Htv Punjabi
Crime Punjab Video

ਕਾਲੇ ਸੂਟ ਵਾਲੀ ਜਨਾਨੀ ਦੀ ਮਾਸੂਮ ਨਾਲ ਕਰਤੂਤ, ਦੇਖੋ ਵੀਡੀਓ ?

ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋ ਔਰਤ ਦੇ ਬੱਚੇ ਨੂੰ ਚੁੱਕਣ ਦਾ ਮਾਮਲਾ
ਜਿਸ ਦੀ ਵੀਡੀਓ ਵੀ ਆਈ ਸਾਹਮਣੇ
ਕਾਲਾ ਸੂਟ ਪਹਿਨੀ ਔਰਤ ਬੱਚੇ ਨੂੰ ਗੋਦ ਵਿੱਚ ਲੈ ਕੇ ਜਾਂਦੀ ਦਿਖਾਈ ਦਿੱਤੀ
ਜਿਸ ਦੀ ਪੁਸ਼ਟੀ ਜੀ ਆਰ ਪੀ ਵੱਲੋਂ ਵੀ ਕੀਤੀ ਗਈ ਹੈ
ਜਾਣਕਾਰੀ ਮੁਤਾਬਿਕ ਪੀੜਿਤ ਮਹਿਲਾ 16 ਸਤੰਬਰ ਨੂੰ ਰਾਤ 11 ਵਜੇ ਦੇ ਕਰੀਬ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਉੱਤਰੀ ਉਹ ਫਤਿਹਪੁਰ ਤੋਂ ਆਪਣੇ ਪਤੀ ਕੋਲ ਲੁਧਿਆਣਾ ਆਈ ਸੀ, ਉਸ ਦੇ ਨਾਲ 2 ਬੱਚੇ ਸਨ, ਜਿਨਾਂ ਵਿੱਚੋਂ ਇੱਕ ਦੀ ਉਮਰ ਲਗਭਗ ਚਾਰ ਸਾਲ ਜਦੋਂ ਕਿ ਦੂਜੇ ਬੱਚੇ ਦੀ ਉਮਰ ਜੋ ਕਿ ਚੁੱਕਿਆ ਗਿਆ ਹੈ ਉਸ ਦੀ ਇੱਕ ਸਾਲ ਦੀ ਸੀ। ਰਾਤ ਜਿਆਦਾ ਹੋਣ ਕਰਕੇ ਮਹਿਲਾ ਸਟੇਸ਼ਨ ਤੇ ਹੀ ਬਾਹਰ ਰੁਕ ਗਈ, ਇਸ ਦੌਰਾਨ ਉਸ ਦੇ 4 ਸਾਲ ਬੱਚੇ ਨੇ ਪਖਾਨੇ ਜਾਣ ਲਈ ਕਿਹਾ ਅਤੇ ਉਹ ਉਸਨੂੰ ਲੈ ਕੇ ਚਲੀ ਗਈ। ਜਿਸ ਤੋਂ ਬਾਅਦ ਉਸਨੇ ਇੱਕ ਪਤੀ ਪਤਨੀ ਨੂੰ ਆਪਣਾ ਬੱਚਾ ਦੇ ਦਿੱਤਾ ਹਾਲਾਂਕਿ ਬਾਅਦ ਵਿੱਚ ਵਾਪਿਸ ਆ ਕੇ ਉਹਨਾਂ ਨੂੰ ਉਹ ਬੱਚਾ ਦੁਬਾਰਾ ਮਿਲ ਵੀ ਗਿਆ ਪਰ ਜਦੋਂ ਉਹ ਰਾਤ ਨੂੰ ਬੱਚਿਆਂ ਨੂੰ ਲੈ ਕੇ ਸੁੱਤੀ ਸੀ ਤਾਂ ਕੁਝ ਦੇਰ ਬਾਅਦ ਉਸਨੇ ਦੇਖਿਆ ਕਿ ਉਸਦਾ ਛੋਟਾ ਬੱਚਾ ਹੈ ਹੀ ਨਹੀਂ।

ਸਟੇਸ਼ਨ ਤੇ ਸੁੱਤੇ ਪਏ ਹੀ ਸਵੇਰੇ 2:15 ਵਜੇ ਦੇ ਕਰੀਬ ਔਰਤ ਬੱਚੇ ਨੂੰ ਬਿਸਤਰੇ ਤੋਂ ਚੁੱਕ ਕੇ ਆਪਣੇ ਇਕ ਹੋਰ ਸਾਥੀ ਦੇ ਨਾਲ ਭੱਜ ਗਈ। ਜੀਆਰਪੀ ਦੇ ਐਸਐਚਓ ਪਲਵਿੰਦਰ ਸਿੰਘ ਦੇ ਅਨੁਸਾਰ, ਪੁਲਿਸ ਟੀਮਾਂ ਤੜਕੇ 3 ਵਜੇ ਤੱਕ ਬੱਚੇ ਦੀ ਭਾਲ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵੀ ਜਾਂਚ ਵਿੱਚ ਸ਼ਾਮਲ ਹੋਵੇਗੀ। ਸੀਸੀਟੀਵੀ ਕੈਮਰਿਆਂ ਵਿੱਚ ਔਰਤ 16 ਸਤੰਬਰ ਨੂੰ ਸਵੇਰੇ 2:15 ਵਜੇ ਬੱਚੇ ਨੂੰ ਚੁੱਕ ਕੇ ਭੱਜਦੀ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਮਾਮਲਾ ਜਲਦੀ ਹੀ ਹੱਲ ਹੋ ਜਾਵੇਗਾ।

ਬੱਚੇ ਦੀ ਮਾਂ ਲਾਲਤੀ ਦੇਵੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਫਤਿਹਪੁਰ ਦੇ ਪਿੰਡ ਪਾਲੀਆ ਦੀ ਰਹਿਣ ਵਾਲੀ ਹੈ। ਉਹ 16 ਸਤੰਬਰ ਦੀ ਰਾਤ ਨੂੰ ਆਪਣੇ ਦੋ ਬੱਚਿਆਂ, ਰਾਜ ਸਿੰਘ ਅਤੇ ਸੰਸਕਾਰ ਸਿੰਘ ਨਾਲ ਰੇਲਗੱਡੀ ਰਾਹੀਂ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚੀ। ਦੇਰ ਰਾਤ ਹੋ ਚੁੱਕੀ ਸੀ, ਇਸ ਲਈ ਉਸਨੇ ਬੁਕਿੰਗ ਖਿੜਕੀ ਦੇ ਕੋਲ ਨੇੜੇ ਆਪਣਾ ਬਿਸਤਰਾ ਵਿਛਾ ਦਿੱਤਾ ਅਤੇ ਸੌਂ ਗਈ। ਇੱਕ ਆਦਮੀ ਅਤੇ ਇੱਕ ਔਰਤ ਨੇੜੇ ਹੀ ਸੌਂ ਰਹੇ ਸਨ। ਜਦੋਂ ਉਹ ਜਾਗੀ ਤਾਂ ਬੱਚਾ ਗਾਇਬ ਸੀ। ਉਸਨੇ ਸਟੇਸ਼ਨ ਦੇ ਅਹਾਤੇ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਬੱਚੇ ਦੀ ਭਾਲ ਕੀਤੀ, ਪਰ ਉਹ ਕਿਤੇ ਵੀ ਨਹੀਂ ਮਿਲਿਆ। ਪੀੜਤਾਂ ਨੇ ਕਿਹਾ ਕਿ ਉਹ ਇਨਸਾਫ ਚਾਹੁੰਦੀ ਹੈ ਉਸਦੇ ਬੱਚੇ ਨੂੰ ਲੱਭ ਕੇ ਲਿਆਂਦਾ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਧਰਨੇ ‘ਤੇ ਕਿਸਾਨ- ਜਨਤਾ ਪਰੇਸ਼ਾਨ: ਹਰੀਕੇ-ਬਿਆਸ ‘ਚ 1200 ਟਰੱਕ ਫਸੇ, ਹਜ਼ਾਰਾਂ ‘ਚ ਕਿਸਾਨਾਂ ‘ਤੇ ਕੇਸ ਦਰਜ, ਨੇਤਾ ਵੀ ਨਾਮਜ਼ਦ

htvteam

ਅਹੁਦਿਆਂ ਤੋਂ ਅਸਤੀਫ਼ਾ ਦਿੰਦਿਆਂ ਹੀ ਪਰਮਿੰਦਰ ਢੀਂਡਸਾ ਨੂੰ ਯਾਦ ਆਇਆ ਸਿੱਧੂ, ਆਹ ਦੇਖੋ ਕੀ ਕਹਿਤਾ ਸਿੱਧੂ ਬਾਰੇ

Htv Punjabi

ਦੇਖੋ ਥਾਣੇ-ਦਾਰ ਕਿਉ ਡਰ ਕੇ ਭੱਜਿਆ ?

htvteam

Leave a Comment