Htv Punjabi
Punjab

ਲੋਕਾਂ ਨੂੰ ਰੋਜ਼ਗਾਰ ਨੀ ਮਿਲਦਾ, ਆਹ ਈਟੀਟੀ ਟੈੱਟ ਪਾਸ ਵਾਲੇ ਸਰਕਾਰ ਵਲੋਂ ਭਰਤੀ ਖੋਲ੍ਹਣ ‘ਤੇ ਈ ਤੱਤੇ ਹੋਏ ! ਦੇਖੋ ਕਿਉਂ!

ਲੁਧਿਆਣਾ : ਈਟੀਟੀ ਟੈਟ ਪਾਸ ਬੇਰੁਜ਼ਗਾਰ ਯੂਨੀਅਨ ਪੰਜਾਬ ਦੀ ਜ਼ਿਲਾ ਇਕਾਈ ਨੇ ਮੰਗਲਵਾਰ ਨੂੰ ਮਿੰਨੀ ਸੱਕਤਰੇਤ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ l ਇਸ ਦੌਰਾਨ ਇਸ ਪ੍ਰਦਰਸ਼ਨ ਵਿੱਚ ਡੈਮੋਕਰੇਟਿਕ ਟੀਚਰ ਫ਼ਰੰਟ ਦੇ ਨੇਤਾ ਸ਼ਾਮਿਲ ਹੋਏ l ਯੂਨੀਅਨ ਨੇ ਪੰਜਾਬ ਸਰਕਾਰ ਦੀ ਅਰਥੀ ਫ਼ੂਕੀ l ਇਸ ਮੌਕੇ ਤੇ ਈਟੀਟੀ ਟੈਟ ਪਾਸ ਬੇਰੁਜ਼ਗਾਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਗਗਨਦੀਪ ਸਿੰਘ ਤੇ ਉਪਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਕੋਈ ਭਰਤੀ ਨਹੀਂ ਕੀਤੀ ਅਤੇ ਹੁਣ ਸਿੱਖਿਆ ਮੰਤਰੀ ਨੇ 2500 ਪੋਸਟਾਂ ਭਰਨ ਦੀ ਗੱਲ ਕਹੀ ਹੈ l ਜੋ ਕਿ ਚੌਦਾਂ ਹਜ਼ਾਰ ਟੈਟ ਪਾਸ ਬੇਰੁਜ਼ਗਾਰਾਂ ਦੇ ਨਾਲ ਮਜ਼ਾਕ ਹੈ l ਜਿੱਥੇ ਇੱਕ ਪਾਸੇ ਸਰਕਾਰ ਸਿੱਖਿਆ ਦੇ ਲੈਵਲ ਨੂੰ ਉੱਚਾ ਚੁੱਕਣ ਦੀ ਗੱਲ ਕਰ ਰਹੀ ਹੈ, ਉੱਥੇ ਦੂਸਰੇ ਪਾਸੇ ਸਕੂਲ ਅਧਿਆਪਕਾਂ ਤੋਂ ਖਾਲੀ ਹਨ l
ਬੇਰੁਜ਼ਗਾਰ ਬੀਐਡ ਉਮੀਦਵਾਰਾਂ ਨੂੰ ਭਰਤੀ ਕਰਨ ਦੇ ਲਈ ਘੱਟ ਤੋਂ ਘੱਟ ਪੰਦਰਾਂ ਹਜ਼ਾਰ ਪੋਸਟਾਂ ਤੇ ਈਟੀਟੀ ਅਧਿਆਪਕਾਂ ਦੀ ਭਰਤੀ ਦੇ ਲਈ ਘੱਟ ਤੋਂ ਘੱਟ ਬਾਰਾਂ ਹਜ਼ਾਰ ਪੋਸਟਾਂ ਦੀ ਜ਼ਰੂਰਤ ਹੈ l ਯੂਨੀਅਨ ਪ੍ਰਧਾਨ ਨੇ ਕਿਹਾ ਕਿ ਸਕੂਲਾਂ ਵਿੱਚ ਖਾਲੀ ਪਈਆਂ ਪੋਸਟਾਂ ਦੀ ਰੈਗੁਲਰ ਆਧਾਰ ਤੇ ਭਰਤੀ ਕੀਤੀ ਜਾਣੀ ਚਾਹੀਦੀ ਹੈ l ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਸਰਕਾਰ ਨੇ ਯੂਨੀਅਨ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਤਾਂ 12 ਜਨਵਰੀ ਨੂੰ ਸਿੱਖਿਆਮੰਤਰੀ ਵਿਜ਼ੈ ਇੰਦਰ ਸਿੰਗਲਾ ਦੇ ਘਰ ਅਤੇ 26 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ l

Related posts

ਆਪਣੀ ਮਸਤੀ ਚ ਖੜੇ ਨੌਜਵਾਨ ਨਾਲ ਦੇਖੋ ਕੀ ਹੋ ਗਿਆ

htvteam

ਆਹ ਦੇਖੋ ਮਾਮੇ ਨਾਲ ਭਾਣਜਾ ਕਿਵੇਂ ਕਰ ਗਿਆ ਜੱਗੋਂ ਤੇਹਰਵੀਂ

htvteam

ਛੇ-ਛੇ ਫੁੱਟੇ ਮੁੰਡਿਆਂ ਨੇ ਮਾਰਨੇ ਸੀ ਛਿੱਕੇ, ਮੌਕੇ ‘ਤੇ ਆਈ ਪੁਲਿਸ

htvteam

Leave a Comment