Htv Punjabi
Pakistan Punjab Religion

ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਫੋਟੋਸ਼ੂਟ ਕਰਵਾਉਣ ਲਈ ਪਾਕਿਸਤਾਨੀ ਮਾਡਲ ਨੇ ਮੰਗੀ ਮਾਫੀ

ਪਾਕਿਸਤਾਨੀ ਮਾਡਲ ਸਵਾਲਾ ਲਾਲਾ ਨੇ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਫੋਟੋਸ਼ੂਟ ਕਰਵਾਉਣ ਲਈ ਮੁਆਫੀ ਮੰਗੀ ਹੈ। ਉਸ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ‘ਸੌਰੀ’ ਦੀ ਫੋਟੋ ਪੋਸਟ ਕੀਤੀ ਹੈ। ਇਤਰਾਜ਼ਯੋਗ ਫੋਟੋ ਡਿਲੀਟ ਕਰਨ ਤੋਂ ਬਾਅਦ ਮਾਡਲ ਲਾਲਾ ਨੇ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਦੇ ਇਤਿਹਾਸ ਅਤੇ ਸਿੱਖ ਧਰਮ ਬਾਰੇ ਜਾਣਨ ਲਈ ਗਈ ਸੀ। ਜੇਕਰ ਉਸ ਦੀ ਫੋਟੋ ਤੋਂ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੀ ਹੈ।

ਲਾਹੌਰ ਦੀ ਮਾਡਲ ਸਵਾਲਾ ਲਾਲਾ ਨੇ ਕਿਹਾ ਕਿ ਇਹ ਕਿਸੇ ਫੋਟੋਸ਼ੂਟ ਦਾ ਹਿੱਸਾ ਨਹੀਂ ਸੀ। ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ। ਮੈਂ ਉੱਥੇ ਲੋਕਾਂ ਨੂੰ ਫੋਟੋਆਂ ਖਿਚਵਾਉਂਦੇ ਦੇਖਿਆ, ਜਿਨ੍ਹਾਂ ਵਿੱਚ ਬਹੁਤ ਸਾਰੇ ਸਿੱਖ ਵੀ ਸ਼ਾਮਲ ਸਨ। ਇਹ ਤਸਵੀਰਾਂ ਵੀ ਉਸ ਥਾਂ ਦੀਆਂ ਨਹੀਂ ਹਨ ਜਿੱਥੇ ਲੋਕ ਮੱਥਾ ਟੇਕਦੇ ਹਨ। ਉਸ ਨੇ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਇਸ ਦਾ ਖਿਆਲ ਰੱਖਣਗੇ।

Related posts

ਦੇਖੋ ਕਿੱਦਾਂ ਕਾਰ ਬਣੀ ਟਾਰਜਨ, ਲੋਕਾਂ ਦੇ ਉੱਡੇ ਹੋਸ਼

htvteam

ਹਸਪਤਾਲ ਚ ਘੁੰਮਣ ਨੇ ਮਰਨ ਤੋਂ ਪਹਿਲਾ ਖੁਦ ਬਣਾਈ ਵੀਡੀਓ, ਡਰਾਈਵਰ ਦੇ ਨਵੇਂ ਖੁਲਾਸੇ ?

htvteam

ਜਵਾਕਾਂ ਦੇ ਲੇਟ ਆਉਣ ਦੀ ਪ੍ਰਵਾਹ ਨਾ ਕਰਨ ਵਾਲੇ ਮਾਪੇ ਦੇਖ ਲੈਣ ਵੀਡੀਓ

htvteam