Htv Punjabi
Uncategorized

ਲੁਧਿਆਣਾ ‘ਚ ਬੇਖੌਫ ਹੋਕੇ ਵਾਰਦਾਤਾਂ ਕਰ ਰਹੇ ਨੇ ਸਮਾਜ ਦੇ ਦੁਸ਼ਮਣ, ਇਸ ਹੱਤਿਆ ਨੇ ਪੈਦਾ ਕੀਤਾ ਇਲਾਕੇ ਚ ਸਹਿਮ  

ਲੁਧਿਆਣਾ : ਲੁਧਿਆਣਾ ਦੇ ਸਾਹਨੇਵਾਲ ਸਥਿਤ ਕੰਗਨਵਾਲ ਦੇ ਰੁਦਰਾ ਇਨਕਲੇਵ ਵਿੱਚ ਰਹਿਣ ਵਾਲੇ ਮਨੋਜ ਸਿੰਘ ਭਾਰਦਵਾਜ ਦੀ 2 ਦਿਨ ਪਹਿਲਾਂ ਆਟੋ ਚਾਲਕ ਲੁਟੇਰਿਆਂ ਨੇ ਮਾਰਕੁੱਟ ਕਰ ਹੱਤਿਆ ਕਰ ਦਿੱਤੀ।ਮੁਲਜ਼ਮ ਮਨੋਜ ਤੋਂ ਪੈਸੇ ਲੈ ਕੇ ਫਰਾਰ ਹੋ ਗਏ।ਮੁਲਜ਼ਮਾਂ ਨੇ ਮਨੋਜ ਤੋਂ ਕਿੰਨੇ ਦੀ ਲੁੱਟ ਕੀਤੀ ਹੈ ਇਹ ਹਲੇ ਤੱਕ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ।ਉਹ ਫੈਕਟਰੀ ਤੋਂ ਪੈਸੇ ਲੈ ਕੇ ਨਿਕਲਿਆ ਸੀ।ਥਾਣਾ ਸਾਹਨੇਵਾਲ ਪੁਲਿਸ ਨੇ ਪੋਸਟਮਾਰਟ ਰਿਪੋਰਟ ਅਤੇ ਰਿਸ਼ੇਤਦਾਰਾਂ ਦੇ ਇਲਜ਼ਾਮ ਦੇ ਬਾਅਦ 2 ਮੁਲਜ਼ਮਾਂ ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੇ ਮਨੋਜ ਦੀ ਪਤਨੀ ਅਨੁ ਦੇਵੀ ਦੀ ਸਿਕਾਇਤ ਤੇ ਮੁਲਜ਼ਮ ਗੋਪੀ ਅਤੇ ਉਸ ਦੇ ਇੱਕ ਸਾਥੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੂੰ ਦਿੱਤੀ ਗਈ ਸਿਕਾਇਤ ਵਿੱਚ ਅਨੁ ਦੇਵੀ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ ਅਤੇ ਉਹ ਮੂਲਰੂਪ ਤੋਂ ਬਿਹਾਰ ਦੇ ਲਖੀਸਰਾਏ ਦੇ ਰਹਿਣ ਵਾਲੇ ਹਨ।ਉਹ ਪਿਛਲੇ ਕਾਫੀ ਸਮੇਂ ਤੋਂ ਲੁਧਿਆਣਾ ਦੇ ਰੁਦਰਾ ਇਲਾਕੇ ਵਿੱਚ ਕਿਰਾਏ ਤੇ ਰਹਿੰਦੇ ਹਨ।

ਪਤੀ ਮਨੋਜ ਸਿੰਘ ਇੱਕ ਫੈਕਟਰੀ ਵਿੱਚ ਮਜ਼ਦੂਰੀ ਕਰ ਪਰਿਵਾਰ ਦਾ ਪਾਲਨ ਪੋਸ਼ਣ ਕਰਦਾ ਸੀ।ਸੋਮਵਾਰ ਦੀ ਦੇਰ ਰਾਤ ਨੂੰ ਉਹ ਫੈਕਟਰੀ ਤੋਂ ਪੈਸੇ ਲੈ ਕੇ ਨਿਕਲਿਆ ਸੀ।ਜਦ ਉਹ ਰਸਤੇ ਵਿੱਚ ਘਰ ਦੇ ਕੋਲ ਪਹੁੰਚਿਆ ਅਤੇ ਉਸ ਦੇ ਸਾਥੀ ਨੇ ਮਨੋਜ ਨੂੰ ਰਸਤੇ ਵਿੱਚ ਰੋਕ ਲਿਆ ਅਤੇ ਲੁੱਟ ਦੀ ਕੋਸਿ਼ਸ਼ ਕੀਤੀ।ਜਦ ਮਨੋਜ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਮਾਰਕੁੱਟ ਕਰ ਉਸ ਨੂੰ ਜਖ਼ਮੀ ਕਰ ਦਿੱਤਾ ਅਤੇ ਉਸ ਨੂੰ ਸੜਕ ਤੇ ਹੀ ਸੁੱਟ ਕੇ ਫਰਾਰ ਹੋ ਗਏ।

ਸਾਰੀ ਰਾਤ ਰਿਸ਼ਤੇਦਾਰ ਮਨੋਜ ਦੀ ਤਲਾਸ਼ ਵਿੱਚ ਇੱਧਰ ਉੱਧਰ ਭਟਕਦੇ ਰਹੇ।ਅਗਲੇ ਦਿਨ ਰਿਸ਼ਤੇਦਾਰਾਂ ਨੂੰ ਮਨੋਜ ਦੇ ਮ੍ਰਿਤ ਹੋਣ ਦੀ ਸੂਚਨਾ ਮਿਲੀ।ਸੂਚਨਾ ਮਿਲਣ ਦੇ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਮੌਕੇ ਤੇ ਪਹੁੰਚ ਗਈ।ਚੌਂਕੀ ਕੰਗਨਵਾਲ ਦੇ ਇੰਚਾਰਜ ਏਐਸਆਈ ਜਗਦੀਪ ਸਿੰਘ ਨੇ ਮਨੋਜ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤਾਂ ਉਸ ਵਿੱਚ ਪਤਾ ਲੱਗਿਆ ਕਿ ਸਰੀਰ ਤੇ ਲੱਗੀ ਸੱਟ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ।ਇਸ ਤੇ ਪੁਲਿਸ ਨੇ ਪਰਿਵਾਰ ਵਾਲਿਆਂ ਦੇ ਇਲਜ਼ਾਮ ਤੇ ਗੋਪੀ ਅਤੇ ਉਸ ਦੇ ਸਾਥੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।ਏਐਸਆਈ ਜਗਦੀਪ ਸਿੰਘ ਨੇ ਦੱਸਿਆ ਕਿ ਜਲਦੀ ਹੀ ਗੋਪੀ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Related posts

ਪਬਜੀ ਖੇਡਣ ਵਾਲਿਆਂ ਲਈ ਖੁਸ਼ਖਬਰੀ, ਖਬਰ ਪੜ੍ਹ ਕੇ ਤੁਸੀਂ ਵੀ ਖੇਡ ਸਕੋਂਗੇ ਮੁੜ ਤੋਂ ਪਬਜੀ

htvteam

ਭੁੱਕੀ ਨਾਲ ਚੱਲਣ ਵਾਲਾ ਟਰੱਕ ਮਿਲਿਆ!

Htv Punjabi

ਕੋਰੋਨੇ ਦੇ ਮਰੀਜ਼ ‘ਤੇ ਕੀਤਾ ਜਾ ਰਿਹਾ ਸੀ ਤਜ਼ਰਬਾ, ਦੇਖੋ ਮਰੀਜ਼ ਦੀ ਕਿਵੇਂ ਗਈ ਜਾਨ

Htv Punjabi