Htv Punjabi
Punjab Video

ਕਰਵਾ ਚੌਥ ਰੱਖ ਕੇ ਬੈਠੀ ਸੁਹਾਗਣ ਨਾਲ ਵਾਪਰਿਆ ਭਾਣਾ

ਕੱਲ੍ਹ ਕਰਵਾ ਚੌਥ ਦਾ ਤਿਹਾਰ ਸੀ ਸੁਹਾਗਣਾਂ ਦੇ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਦੇ ਵਾਸਤੇ ਸਵੇਰ ਤੋਂ ਵਰਤ ਰੱਖੇ ਗਏ ਸੀ। ਪਰ ਇੱਕ ਪਤਨੀ ਦੀਆਂ ਖੁਸ਼ੀਆਂ ਉਸ ਵੇਲੇ ਗਮ ਚ ਤਬਦੀਲ ਹੋ ਗਈਆਂ ਜਦੋ ਇੱਕ ਸੁਹਾਗਣ ਨੇ ਆਪਣਾ ਸੁਹਾਗ ਗੁਆ ਲਿਆ। ਉਹ ਸੁਹਾਗ ਜਿਸਦੇ ਲਈ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਭੁੱਖੀ ਬੈਠੀ ਰਹੀ। ਜਦੋਂ ਚੰਨ ਨੂੰ ਦੇਖ ਕੇ ਪਤੀ ਕੋਲੋਂ ਪਾਣੀ ਪੀ ਕੇ ਵਰਤ ਖੋਲ੍ਹਣਾ ਸੀ ਤਾਂ ਉਸ ਸਮੇਂ ਪਤੀ ਦੀ ਮੌਤ ਹੋ ਗਈ। ਜਦੋਂ ਪਤੀ ਛੱਤ ਉਪਰ ਚੰਨ ਦੇਖ ਰਿਹਾ ਸੀ ਤਾਂ ਪੈਰ ਫਿਸਲਣ ਨਾਲ ਥੱਲੇ ਡਿੱਗ ਗਿਆ। ਜਿਸ ਨਾਲ ਉਸਦੀ ਮੌਤ ਹੋ ਗਈ।ਇਹ ਮਾਮਲਾ ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਵਿਖੇ ਇਹ ਘਟਨਾ ਵਾਪਰੀ। 42 ਸਾਲਾਂ ਦਾ ਲਖਵਿੰਦਰ ਰਾਮ ਜੋਕਿ ਮੂਲ ਰੂਪ ਤੋਂ ਬਿਹਾਰ ਦਾ ਵਸਨੀਕ ਸੀ,,,,,,,,,

ਉਥੇ ਹੀ ਦੂਜੇ ਪਾਸੇ ਲਖਵਿੰਦਰ ਰਾਮ ਦੀ ਮੌਤ ਮਗਰੋਂ ਪਰਿਵਾਰ ਅੰਦਰ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਮ੍ਰਿਤਕ ਦੀ ਬੇਟੀ ਨੇ ਦੱਸਿਆ ਕਿ ਉਸਦੇ ਪਿਤਾ ਲੱਕੜੀ ਦੀ ਪੌੜੀ ਰਾਹੀਂ ਛੱਤ ਤੇ ਜਾ ਕੇ ਚੰਨ ਦੇਖ ਰਹੇ ਸੀ ਤਾਂ ਅਚਾਨਕ ਆਖਰੀ ਡੰਡੇ ਤੋਂ ਪੈਰ ਸਲਿੱਪ ਹੋ ਗਿਆ ਅਤੇ ਉਸਦੇ ਪਿਤਾ ਥੱਲੇ ਆ ਡਿੱਗੇ। ਜਿਸ ਨਾਲ ਮੌਤ ਹੋ ਗਈ,,,,,,,,,,

ਵਾਰਡ ਦੇ ਕੌਂਸਲਰ ਸੁਰਿੰਦਰ ਕੁਮਾਰ ਬਾਵਾ ਨੇ ਪਰਿਵਾਰ ਨਾਲ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ ਇਹ ਮੰਦਭਾਗੀ ਘਟਨਾ ਵਾਪਰੀ ਹੈ। ਇੱਕ ਗਰੀਬ ਪਰਿਵਾਰ ਦਾ ਮੁਖੀਆ ਲਖਵਿੰਦਰ ਰਾਮ ਸੰਸਾਰ ਤੋਂ ਚਲਾ ਗਿਆ। ਜਿੱਥੇ ਇੱਕ ਪਾਸੇ ਪਤਨੀ ਆਪਣੇ ਪਤੀ ਲਈ ਵਰਤ ਰੱਖ ਕੇ ਖੁਸ਼ੀਆਂ ਮਨਾ ਰਹੀ ਸੀ ਪਰ ਉੱਥੇ ਹੀ ਇੱਕੋ ਦਮ ਖੁਸ਼ੀਆਂ ਗਮ ਚੋਂ ਤਬਦੀਲ ਹੋ ਗਈਆਂ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੋਟਲ ਦੇ ਕਮਰੇ ‘ਚ ਮਾਪਿਆਂ ਆਪਣੀਆਂ ਹੀ ਧੀਆਂ ਨਾਲ ਕੀਤਾ ਆਹ ਕੰਮ

htvteam

ਮੁੰਡਿਆਂ ਨੇ ਆਪਣੀ ਦਾਦੀ ਦੇ ਉਮਰ ਦੀ ਬਜ਼ੁਰਗ ਮਾਤਾ ਵੀ ਨਹੀਂ ਬਖਸ਼ੀ

htvteam

ਵਿਆਹ ਤੋਂ ਵਾਪਸ ਆ ਰਹੇ ਲਾੜੇ ਦੇ ਭਾਈ ਸਮੇਤ ਕਾਰ ਟਰਾਲੇ ‘ਚ ਵੱਜਣ ਨਾਲ 4 ਦੀ ਮੌਤ

Htv Punjabi

Leave a Comment