Htv Punjabi
Punjab Siyasat Video

ਕਿਸਾਨ ਦੀ ਮੋਟਰ ਤੇ CM ਸਾਬ੍ਹ ਨੇ ਮੰਜਾ ਡਾਹਕੇ ਬੰਨ੍ਹੇ ਰੰਗ, ਲਾਤੀ ਮਹਿਫਲ ?

ਖੰਨਾ ਦੇ ਉਟਾਲਾਂ ਤੇ ਲਿਬੜਾ ਚ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ
ਕਿਸਾਨ ਦੇ ਖੇਤ ਚ ਮੋਟਰ ਕੋਲ ਡਾਹਕੇ ਮੰਜਾ ਸੁਣੀਆ ਮੁਸ਼ਕਿਲਾਂ
ਪੰਜਾਬ ਦੇ ਹਰੇਕ ਖੇਤ ਤੱਕ ਪੁੱਜਦਾ ਕੀਤਾ ਜਾਵੇਗਾ ਨਹਿਰੀ ਪਾਣੀ : ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੰਨਾ ਦੇ ਪਿੰਡ ਲਿਬੜਾ ਵਿਖੇ ਖੇਤਾਂ ‘ਚ ਜਾ ਕੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ। ਇੱਥੇ ਨਹਿਰੀ ਪਾਣੀ ਪ੍ਰੋਜੈਕਟ ਦਾ ਜਾਇਜ਼ਾ ਲਿਆ। ਜਿੱਥੋਂ 3 ਪਿੰਡਾਂ ਦੀ ਕਰੀਬ 500 ਏਕੜ ਜ਼ਮੀਨ ਲਈ ਰਜਵਾਹੇ ਤੋਂ ਪਾਣੀ ਛੱਡਿਆ ਗਿਆ ਹੈ। ਮੁੱਖ ਮੰਤਰੀ ਮਾਨ ਕਰੀਬ ਇੱਕ ਘੰਟਾ ਕਿਸਾਨ ਦੀ ਮੋਟਰ ‘ਤੇ ਸੱਥ ਲਗਾ ਕੇ ਬੈਠੇ। ਆਮ ਕਿਸਾਨ ਵਾਂਗੂੁੰ ਮੰਜੇ ਉਪਰ ਬੈਠ ਕੇ ਗੱਲਬਾਤ ਕੀਤੀ। ਲੋਕਾਂ ਨੇ ਆਪਣੀ ਰਾਏ ਦਿੱਤੀ ਤੇ ਨਹਿਰੀ ਪਾਣੀ ਪ੍ਰੋਜੈਕਟ ਨੂੰ ਲੈ ਕੇ ਫੀਡਬੈਕ ਦਿੱਤਾ।

ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਬਚਾਇਆ ਜਾਵੇ। ਕੀਟਨਾਸ਼ਕ ਦੀ ਵਰਤੋਂ ਘੱਟ ਕੀਤੀ ਜਾਵੇ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹੋ ਜਿਹਾ ਮੁੱਖ ਮੰਤਰੀ ਨਾ ਕਦੇ ਹੋਇਆ ਤੇ ਨਾ ਕਦੇ ਹੋਣਾ। ਮੁੱਖ ਮੰਤਰੀ ਖੁਦ ਇੱਕ ਆਮ ਕਿਸਾਨ ਵਾਂਗੂੰ ਆਏ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਲੋਕ ਵੀ ਬਹੁਤ ਖੁਸ਼ ਹੋਏ। ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਕੋਈ ਮੁੱਖ ਮੰਤਰੀ ਆ ਕੇ ਇਸ ਤਰ੍ਹਾਂ ਖੇਤੀਬਾੜੀ ਸਬੰਧੀ ਫੀਡਬੈਕ ਲਵੇਗਾ ਤੇ ਉਹਨਾਂ ਨਾਲ ਗੱਲਬਾਤ ਕਰੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰ ਵਿੱਚ ਹੀ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ

Htv Punjabi

ਸਹੁਰੇ ਦਾ ਕਤਲ ਕਰਨ ਦੇ ਇਲਜ਼ਾਮ ਵਿੱਚ ਨੂੰਹ ਅਤੇ ਉਸ ਦੇ ਜੀਜੇ ਨੂੰ ਉਮਰ ਕੈਦ

Htv Punjabi

ਕੁੜੀ ਨੇ ਦੱਸੀ ਹਵਸ ਦੇ ਦੋ ਪੂਜਾਰੀਆਂ ਦੀ ਸ਼ਰਮਨਾਕ ਕਰਤੂਤ

htvteam

Leave a Comment