ਪੁਲਿਸ ਦਾ ਨਾਮ ਆਓਂਦੇ ਹੀ ਇਮਾਨਦਾਰ ਬੰਦੇ ਨੂੰ ਡਰ ਲੱਗਣ ਲੱਗ ਜਾਂਦਾ ਹੈ,,, ਪਰ ਕਿਉ,,,।ਪੁਲਿਸ ਵੀ ਤਾਂ ਹੋਰ ਸਰਕਾਰੀ ਮਹਿਕਮੇ ਵਾਂਗ ,,, ਸਾਡੀ ਸੇਵਾ ਲਈ ਬਣੀ ਹੁੰਦੀ ਹੈ,,,ਪਰ ਸਭ ਨੂੰ ਪਤਾ ਕਿ ਪੁਲਿਸ ਕਿਸ ਢੰਗ ਨਾਲ ਸਾਡੀ ਸੇਵਾ ਕਰਦੀ ਹੈ,,, ਤੇ ਹਰ ਕੋਈ ਕਹਿੰਦਾ ਕਿ ਪੁਲਿਸ ਨਾਲ ਦੋਸ਼ ਤੇ ਵੀ ਮਾੜੀ ਤੇ ਪੁਲਿਸ ਨਾਲ ਦੁਸ਼ਮਣੀ ਵੀ ਮਾੜੀ,,, ਪਰ ਜਿਹੜੀ ਖਬਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਅਜਿਹੀਆਂ ਸਾਰੀਆਂ ਗੱਲਾਂ ਤੇ ਵਿਰਾਮ ਚਿੰਨ ਲਗਾ ਦਿੰਦੀ ਹੈ।,,, ਕਿਉਂਕਿ ਇੱਥੇ ਪੁਲਿਸ ਮੁਲਾਜ਼ਮ ਦੀ ਇਮਾਨਦਾਰੀ ਦੀ ਮਿਸਾਲ ਸਾਹਮਣੇ ਆਈ,,, ਮਾਮਲਾ ਕਪੂਰਥਲਾ ਦਾ ਜਦੋਂ ਕਿ ਪੁਲਿਸ ਮੁਲਾਜ਼ਮ ਡਿਊਟੀ ਤੇ ਤੈਨਾਤ ਸੀ ਉਸ ਦੌਰਾਨ ਕਿਸੇ ਵਿਅਕਤੀ ਦਾ ਪਰਸ ਡਿੱਗ ਜਾਂਦਾ,,, ਤਾਂ ਪੀਸੀਆਰ ਦੇ ਵਿੱਚ ਤੈਨਾਤ ਏਐਸਆਈ ਦਵਿੰਦਰਜੀਤ ਸਿੰਘ ਨੇ ਆਪਣੀ ਇਮਾਨਦਾਰੀ ਦਿਖਾਉਂਦੇ ਹੋਏ ਜਿਸ ਵਿਅਕਤੀ ਦਾ ਉਹ ਪਰਸੋਂ ਖੋ ਜਾਂਦਾ ਹੈ ਉਸ ਪਰਸ ਨੂੰ ਮੌਜੂਦ ਦਸਦਾ ਵੇਜ ਅਤੇ ਮੋਬਾਇਲ ਨੰਬਰ ਦੇ ਉੱਪਰ ਫੋਨ ਕਰਕੇ ਉਸਨੂੰ ਬੁਲਾ ਕੇ ਇਹ ਪਰਸ ਉਸ ਨੂੰ ਦੇ ਦਿੱਤਾ ਜਾਂਦਾ,,,,,,,
ਉਥੇ ਹੀ ਜਿਸ ਵਿਅਕਤੀ ਦਾ ਇਹ ਪਰਸ ਖੋਇਆ ਸੀ ਜਗਤਾਰ ਸਿੰਘ ਕਪੂਰਥਲਾ ਦੇ ਪਿੰਡ ਖੇੜਾ ਮਾਝਾ ਦਾ ਰਹਿਣ ਵਾਲਾ ਅਤੇ ਉਸਨੇ ਪੁਲਿਸ ਮੁਲਾਜ਼ਮ ਦਾ ਧੰਨਵਾਦ ਕੀਤਾ ।
ਜਿੱਦਾਂ ਪੰਜੇ ਉਂਗਲਾਂ ਇੱਕੋ ਸਾਰ ਨਹੀਂ ਹੁੰਦੀਆਂ ਉਦੇ ਹੀ ਸਾਰੇ ਪੁਲਿਸ ਮੁਲਾਜ਼ਮ ਮਾੜੇ ਨਹੀਂ ਹੁੰਦੇ ਕਈ ਪੁਲਿਸ ਮੁਲਾਜ਼ਮ ਤਾਂ ਅਜਿਹੇ ਹੁੰਦੇ ਨੇ ਜਿਹੜੇ ਕਿ ਆਪਣੀ ਡਿਊਟੀ ਦੇ ਨਾਲ ਨਾਲ ਇਮਾਨਦਾਰੀ ਦਾ ਸਬੂਤ ਵੀ ਦਿੰਦੇ ਨੇ ਸੋ ਸਲਿਊਟ ਹੈ ਅਜਿਹੇ ਪੁਲਿਸ ਮੁਲਾਜ਼ਮਾਂ ਨੂੰ ਜੋ ਇਮਾਨਦਾਰੀ ਦਾ ਸਬੂਤ ਦਿੰਦੇ ਨੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………