Htv Punjabi
Punjab Video

ਆਹ ਸ਼ਹਿਰ ਚ ਮੀਹ ਦੀ ਤਬਾਹੀ, ਡੁੱਬੀਆਂ ਕਾਰਾ ?

ਬਾਰਿਸ਼ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਿਲਾਂ

ਨੀਵੇ ਇਲਾਕਿਆਂ ਚ ਭਰਿਆ ਗੋਡੇ ਗੋਡੇ ਪਾਣੀ
ਲੋਕਾਂ ਦਾ ਰੋਜ਼ਗਾਰ ਹੋਇਆ ਠੱਪ,ਪੂਰੀ ਮਾਰਕੀਟ ਹੋਈ ਬੰਦ
ਫਰੀਦਕੋਟ ਅੰਦਰ ਦੇਰ ਰਾਤ ਤੋਂ ਹੀ ਹੋ ਰਹੀ ਤੇਜ਼ ਬਾਰਿਸ਼ ਇਲਾਕਾ ਨਿਵਾਸੀਆਂ ਲਈ ਮੁਸੀਬਤ ਦਾ ਸਬੱਬ ਬਣ ਕੇ ਆਈ ਜਿੱਥੇ ਸ਼ਹਿਰ ਦੇ ਕਈ ਹਿੱਸਿਆਂ ਚ ਗੋਡੇ ਗੋਡੇ ਪਾਣੀ ਭਰ ਗਿਆ ਜਿਸ ਨਾਲ ਲੋਕਾਂ ਦੇ ਰੋਜ਼ਗਾਰ ਨੂੰ ਵੱਢਾ ਧਕਾ ਲੱਗਾ।ਫਰੀਦਕੋਟ ਦੀ ਨਹਿਰੂ ਸ਼ਾਪਿੰਗ ਮਾਰਕੀਟ ਦੇ ਬਾਹਰ ਵੱਡੀ ਮਾਤਰਾ ਚ ਪਾਣੀ ਜਮਾ ਹੋਣ ਨਾਲ ਪੂਰੀ ਦੀ ਪੂਰੀ ਮਾਰਕੀਟ ਹੀ ਦੁਕਾਨਦਾਰਾਂ ਨੂੰ ਬੰਦ ਕਰਨੀ ਪਈ ਇਥੋਂ ਤੱਕ ਕੇ ਪਾਣੀ ਲੋਕਾਂ ਦੀਆਂ ਦੁਕਾਨਾਂ ਅੰਦਰ ਵੜਨ ਨਾਲ ਕਾਫੀ ਨੁਕਸਾਨ ਵੀ ਪੋਹਚਾ ਰਿਹਾ ਹੈ।ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕੇ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਵੀ ਬਾਰਿਸ਼ ਆਉਂਦੀ ਹੈ ਤਾਂ ਇਹ ਇਲਾਕਾ ਪੂਰੀ ਤਰ੍ਹਾਂ ਪਾਣੀ ਨਾਲ ਡੁੱਬ ਜਾਂਦਾ ਹੈ ਪ੍ਰਸ਼ਾਸਨ ਨੂੰ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਇਸ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ।

ਉਹਨਾਂ ਦੱਸਿਆ ਕਿ ਇਸ ਜਗਹਾ ਤੇ ਪਹਿਲਾਂ ਖੁੱਲਾ ਬਰਸਾਤੀ ਨਾਲਾ ਸੀਂ ਜਿਸ ਨਾਲ ਪਾਣੀ ਦਾ ਨਿਕਾਸ ਲਗਾਤਾਰ ਹੋ ਜਾਂਦਾ ਸੀ ਪਰ ਜਦੋਂ ਤੋਂ ਜਮੀਨਦੋਜ ਪਾਈਪਾਂ ਪਾਈਆਂ ਗਈਆਂ ਹਨ ਪਾਣੀ ਦੀ ਨਿਕਾਸੀ ਨੂੰ ਬਰੇਕ ਲੱਗ ਗਈ ਹੈ ਕਿਉਂਕਿ ਕਿਤੇ ਨਾ ਕਿਤੇ ਜਾਮ ਦੇ ਚਲਦੇ ਪਾਣੀ ਪੂਰੀ ਤਰਹਾਂ ਨਿਕਾਸੀ ਨਹੀਂ ਕਰਦਾ ਔਰ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਸਮਾਂ ਰਹਿੰਦੇ ਇਹਨਾਂ ਦੀ ਸਫਾਈ ਵੀ ਨਹੀਂ ਕਰਾਈ ਗਈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਬੰਦ ਨਾਲੇ ਦੀ ਸਫਾਈ ਕਰਾਈ ਜਾਵੇ ਤਾਂ ਜੋ ਮੀਂਹ ਦੇ ਪਾਣੀ ਦਾ ਨਿਕਾਸ ਪੂਰੀ ਤਰਹਾਂ ਹੋ ਸਕੇ ਅਤੇ ਉਹਨਾਂ ਨੂੰ ਹੋਣ ਵਾਲਾ ਵੱਡਾ ਨੁਕਸਾਨ ਜਿਸ ਤੋਂ ਬਚ ਸਕਣ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਹਿਲਾ MC ਦੇ ਪਤੀ ਦੀ ਕ/ਰ/ਤੂਤ !

htvteam

ਸਿੱਖ ਜੱਥੇਬੰਦੀਆਂ ਨੇ ਸਾਬਕਾ ਡੀਜੀਪੀ ਦੀ ਗ੍ਰਿਫਤਾਰੀ‘ਤੇ ਰੱਖਿਆ ਇਨਾਮ

htvteam

ਕੀ ਤੁਸੀਂ ਵੀ ਤਾਂ ਨਹੀਂ ਇਹਨਾਂ SHOWROOMS ਤੋਂ ਲੈਂਦੇ ਕੱਪੜੇ

htvteam

Leave a Comment