ਕਹਿੰਦੇ ਨੇ ਕੁੱਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਔਕੜ ਤੁਹਾਡਾ ਰਸਤਾ ਨਹੀਂ ਰੋਕ ਸਕਦੀ, ਸਾਡੀ ਮਿਹਨਤ ਦੇ ਅੱਗੇ ਵੱਡੀਆਂ ਵੱਡੀਆਂ ਚੱਟਾਨਾਂ ਵੀ ਢੈਰੀ ਹੋ ਜਾਂਦੀਆਂ ਨੇ,, ਪਰ ਇੱਥੇ ਲੋੜ ਹੈ ਸਾਨੂੰ ਸਖਤ ਮਿਹਨਤ ਦੀ ਅਤੇ ਆਪਣੇ ਹੌਸਲੇ ਤੇ ਜਜ਼ਬੇ ਨੂੰ ਬੁਲੰਦ ਰੱਖਣ ਦੀ ਸੋ ਅਜਿਹਾ ਹੀ ਕਰ ਦਿਖਾਇਆ ਫਰੀਦਕੋਟ ਦੇ ਇਕ ਸਧਾਰਨ ਘਰ ਦੀ ਬੇਟੀ ਸੁਮਨਦੀਪ ਕੌਰ ਨੇ ਜਿਸਨੇ ਆਪਣੇ ਟੀਚੇ ਨੂੰ ਪਾਉਣ ਲਈ ਅਨੇਕਾਂ ਔਕੜਾਂ ਦੇ ਬਾਵਜੂਦ ਦਿਨ ਰਾਤ ਮਿਹਨਤ ਕਰ ਅੱਜ ਦੇਸ਼ ਦੀ ਸਿਰਮੌਰ ਸੰਸਥਾ ਜੁਡੀਸ਼ਰੀ ਚ ਜੱਜ ਦੇ ਅਹੁਦੇ ਤੇ ਵਿਰਾਜਮਾਨ ਹੋ ਗਈ। ਸੁਮਨਦੀਪ ਦੇ ਪਿਤਾ ਗੁਰਦਿੱਤ ਸਿੰਘ ਜੋ ਪੰਜਾਬ ਪੁਲਿਸ ਚ ਬਤੋਰ ASI ਆਪਣੀ ਸੇਵਾਵਾਂ ਇਮਾਨਦਾਰੀ ਨਾਲ ਨਿਭਾ ਰਹੇ ਹਨ ਅਤੇ ਪੁਲਿਸ ਲਾਈਨ ਅੰਦਰ ਬਣੇ ਸਰਕਾਰੀ ਕੁਆਟਰ ਚ ਰੇਹ ਕੇ ਆਰਥਿਕ ਤੰਗੀ ਦੇ ਬਾਵਜ਼ੂਦ ਆਪਣੀ ਬੇਟੀ ਨੂੰ ਪੜਾਈ ਲਈ ਉਤਸ਼ਾਹਿਤ ਕਰਦੇ ਰਹੇ ਅਤੇ ਅੱਜ ਬੇਟੀ ਵੱਲੋਂ ਹਾਸਿਲ ਕੀਤੇ ਮੁਕਾਮ ਲਈ ਵੀ ਰੱਬ ਦਾ ਸ਼ੁਕਰੀਆ ਕਰਦੇ ਨਜ਼ਰ ਆਏ।
ਫਰੀਦਕੋਟ ਦੇ ਵਿਧਾਇਆਕ ਗੁਰਦਿੱਤ ਸਿੰਘ ਸੇਖੋਂ ਉਚੇਚੇ ਤੌਰ ਤੇ ਪਰਿਵਾਰ ਨੂੰ ਵਧਾਈ ਦੇਣ ਉਨ੍ਹਾਂ ਦੇ ਘਰ ਪੁੱਜੇ ਜਿਨ੍ਹਾਂ ਨੇ ਕਿਹਾ ਕਿ ਅੱਜ ਪਰਿਵਾਰ ਹੀ ਨਹੀ ਸਗੋਂ ਪੂਰੇ ਜ਼ਿਲੇ ਨੂੰ ਉਨ੍ਹਾਂ ਦੀ ਕਾਮਯਾਬੀ ਤੇ ਮਾਣ ਮਹਿਸੂਸ ਹੋ ਰਿਹਾ ਅਤੇ ਉਨ੍ਹਾਂ ਬੱਚਿਆਂ ਲਈ ਮਿਸਾਲ ਬਣੀ ਹੈ ਜੋ ਆਰਥਿਕ ਤੰਗੀ ਕਾਰਨ ਯਾ ਘਰੇਲੂ ਹਾਲਾਤਾਂ ਦੇ ਚਲਦੇ ਕਾਮਯਾਬੀ ਨਾ ਮਿਲਣ ਦੇ ਡਰ ਕਾਰਨ ਭਜਦੇ ਹਨ ਪਰ ਮੇਹਨਤ ਕਦੀ ਵੀ ਆਜਾਈ ਨਹੀਂ ਜਾਂਦੀ,,,,,,,,,,
ਸੋ ਜੇਕਰ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਵੀ ਮੁਕਾਮ ਹਾਸਲ ਕਰਨਾ ਸਭ ਤੋਂ ਪਹਿਲਾਂ ਸਾਨੂੰ ਆਪਣਾ ਟੀਚਾ ਮਿਥਣਾ ਚਾਹੀਦਾ ਕਿ ਆਖਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਕੀ ਚਾਹੁੰਦੇ ਹੋ ਅਤੇ ਫਿਰ ਮਿਹਨਤ ਕਰੋ ਤਾਂ ਫਿਰ ਕਾਬਲੀਅਤ ਖੁਦ ਤੁਹਾਡੇ ਕੋਲ ਆਵੇਗੀ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………