕੇ ਉੱਥੇ ਰੱਖੇ ਕੀਮਤੀ ਸਮਾਨ ਅਤੇ ਨਕਦੀ ਤੇ ਹੱਥ ਸਾਫ ਕਰ ਦਿੱਤਾ।ਚੋਰਾਂ ਵੱਲੋਂ ਇੱਕੋ ਮਾਰਕੀਟ ਅੰਦਰ ਬਣੀਆਂ ਤਿੰਨ ਦੁਕਾਨਾਂ ਜਿਸ ਚ ਇੱਕ ਮੈਡੀਕਲ ਸਟੋਰ,ਇੱਕ ਹਲਵਾਈ ਦੀ ਦੁਕਾਨ ਅਤੇ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਸ਼ਾਮਲ ਹੈ ਦੇ ਸ਼ਟਰ ਤੋੜ ਕੇ ਉਥੋਂ ਕੀਮਤੀ ਸਮਾਨ ਦੇ ਨਾਲ ਨਾਲ ਨਕਦੀ ਅਤੇ LCD, DVR ਅਤੇ ਇਥੋਂ ਤੱਕ ਕੇ ਕੈਸ਼ ਵਾਲੇ ਦਰਾਜ ਵੀ ਕੱਢ ਨਾਲ ਲੈ ਗਏ।

ਇਸ ਮੌਕੇ ਮੈਡੀਕਲ ਸਟੋਰ ਦੇ ਮਾਲਕ ਜਿੰਮੀ ਭੱਲਾ ਨੇ ਦੱਸਿਆ ਕਿ ਰਾਤ ਕਰੀਬ ਚਾਰ ਵਜੇ ਚਾਰ ਤੋਂ ਪੰਜ ਚੋਰ ਇੱਕ ਗੱਡੀ ਚ ਸਵਾਰ ਹੋੱਕੇ ਆਏ ਜਿਨ੍ਹਾਂ ਵੱਲੋਂ ਤਿਨੋ ਦੁਕਾਨਾਂ ਜੋ ਨਾਲ ਨਾਲ ਹਨ ਦੇ ਸ਼ਟਰ ਭੰਨੇ ਅਤੇ ਉਨ੍ਹਾਂ ਦੀ ਦੁਕਾਨ ਅੰਦਰੋ ਇਨਵਰਟਰ ਬੈਟਰਾ,ਕੈਸ਼ ਵਾਲਾ ਦਰਾਜ ਜਿਸ ਚ ਕਰੀਬ 30 ਤੋਂ 35 ਹਜ਼ਾਰ ਰੁਪਏ ਸਨ ਦੇ ਨਾਲ ਨਾਲ ਕੋਸਮੇਟਿਕਸ ਦਾ ਕੀਮਤੀ ਸਮਾਨ ਲੈ ਗਏ ਅਤੇ ਜਾਣ ਲੱਗੇ ਉਨ੍ਹਾਂ ਦੇ ਸੀਸੀਟੀਵੀ ਕੈਮਰਿਆਂ ਦਾ DVR ਵੀ ਲੈ ਗਏ ਜਿਸ ਦੇ ਚਲੱਦੇ ਕਰੀਬ ਡੇਡ ਲਖ ਰੁਪਏ ਦਾ ਨੁਕਸਾਨ ਕਰ ਗਏ।ਉਧਰ ਪ੍ਰਾਪਰਟੀ ਡੀਲਰ ਦੀ ਦੁਕਾਨ ਚੋ ਵੱਡੀ LCD, ਕੈਸ਼ ਅਤੇ ਹੋਰ ਸਮਾਨ ਚੋਰੀ ਕਰ ਲਿਆ ਜਦਕਿ ਹਲਵਾਈ ਦੀ ਦੁਕਾਨ ਤੇ ਬਚਾਅ ਰਹਿ ਗਿਆ।ਉਨ੍ਹਾਂ ਦੱਸਿਆ ਕਿ ਕੁੱਜ ਦੂਰੀ ਤੇ ਇੱਕ ਹੋਏ ਦੁਕਾਨ ਦਾ ਸ਼ਟਰ ਵੀ ਤੋੜਿਆ ਗਿਆ ਪਰ ਸ਼ਾਇਦ ਕਿਸੇ ਦੇ ਆਉਣ ਕਾਰਨ ਉਥੇ ਕੋਈ ਨੁਕਸਾਨ ਨਹੀਂ ਕਰ ਸਕੇ।ਉਨ੍ਹਾਂ ਕਿਹਾ ਕਿ ਲਗਾਤਰਾ ਸ਼ਹਿਰ ਅੰਦਰ ਚੋਰੀ ਦੀਆ ਵਾਰਦਾਤਾਂ ਵੱਧ ਰਹੀਆਂ ਹਨ ਪਰ ਹਲੇ ਤੱਕ ਪੁਲਿਸ ਕਿਸੇ ਵੀ ਚੋਰੀ ਦੀ ਘਟਨਾ ਨੂੰ ਟਰੇਸ ਨਹੀਂ ਕਰ ਸਕੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਹੁਣ ਪੜ੍ਹੋ ਮੁੱਖ ਮੰਤਰੀ ਦੇ ਸ਼ਹਿਰ ਸੰਬੰਧੀ ਕੀ ਹੋਏ ਨੇ ਹੁਕਮ ਜਾਰੀ, ਕਿਹੜਾ ਬਾਹਰ ਨਿਕਲਿਆ ਤਾਂ ਦਿੱਤਾ ਜਾਵੇਗਾ ਪਰਚਾ

Htv Punjabi

ਖੰਡੂਰ ਸਾਹਿਬ ‘ਤੋਂ ਹੁਣੇ-ਹੁਣੇ ਹਰਪਾਲ ਸਿੰਘ ਬਲੇਰ ਹੋਰਾਂ ਨੇ ਕੀਤਾ ਵੱਡਾ ਐਲਾਨ

htvteam

ਬਿਨ੍ਹਾਂ ਪਾਸਪੋਰਟ ਤੋਂ ਮੁਲਕ ਪਰਤਿਆ ਸੀ ਮਸ਼ਹੂਰ ਪੰਜਾਬੀ ਸਿੰਗਰ, ਸੁਣੋ ਦਿਲਚਸਪ ਕਹਾਣੀ

htvteam

Leave a Comment