ਕਰੋਨਾ ਕਾਲ ‘ਚ ਹੁਣ ਪੰਜਾਬ ਸਰਕਾਰ ਵੱਲੋਂ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ ਜੋ ਟੈਸਟਿੰਗ ਕਰਾਉਣ ਵਾਲਿਆਂ ਲਈ ਸੁੱਖ ਦਾ ਸਾਹ ਲੈ ਕੇ ਆਇਆ ਹੈ। ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤਾ ਹੈ ਕਿ ਟੈਸਟਿੰਗ ਅਤੇ ਕੁਆਰੰਟੀਨ ਦੇ ਡਰ ਨੂੰ ਘਟਾਉਣ ਦੇ ਲਈ ਮਰੀਜ਼ਾਂ ਦੀ ਪਛਾਣ ਗੁਪਤ ਰੱਖਣ। ਇਸ ਦੇ ਨਾਲ ਹੀ ਮਰੀਜ਼ ਦੀ ਪਛਾਣ ਤੇ ਵੇਰਵੇ ਸਿਰਫ ਇਲਾਜ ਕਰਨ ਵਾਲੇ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਪਤਾ ਨਹੀਂ ਲੱਗਣ ਦੇ ਹੁਕਮ ਦਿੱਤੇ ਗਏ ਨੇ।

ਕਾਬਿਲੇਗੌਰ ਹੈ ਕਿ ਹੁਣ ਤੱਕ ਜਦੋਂ ਦਾ ਇਹ ਕਰੋਨਾ ਕਾਲ ਸ਼ੁਰੂ ਹੋਇਆ ਹੈ ਪੌਜ਼ੇਟਿਵ ਮਰੀਜ਼ਾਂ ਦੇ ਘਰ ਦੇ ਬਾਹਰ ਸਿਹਤ ਮਹਿਕਮੇ ਵਲੋਂ ਸਲਿੱਪ ਲਗਾ ਦਿੱੱਤੀ ਜਾਂਦੀ ਸੀ ਕੇ ਇਹਨਾਂ ਦੇ ਮੈਂਬਰ ਕੁਆਰੰਟੀਨ ਹਨ ਪਰ ਹੁਣ ਹੋਲੀ ਹੋਲੀ ਨਿਯਮ ਬਦਲੇ ਜਾ ਰਹੇ ਹਨ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਗੱਡੀ ‘ਚ ਜਾ ਰਹੇ ਇਕੱਲੇ ਡਰਾਈਵਰ ਲਈ ਮਾਸਕ ਨਾ ਪਾਉਣ ‘ਤੇ ਵੀ ਛੁੱਟ ਦੇ ਦਿੱਤੀ ਗਈ ਹੈ।
