ਖੇਤੀ ਆਰਡੀਨੈਂਸ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਤੋਂ ਲੈ ਕੇ ਸਿਆਸਤਦਾਨਾ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ,,, ਜਿਥੇ ਬੀਤੇ ਦਿਨ ਦੇਸ਼ ਦੇ ਰਾਸ਼ਟਰਪਤੀ ਵਲੋਂ ਵੀ ਤਿੱਖੇ ਵਿਰੋਧ ਦੇ ਬਾਅਦ ਖੇਤੀ ਆਰਡੀਨੈਂਸ ਬਿੱਲਾਂ ਦੇ ਹੱਕ ‘ਚ ਹਸਤਾਖਰ ਕਰ ਦਿੱਤੇ ਉਸ ਤੋਂ ਬਾਅਦ ਲੋਕਾਂ ਦਾ ਗੁੱਸਾ ਹੋਰ ਵੱਧ ਚੱਲਿਆਂ ਹੈ,, ਜਿਸਦੇ ਚਲਦਿਆਂ ਦਿੱਲੀ ‘ਚ ਯੂਥ ਕਾਂਗਰਸ ਦੇ ਆਗੂਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਇੰਡੀਆਂ ਗੇਟ ਦੇ ਸਾਹਮਣੇ ਟ੍ਰੈਕਟਰ ਨੂੰ ਫੂੂਕਿਆ ਗਿਆ,,,

ਕਾਬਿਲੇਗੌਰ ਹੈ ਕਿ ਸ਼ਹੀਦ ਭਗਤ ਸਿੰਘ ਦੇ ਜਨਮਦਿਹਾੜੇ ਆਗੂਆਂ ਵੱਲੋਂ ਜਿੱਥੇ ਉਹਨਾਂ ਦੀ ਤਸਵੀਰ ਫੜ ਕਿ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਕੇਸਰੀ ਪੱਗਾ ਪਾ ਕੇ ਇਸ ਦਿਨ ਦੇ ਰੰਗ ‘ਚ ਬੰਨਣ ਦੀ ਕੋਸ਼ਿਸ਼ ਕੀਤੀ ਗਈ।। ਪਰ ਇਸ ਮੌਕੇ ਟਰੈਕਟਰ ਸਾੜਨ ਦੇ ਇਲਜ਼ਾਮਾਂ ‘ਚ ਪੰਜ ਜਾਣਿਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ ।

ਦੂਸ਼ਰੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਟਵੀਟ ਕਰਦਿਆਂ ਇਸ ਦੀ ਸਖਤ ਸ਼ਬਦਾਂ ‘ਚ ਨਿਖੇਦੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਭਗਤ ਸਿੰਘ ਦੇਸ਼ ਲਈ ਸ਼ਹੀਦ ਹੋਏ ਪਰ ਇਸ ਤਰ੍ਹਾਂ ਟਰੈਕਟਰਾਂ ਨੂੰ ਸਾੜ ਕੇ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

