Htv Punjabi
Crime Punjab Video

ਕਾਲੀ ਥਾਰ ਨੂੰ ਘੇਰਾ ਪਾਕੇ ਚਲਾਈਆਂ ਗੋ&ਲੀ। ਆਂ

ਫਿਰੋਜ਼ਪੁਰ ਦੇ ਪਿੰਡ ਫਿਰੋਜਸਾਹ ਵਿੱਚ ਵੱਡੀ ਵਾਰਦਾਤ
ਥਾਰ ਸਵਾਰ ਨੌਜਵਾਨ ਨੂੰ ਘੇਰ ਕੇ ਮਾਰੀ ਗੋਲੀ, ਹੋਈ ਮੌਤ
ਮਾਮਲਾ ਨਿੱਜੀ ਰੰਜਿਸ਼ ਦਾ ਦੱਸਿਆ ਜਾ ਰਿਹਾ
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਫਿਰੋਜ਼ਪੁਰ ਦੇ ਪਿੰਡ ਫਿਰੋਜਸਾਹ ਵਿੱਚ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਜਿਸ ਦੌਰਾਨ ਥਾਰ ਚ ਸਵਾਰ ਨੌਜਵਾਨ ਘੇਰ ਕੇ ਗੋਲੀ ਮਾਰ ਦਿੱਤੀ ਗਈ ਹੈ, ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਗਈ ਹੈ। ਮਿਰਤਕ ਦੀ ਪਛਾਣ ਹਰਦੀਪ ਉਰਫ ਸੋਨੂੰ ਵਾਸੀ ਫਿਰੋਜ਼ਸ਼ਾਹ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ। ਕਿ ਮ੍ਰਿਤਕ ਨੌਜਵਾਨ ਨੇੜੇਲੇ ਪਿੰਡ ਚ ਨਗਰ ਕੀਰਤਨ ਲਈ ਜਾ ਰਿਹਾ ਸੀ ਕਿ ਰਾਸਤੇ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਉਸਦੀ ਮੌਤ ਹੋ ਗਈ ਜਿਸਨੂੰ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿਥੇ ਡਾਕਟਰਾਂ ਵੱਲੋਂ ਉਸਦਾ ਪੋਸਟਮਾਰਟਮ ਕੀਤਾ ਜਾਵੇਗਾ।

ਓਧਰ ਮੌਕੇ ਤੇ ਪਹੁੰਚੇ ਐਸ ਐਸ ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਫਿਰੋਜਸਾਹ ਵਿੱਚ ਨਗਰ ਕੀਰਤਨ ਨਿਕਲ ਰਿਹਾ ਸੀ ਜਿਥੇ ਟਰਾਲੀ ਲੱਗਣ ਕਾਰਨ ਇਨ੍ਹਾਂ ਦਾ ਝਗੜਾ ਹੋਇਆ ਸੀ। ਅਤੇ ਇਹਨਾਂ ਦਾ ਕੁੱਝ ਪੈਸੇ ਦੇ ਲੈਣ ਦੇਣ ਨੂੰ ਲੈਕੇ ਕੁੱਝ ਪੁਰਾਣੀ ਰੰਜਿਸ਼ ਵੀ ਸੀ। ਜਿਸ ਕਾਰਨ ਇਹ ਗੋਲੀ ਚਲਾਈ ਗਈ ਹੈ। ਪੁਲਿਸ ਨੇ ਕੁੱਝ ਬੰਦੇ ਹਿਰਾਸਤ ਵਿੱਚ ਲਏ ਹਨ। ਜਿਨ੍ਹਾਂ ਕੋਲੋਂ ਪੁਛਗਿੱਛ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਡੈੱਡ ਬਾਡੀ ਆਈ ਹੈ। ਜਿਸਦਾ ਪੋਸਟਮਾਰਟਮ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ। ਜਾਂ ਕਿਸੇ ਹੋਰ ਕਾਰਨਾਂ ਕਰਕੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਪੁਲਿਸ ਦਾ ਸਰਕਾਰੀ ਪੱਤਰ ਹੋਗਿਆ ਲੀਕ

htvteam

ਫੌਜੀ ਦੀ ਘਰਵਾਲੀ ਦਾ ਦੇਖੋ ਕਿਸ ਉੱਤੇ ਆਇਆ ਦਿਲ; ਆਸ਼ਿਕੀ ਦੇ ਚੱਕਰ ‘ਚ ਕੀਤਾ ਗਲਤ ਕੰਮ

htvteam

ਘੱਗਰ ਦੀ ਤਬਾਹੀ ਜਾਰੀ, ਡੋਬੇ ਕਈ ਹੋਰ ਪਿੰਡ

htvteam

Leave a Comment