Htv Punjabi
Punjab Video

ਇਨਸਾਨਾਂ ਦੇ ਨਾਲ ਨਾਲ ਮੱਝਾਂ, ਗਾਵਾਂ ਗਰਮੀ ਦੀ ਲਪੇਟ ‘ਚ

ਅੱਤ ਦੀ ਗਰਮੀ ਚ ਪਸ਼ੂਆਂ ਦਾ ਬੁਰਾ ਹਾਲ
ਦੁਧਾਰੂ ਪਸੂਆਂ ਦਾ ਘਟਿਆ ਦੁੱਧ
ਕੱਟੇ, ਵੱਛੇ ਵੀ ਹੋ ਰਹੇ ਨੇ ਸ਼ਿਕਾਰ
ਗਰਮੀਆਂ ਚ ਪਸ਼ੂ ਬੇਹਾਲ ! ਕਿਵੇਂ ਰੱਖੀਏ ਖਿਆਲ ? ਵੇਖੋ ਇਹ ਖਾਸ ਰਿਪੋਰਟ
ਗਰਮੀਆਂ ਦੇ ਵਿੱਚ ਜਿੱਥੇ ਤਾਪਮਾਨ 45 ਡਿਗਰੀ ਤੱਕ ਪਹੁੰਚ ਗਿਆ ਹੈ ਉੱਥੇ ਹੀ ਆਮ ਇਨਸਾਨਾਂ ਦੇ ਵਾਂਗ ਪਸ਼ੂਆਂ ਤੇ ਵੀ ਉਨਾ ਹੀ ਇਸਦਾ ਅਸਰ ਪੈਂਦਾ ਹੈ ਖਾਸ ਕਰਕੇ ਦੁਧਾਰੂ ਪਸ਼ੂ ਗਰਮੀਆਂ ਦੇ ਵਿੱਚ ਬੇਹਾਲ ਰਹਿੰਦੇ ਨੇ ਜਿਸ ਕਰਕੇ ਦੁੱਧ ਦੀ ਪੈਦਾਵਾਰ ਦੇ ਵਿੱਚ ਵੀ ਅਸਰ ਪੈਂਦਾ ਹੈ। ਗਰਮੀਆਂ ਦੇ ਵਿੱਚ 30 ਫੀਸਦੀ ਤੱਕ ਦੁੱਧ ਦੀ ਪੈਦਾਵਾਰ ਡਿੱਗਣ ਦੀ ਰਿਪੋਰਟ ਸਾਹਮਣੇ ਆਉਂਦੀ ਹੈ ਪਰ ਜੇਕਰ ਇਹਨਾਂ ਪਸ਼ੂਆਂ ਦਾ ਧਿਆਨ ਰੱਖਿਆ ਜਾਵੇ ਤਾਂ ਇਸ ਪੈਦਾਵਾਰ ਨੂੰ ਘਟਣ ਤੋਂ ਬਚਾਇਆ ਜਾ ਸਕਦਾ ਹੈ ਜਿਸ ਨਾਲ ਨਾ ਸਿਰਫ ਕਿਸਾਨਾਂ ਦੇ ਨੁਕਸਾਨ ਤੋਂ ਬਚਾ ਹੁੰਦਾ ਹੈ ਸਗੋਂ ਪਸ਼ੂਆਂ ਨੂੰ ਵੀ ਸਿਹਤਮੰਦ ਰੱਖਿਆ ਜਾ ਸਕਦਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਪਸ਼ੂ ਬਹੁਤ ਮਹਿੰਗੇ ਨੇ ਇੱਕ ਪਸ਼ੂ ਦੀ ਕੀਮਤ 1 ਲੱਖ ਤੋਂ ਲੈ ਕੇ 3 ਲੱਖ ਰੁਪਏ ਤੱਕ ਹੈ। ਸਟਰੈਸ ਦਾ ਸ਼ਿਕਾਰ ਹੋਣ ਨਾਲ ਪਸ਼ੂਆਂ ਦੇ ਵਿੱਚ ਕਈ ਭਿਆਨਕ ਬਿਮਾਰੀਆਂ ਲੱਗਣ ਤਾਂ ਖਤਰਾ ਬਣ ਜਾਂਦਾ ਹੈ ਜਿਸ ਨਾਲ ਉਹਨਾਂ ਦੀ ਮੌਤ ਹੋ ਜਾਣ ਦਾ ਵੀ ਖਤਰਾ ਬਣ ਜਾਂਦਾ।

ਸਿਰਫ ਗਾਵਾਂ ਮੱਝਾਂ ਹੀ ਨਹੀਂ ਸਗੋਂ ਇਹਨਾਂ ਦੇ ਬਛੜੇ ਅਤੇ ਕਟੜੂ ਵੀ ਗਰਮੀ ਦਾ ਸ਼ਿਕਾਰ ਹੋ ਜਾਂਦੇ ਨੇ ਜਿਨਾਂ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ ਡਾਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੋਈ ਵੀ ਵਛੜੀ ਜਦੋਂ ਤੱਕ ਆਪਣੀ ਮਾਂ ਦੇ ਅੱਧੇ ਵਜ਼ਨ ਤੋਂ ਜਿਆਦਾ ਤੱਕ ਦੀ ਨਹੀਂ ਹੋ ਜਾਂਦੀ ਉਸ ਨੂੰ ਸਿਉਣ ਦੇ ਵਿੱਚ ਕਾਫੀ ਮੁਸ਼ਕਿਲ ਆਉਂਦੀ ਹੈ। ਇਸ ਕਰਕੇ ਉਸ ਦੀ ਸਿਹਤ ਦਾ ਵੀ ਧਿਆਨ ਰੱਖਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਗਰਮੀਆਂ ਦੇ ਵਿੱਚ ਦੁੱਧ ਦੀ ਪੈਦਾਵਾਰ ਘੱਟਦੀ ਹੈ ਪਰ ਇਸ ਤਰ੍ਹਾਂ ਦੇ ਉਪਚਾਰ ਕਰਨ ਦੇ ਨਾਲ ਇਸ ਦੀ ਘਟਣ ਦੀ ਦਰ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬੰਦੇ ਚੁੱਟਕੀ ਮਾਰਕੇ ਜੇਲ੍ਹ ਚੋ ਕੱਢ ਦਿੰਦੇ ਸੀ ਬੰਦੇ

htvteam

ਥਾਣੇਦਾਰਾਂ ਨੇ ਬੱਕਰੇ ਵਾਂਗ ਢਾਹਕੇ ਕੁੱ ਟਿ ਆ ਪੱਤਰਕਾਰ

htvteam

ਰੂਪ ਬਦਲ ਬਦਲ NRI ਨੇ ਬਰਬਾਦ ਕੀਤੀਆਂ ਕੁੜੀਆਂ ਦੀਆਂ ਜਵਾਨੀਆਂ; ਦੇਖੋ ਵੀਡੀਓ

htvteam

Leave a Comment