Htv Punjabi
Punjab

ਓ.ਬੀ.ਸੀ. ਡਿਪਾਰਟਮੈਂਟ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ

ਮਾਲੇਰਕੋਟਲਾ 17 ਨਵੰਬਰ (ਬਿਊਰੋ) :- ਅੱਜ ਓਬੀਸੀ ਡਿਪਾਰਟਮੈਂਟ ਪੰਜਾਬ ਕਾਂਗਰਸ ਦੀ ਮੀਟਿੰਗ ਸ. ਸੰਗਤ ਸਿੰਘ ਗਿਲਜੀਆ ਦੀ ਰਹਿਨੁਮਾਈ ਹੇਠ ਚੇਅਰਮੈਨ ਗੁਰਿੰਦਰ ਪਾਲ ਸਿੰਘ ਬਿੱਲਾ ਵੱਲੋਂ ਕੀਤੀ ਗਈ। ਓ.ਬੀ.ਸੀ. ਵਿਭਾਗ ਦੇ ਜ਼ਿਲ੍ਹਾ ਚੇਅਰਮੈਨ ਜਸਵਿੰਦਰ ਸਿੰਘ ਸੌਂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼੍ਰੀ ਹਰੀਸ਼ ਚੌਧਰੀ ਜੀ, ਸੂਬਾ ਕਾਂਗਰਸ ਪ੍ਰਧਾਨ ਸ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਸ਼ਿਰਕਤ ਕੀਤੀ।

ਇਨ੍ਹਾਂ ਲੀਡਰ ਸਾਹਿਬਾਨ ਨੇ ਓਬੀਸੀ ਸਮਾਜ ਦੀ ਹਰ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੀਟਿੰਗ ਵਿੱਚ ਸ. ਸੰਗਤ ਸਿੰਘ ਗਿਲਜੀਆ ਨੇ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਦੱਸਿਆ। ਬੁਲਾਰਿਆਂ ਵਿੱਚ ਸ. ਲਾਲ ਸਿੰਘ, ਵਿਧਾਇਕ ਸ ਸੁਰਜੀਤ ਸਿੰਘ ਧੀਮਾਨ, ਕੇਕੇ ਬਾਵਾ, ਗੁਰਿੰਦਰ ਪਾਲ ਬਿੱਲਾ ਨੇ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਬਾਰੇ, ਬੀ ਸੀ ਕਮਿਸ਼ਨ ਐਕਟ ਮਨਜੂਰ ਕਰਵਾਉਣ, ਅਬਾਦੀ ਦੇ ਮੁਤਾਬਿਕ ਹਰ ਖੇਤਰ ਵਿੱਚ ਨੁਮਾਇੰਦਗੀ ਦੀ ਮੰਗ ਰੱਖੀ। ਇਸ ਮੌਕੇ ’ਤੇ ਉਨ੍ਹਾਂ ਜ਼ਿਲ੍ਹਾ ਐਗਜੈਕਟਿਵ ਮੈਂਬਰ ਮੈਡਮ ਜਗਸੀਰ ਕੌਰ ਮਾਲੇਰਕੋਟਲਾ ਵੀ ਹਾਜ਼ਰ ਸਨ।

Related posts

ਲੋਕਾਂ ਨੂੰ ਰੋਜ਼ਗਾਰ ਨੀ ਮਿਲਦਾ, ਆਹ ਈਟੀਟੀ ਟੈੱਟ ਪਾਸ ਵਾਲੇ ਸਰਕਾਰ ਵਲੋਂ ਭਰਤੀ ਖੋਲ੍ਹਣ ‘ਤੇ ਈ ਤੱਤੇ ਹੋਏ ! ਦੇਖੋ ਕਿਉਂ!

Htv Punjabi

ਅਸਲੀ ਤੇ ਨਕਲੀ ਸ਼ਹਿਦ ਦੀ ਪਹਿਚਾਣ ਹੁਣ 5 ਸੈਕਿੰਟਾਂ ‘ਚ ਹੋਏਗੀ

htvteam

ਝੋਟੇ ਦੇ ਸਿਰ ਵਰਗੀ ਜ਼ਮੀਨ ਕੌਡੀਆਂ ਦੇ ਭਾਅ ‘ਚ ਵਿਕਾਊ

htvteam