Htv Punjabi
Punjab Video

ਕਿਸਾਨਾਂ ਨੇ ਹਿੱਕ ਦੇ ਜ਼ੋਰ ਨਾਲ ਆਹ TOLL PLAZA ਕੀਤਾ ਬੰਦਾ, ਜੜ੍ਹਤੇ ਪੱਕੇ ਤਾਲੇ

ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਜਿਸਦਾ ਬੀਤੇ ਸਮੇਂ ਚ ਕਈ ਵਾਰ ਰੇਟ ਵਧਿਆ ਹੈ ਜਿਸਤੋਂ ਪ੍ਰੇਸ਼ਾਨ ਅੱਕੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਨੇ ਮੋਰਚਾ ਲਗਾਇਆ ਹੋਇਆ ਸੀ ਤੇ ਹੁਣ 30 ਜੂਨ ਨੂੰ ਟੋਲ ਪਲਾਜ਼ੇ ਤੇ ਝੰਡੇ ਗੱਡਕੇ ਪੱਕੇ ਜਿੰਦੇ ਜੜ੍ਹ ਦਿੱਤੇ ਹਨ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਨੌਜਵਾਨ ਪੂਰੇ ਉਤਸ਼ਾਹ ਨਾਲ ਪਲਾਜ਼ੇ ਤੇ ਚੜ੍ਹਕੇ ਝੰਡੇ ਗੱਡਣ ਲੱਗੇ ਹੋਏ ਨੇ ਏਸਦੇ ਨਾਲ ਨਾਅਰਿਆਂ ਦੀ ਗੂੰਜੇ ਨੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਟੋਲ ਦੇ ਰੇਟ ਸਭ ਤੋਂ ਵੱਧ ਹਨ। ਇਸ ਧਰਨੇ ਵਿੱਚ ਉਨ੍ਹਾਂ ਨੂੰ ਭਾਰਤੀ ਕਿਸਾਨ ਯੂਨੀਅਨ ਦੋਆਬਾ ਦਾ ਵੀ ਭਰਪੂਰ ਸਮਰਥਨ ਮਿਲਿਆ ਹੈ। ਕਈ ਟੈਕਸੀ ਡਰਾਈਵਰ ਵੀ ਪੂਰਾ ਸਹਿਯੋਗ ਦੇ ਰਹੇ ਹਨ।

ਕਿਸਾਨਾਂ ਨੇ ਕਿਹਾ ਕਿ ਕਈ ਵਾਰ ਟੋਲ ਅਧਿਕਾਰੀਆਂ ਅਤੇ ਐਨਐਚਏਆਈ ਨੂੰ ਇਸ ਟੋਲ ਦੀ ਸਮਾਂ ਸੀਮਾ ਦੱਸਣ ਲਈ ਕਹਿ ਚੁੱਕੇ ਹਾਂ, ਪਰ ਕੋਈ ਵੀ ਅਧਿਕਾਰੀ ਜਵਾਬ ਨਹੀਂ ਦੇ ਰਿਹਾ। ਇਸ ਦਾ ਸਧਾਰਨ ਕਾਰਨ ਇਹ ਹੈ ਕਿ ਇਸ ਟੋਲ ਦੀ ਮਿਆਦ ਖਤਮ ਹੋ ਗਈ ਹੈ। ਲੋਕਾਂ ਤੋਂ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ। ਅੱਜ ਤਾਲਾ ਲਗਾ ਕੇ ਟੋਲ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰ’ਵਾਲੀ ਨਾਲ ਭਰੇ ਬਜ਼ਾਰ ‘ਚ

htvteam

ਅੰਮ੍ਰਿਤਸਰ ਜਾਣ ਵਾਲਿਆਂ ਲਈ ਖੁਸ਼ਖਬਰੀ

htvteam

ਐਵੇਂ ਜੌਂ ਪੀਓ ਗੋਡਿਆਂ ਦੇ ਦਰਦਾਂ ਤੋਂ ਬਿਨ੍ਹਾਂ ਜੀਓ

htvteam

Leave a Comment