Htv Punjabi
Uncategorized

ਕਰੋਨਾ ਕਿਵੇਂ ਫੈਲਦਾ ਜਰਮਨ ਨੇ ਕੀਤਾ ਖਤਰਨਾਕ ਪ੍ਰਯੋਗ!

ਇਹ ਤਸਵੀਰ ਜਰਮਨੀ ਦੇ ਲਿਪਜਿਗ ਦੇ ਸਟੇਡੀਅਮ ਦੀ ਹੈ। ਜਿੱਥੇ ਇਸ ਕੋਰਨਾ ਮਾਹਾਮਰੀ ਦੌਰਾਨ ਇਕ ਵੱਖਰਾ ਪ੍ਰਯੋਗ ਕੀਤਾ ਗਿਆ। ਭੀੜ ‘ਚ ਕਰੋਨਾ ਕਿਵੇਂ ਫੈਲਦਾ ਹੈ, ਇਹ ਜਾਣਨ ਦੇ ਲਈ ਮਿਊਜਿਅਮ ਕਾਂਸਰਟ ਹੋਇਆ। ਜਿਸ ‘ਚ 1500 ਲੋਕ ਪਹੁੰਚੇ ਹੋਏ ਸਨ। ਜਰਮਨ ਗਾਇਕ ਟਿਮ ਬੇਂਜਕੋ ਨੇ ਇਸ ਸਮਾਗਮ ‘ਚ ਆਪਣੀ ਕਲਾਕਰੀ ਵਿਖਾਈ। ਜਰਮਨੀ ਦੇ ਯੂਨਵਸਿਟੀ ਹੈਲੇ ਵਲੋਂ ਕੀਤੇ ਸਮਾਗਮ ‘ਚ ਐਂਟਰੀ ਦੇ ਵੇਲੇ ਲੋਕਾਂ ਦੇ ਸਰੀਰਕ ਤਾਪਮਾਨ ਦੀ ਜਾਂਚ ਕੀਤੀ ਗਈ। ਬੀਤੇ 48 ਘੰਟਿਆਂ ਦੇ ਦੌਰਾਨ ਉਹਨਾਂ ਦਾ ਕਰੋਨਾ ਟੈਸਟ ਵੀ ਕੀਤਾ ਗਿਆ।

ਜਿਸ ਵੇਲੇ ਲੋਕਾਂ ਵੱਲੋਂ ਸਮਾਗਮ ‘ਚ ਐਂਟਰੀ ਕੀਤੀ ਗਈ ਸੀ ਤਾਂ ਉਹਨਾਂ ਦਾ ਕਰੋਨਾ ਨੈਗਟਿਵ ਜ਼ਰੂਰੀ ਸੀ। ਸਟੱਡੀ ਦਾ ਨਤੀਜਾ 4 ਤੋਂ 6 ਦਿਨਾਂ ‘ਚ ਜਾਰੀ ਕੀਤਾ ਜਾ ਸਕਦਾ ਹੈ। ਇੰਨਾਂ ਹੀ ਨਹੀਂ ਇਸ ਸਮਾਗਮ ‘ਚ ਲੋਕਾਂ ਨੂੰ ਗਰਦਨ ‘ਚ ਪਾਉਣ ਵਾਲੀ ਇਕ ਡਿਵਾਈਸ ਵੀ ਦਿੱਤੀ ਗਈ ਸੀ। ਤਿੰਨ ਪੜਾਵਾਂ ‘ਚ ਪ੍ਰੋਗਾਮ ਹੋਇਆ ਜਿੱਥੇ ਪਹਿਲੇ ਪੜਾਅ ‘ਚ ਸੋਸ਼ਲ ਡਿੰਸਟੇਸਿੰਗ ਨਹੀਂ ਰੱਖੀ ਗਈ, ਦੂਸਰੇ ‘ਚ ਥੋੜੀ ‘ਚ ਡਿੰਸਟੇਸਿੰਗ ਰੱਖੀ ਗਈ ਤਾਂ ਤੀਸਰੇ ਪੜਾਅ ‘ਚ ਹੋਰ ਵੀ ਜਿਆਦਾ ਓਪਰਾਲਾ ਕੀਤਾ ਗਿਆ।


ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਪੂਰੀ ਦੁਨੀਆਂ ‘ਚ ਕਰੋਨਾ ਮਰੀਜ਼ਾਂ ਦੀ ਗਿਣਤੀ ਦਿਨ ਪਰ ਦਿਨ ਵੱਧਦੀ ਜਾ ਰਹੀ ਅਜਿਹੇ ‘ਚ ਜਿੱਥੇ ਇਸ ਤਰਾਂ ਦੇ ਪ੍ਰਯੋਗ ਜਿੱਥੇ ਖਤਰਨਾਕ ਸਿੱਧ ਹੋ ਸਕਦੇ ਹਨ ਉਥੇ ਜੇਕਰ ਕੋਈ ਕਰਿਸ਼ਮਾਂ ਹੁੰਦਾ ਹੈ ਤਾਂ ਚੰਗੀ ਖਬਰ ਵੀ ਆ ਸਕਦੀ ਹੈ।

Related posts

ਦੇਖੋ ਕਰੋਨਾ ਦਾ ਅਸਰ, ਭਾਰਤੀ ਅਰਥ ਵਿਵਸਥਾ ਕਿਥੋਂ ਕਿੱਥੇ ਆ ਗਈ!

Htv Punjabi

ਲੁਧਿਆਣਾ ‘ਚ ਬੇਖੌਫ ਹੋਕੇ ਵਾਰਦਾਤਾਂ ਕਰ ਰਹੇ ਨੇ ਸਮਾਜ ਦੇ ਦੁਸ਼ਮਣ, ਇਸ ਹੱਤਿਆ ਨੇ ਪੈਦਾ ਕੀਤਾ ਇਲਾਕੇ ਚ ਸਹਿਮ  

Htv Punjabi

ਬੰਦਾ ਮੂੰਹ ‘ਚ ਮੋਬਾਈਲ ਰੱਖ ਕੇ ਕਰਦਾ ਸੀ ਚੌੜਾਂ ਫੇਰ ਐਸਾ ਹੋਇਆ ਕੰਮ ਕੀ ਬੁੱਲ ‘ਤੇ ਨਾਂਸਾਂ ਹੀ ਉੱਡ ਗਈਆਂ

Htv Punjabi