Htv Punjabi
Punjab Video

ਕਿਸਾਨਾਂ ਦੇ ਧਰਨਿਆਂ ਕਰਕੇ ਦੇਖੋ ਕੀ ਹੋਇਆ

ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਆਪਣੀ ਹੱਕੀ ਮੰਗਾਂ ਦੇ ਲਈ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਬਾਰਡਰਾਂ ਤੇ ਕਿਸਾਨ ਡਟੇ ਹੋਏ ਨੇ, ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਕਿਸਾਨਾਂ ਦਾ ਧਰਨਾ ਕਈ ਮਹੀਨਿਆਂ ਤੋਂ ਜਾਰੀ ਹੈ ਜਿਸ ਕਰਕੇ ਟਰਾਂਸਪੋਰਟ ਨੂੰ ਜਿੱਥੇ ਘੁੰਮ ਕੇ ਜਾਣਾ ਪੈ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਇੰਡਸਟਰੀ ਨੂੰ ਵੀ ਇਸ ਨਾਲ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। 500 ਕਰੋੜ ਰੁਪਏ ਦਾ ਪੰਜਾਬ ਦਾ ਰੋਜਾਨਾ ਦਾ ਰੈਵਨਿਊ ਹੈ। ਇੰਡਸਟਰੀ 9 ਹਜਾਰ ਕਰੋੜ ਰੁਪਏ ਸਲਾਨਾ ਟੈਕਸ ਦੇ ਰਹੀ ਹੈ। ਜਿਸ ਨਾਲ ਪੰਜਾਬ ਦੇ ਖਰਚੇ ਨਿਕਲ ਰਹੇ ਨੇ ਜਿਨਾਂ ਦੇ ਵਿੱਚ ਮੁਫਤ ਮਿਲਣ ਵਾਲੀ ਆਮ ਘਰਾਂ ਨੂੰ ਬਿਜਲੀ ਅਤੇ ਮੋਟਰਾਂ ਨੂੰ ਮਿਲਣ ਵਾਲੀ ਬਿਜਲੀ ਵੀ ਸ਼ਾਮਿਲ ਹੈ। ਪਰ ਕਿਸਾਨੀ ਪ੍ਰਦਰਸ਼ਨ ਕਰਕੇ ਇੰਡਸਟਰੀ ਦੀ ਪ੍ਰੋਡਕਸ਼ਨ ਤੇ ਮਾੜਾ ਪ੍ਰਭਾਵ ਪੈ ਰਿਹਾ। ਇਹੀ ਕਾਰਨ ਹੈ ਕਿ ਹੁਣ ਵਪਾਰੀ ਕਿਸਾਨਾਂ ਦੇ ਖਿਲਾਫ ਹੋਣੇ ਸ਼ੁਰੂ ਹੋ ਗਏ ਨੇ।

ਆਲ ਇੰਡੀਆ ਇੰਡਸਟਰੀ ਅਤੇ ਟਰੇਡ ਫੋਰਮ ਦੇ ਪ੍ਰਧਾਨ ਬਾਦੀਸ਼ ਜਿੰਦਲ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਰੋਜ਼ਾਨਾ 50 ਹਜਾਰ ਦੇ ਕਰੀਬ ਲੋਕ ਆਉਂਦੇ ਜਾਂਦੇ ਨੇ ਜਿਨਾਂ ਦੇ ਵਿੱਚ ਵਪਾਰੀ ਵੀ ਸ਼ਾਮਿਲ ਨੇ ਜਿਨਾਂ ਦੇ ਵਿੱਚ ਵਿਦੇਸ਼ ਜਾਣ ਵਾਲੇ ਲੋਕ ਵੀ ਸ਼ਾਮਿਲ ਨੇ ਉਹਨਾਂ ਕਿਹਾ ਕਿ ਕਿਸਾਨੀ ਧਰਨਿਆਂ ਦਾ ਸਭ ਤੋਂ ਜ਼ਿਆਦਾ ਅਸਰ ਉਹਨਾਂ ਲੋਕਾਂ ਤੇ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਢਾਈ ਏਕੜ ਤੋਂ ਥੱਲੇ 1.54 ਲੱਖ ਕਿਸਾਨ ਹਨ ਜਿਨ੍ਾਂ ਦੇ ਕੋਲ 89 ਹਜ਼ਾਰ 121 ਟਿਊਬਵੈਲ ਹਨ ਅਤੇ ਉਹਨਾਂ ਨੂੰ ਸਰਕਾਰ 400 ਕਰੋੜ ਸਬਸਿਡੀ ਦੇ ਰਹੀ ਹੈ। ਜਦੋਂ ਕਿ ਪੰਜ ਏਕੜ ਤੋਂ ਹੇਠਾਂ 2 ਲੱਖ 7 ਹਜ਼ਾਰ 436 ਕਿਸਾਨ ਹਨ ਜਿਨਾਂ ਦੇ ਕੋਲ 1,60 ਹਜ਼ਾਰ ਦੇ ਕਰੀਬ ਟਿਊਬਵੈਲ ਹਨ।

ਇਹਨਾਂ ਨੂੰ ਸਰਕਾਰ 720 ਕਰੋੜ ਰੁਪਏ ਦੀ ਸਬਸਿਡੀ ਦੇ ਰਹੀ ਹੈ ਪਰ ਉਹਨਾਂ ਨੇ ਕਿਹਾ ਕਿ ਇੱਥੋਂ ਤੱਕ ਤਾਂ ਠੀਕ ਹੈ ਪਰ ਵੱਡੀ ਗਿਣਤੀ ਉਹਨਾਂ ਕਿਸਾਨਾਂ ਦੀ ਹੈ ਜਿਨਾਂ ਦੀ ਜਮੀਨ ਪੰਜ ਏਕੜ ਤੋਂ ਉੱਤੇ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਹਜ਼ਾਰਾਂ ਕਰੋੜ ਦੀ ਸਬਸਿਡੀ ਦਿੱਤੀ ਜਾ ਰਹੀ ਪੰਜ ਤੋਂ 10 ਏਕੜ ਤੱਕ ਦੇ 3 ਲੱਖ 67 ਹਜ਼ਾਰ 938 ਕਿਸਾਨ ਹਨ ਜਿਨਾਂ ਕੋਲ ਸਢੇ ਤ ਲੱਖ ਦੇ ਕਰੀਬ ਟਿਊਬਲ ਦੇ ਕਨੈਕਸ਼ਨ ਹਨ ਇਹਨਾਂ ਨੂੰ 1533 ਕਰੋੜ ਸਬਸਿਡੀ ਸਲਾਨਾ ਜਦੋਂ ਕਿ 10 ਏਕੜ ਤੋਂ ਲੈ ਕੇ 25 ਏਕੜ ਤੱਕ ਦੇ 3 ਲੱਖ ਦੇ ਕਰੀਬ ਕਿਸਾਨ ਹਨ ਜਿਹਨਾਂ ਦੇ 5 ਲਖ2 ਹਜ ਦੇ ਕਰੀਬ ਟਿਊਬਲ ਹਨ ਇਹਨਾਂ ਨੂੰ 2342 ਕਰੋੜ ਰੁਪਆ ਸਲਾਨਾ ਸਬਸਿਡੀ ਜਾ ਰਹੀ ਹੈ ਇਸੇ ਤਰ੍ਹਾਂ 25 ਏਕੜ ਤੋਂ ਜ਼ਿਆਦਾ ਵਾਲੇ 57,707 ਕਿਸਾਨ ਹਨ ਜਿਨਾਂ ਦੇ ਕੋਲ 2 ਲੱਖ 37 ਹਜਾਰ 627 ਟਿਊਬਲ ਹਨ ਅਤੇ ਇਹਨਾਂ ਨੂੰ 1,65 ਕਰੋੜ ਰੁਪਆ ਸਬਸਿਡੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਰ ਇੱਕ ਟਿਊਬਲ ਤੇ ਐਵਰੇਜ ਸਬਸਿਡੀ 44, 835 ਹਜ਼ਾਰ ਰੁਪਏ ਹੈ। ਉਹਨੇ ਕਿਹਾ ਇਸ ਤੋਂ ਜ਼ਾਹਿਰ ਹੈ ਕਿ ਕਈ ਜਿਆਦਾ ਜਮੀਨਾਂ ਵਾਲੇ ਕਿਸਾਨ ਸਬਸਿਡੀ ਲੈ ਰਹੇ ਨੇ ਜਿਨਾਂ ਨੂੰ ਲੋੜ ਵੀ ਨਹੀਂ ਹੈ।

ਉਦੋਂ ਦੂਜੇ ਪਾਸੇ ਅਕਾਲੀ ਦਲ ਦੇ ਆਗੂ ਮਹੇਸ਼ ਇੰਦਰ ਗਰੇਵਾਲ ਨੇ ਵੀ ਕਿਹਾ ਹੈ ਕਿ ਪੰਜਾਬ ਦੇ ਵਿੱਚ ਧਰਨਿਆਂ ਦੇ ਕਰਕੇ ਇੰਡਸਟਰੀ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਉਹਨਾਂ ਕਿਹਾ ਕਿ ਕਾਰੋਬਾਰੀ ਹੁਣ ਪੰਜਾਬ ਤੋਂ ਜਾਣ ਬਾਰੇ ਸੋਚ ਰਹੇ ਨੇ ਉਹਨਾਂ ਕਿਹਾ ਕਿ ਇਸ ਵਿੱਚ ਪੰਜਾਬ ਸਰਕਾਰ ਦੀ ਵੀ ਗਲਤੀ ਹੈ ਉੱਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਵੀ ਕਮੇਟੀਆਂ ਬਣਾ ਕੇ ਗੱਲਬਾਤ ਕਰਨ ਦੀ ਗੱਲ ਕਹਿ ਰਹੀ ਹੈ ਜਦੋਂ ਕਿ ਕਮੇਟੀਆਂ ਨਾਲ ਮਸਲੇ ਦਾ ਹੱਲ ਨਹੀਂ ਹੋਣਾ ਉਹਨਾਂ ਕਿਹਾ ਕਿ ਕਿਸਾਨਾਂ ਦੀ ਜੋ ਹਾਲਤ ਹੈ ਉਹ ਅੱਜ ਬਹੁਤ ਚਿੰਤਾਜਨਕ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਆਹ ਵਾਲੀ ਰਾਤ ਕੁੜੀ ਨਾਲ ਮੁੰਡੇ ਨੇ ਦੇਖੋ ਕੀ ਕਰਤਾ

htvteam

ਕਾਂਗਰਸ ਨੇ ਕਰਵਾਇਆ ਹਮਲਾ : ਸੁਖਬੀਰ ਬਾਦਲ

htvteam

ਸ਼ਮਸ਼ਾਨਘਾਟ ਚੋਂ ਫ਼ੌਜੀ ਦੀਆਂ ਹੱਡੀਆਂ ਹੋ ਗਈਆਂ ਚੋਰੀ ?

htvteam

Leave a Comment