Htv Punjabi
Punjab Video

ਕਿੱਥੇ ਪੁੱਤ ਦੀ ਬਾਲਣੀ ਸੀ ਲੋਹੜੀ ਬਾਲਣਾ ਪਿਆ ਪੁੱਤ ਦਾ ਸਿਵਾ

ਤੁੰਗਾਂ ਚ ਪਤੰਗ ਚੜਾਉਂਦੇ ਸਮੇਂ ਤੀਜੀ ਮੰਜ਼ਿਲ ਤੋਂ ਡਿੱਗਿਆ ਬੱਚਾ
ਡਿੱਗ ਕੇ 12 ਸਾਲਾ ਹਰਜੋਤ ਸਿੰਘ ਦੀ ਮੌਤ
ਪਰਿਵਾਰ ਦਾ ਕੱਲਾ ਕੱਲਾ ਪੁੱਤ ਸੀ ਹਰਜੋਤ
ਪਰਿਵਾਰ ਨੇ ਚਾਈਨਾ ਡੋਰ ਨੂੰ ਮੌਤ ਲਈ ਜ਼ਿੰਮੇਵਾਰ ਦੱਸਦਿਆਂ
ਪੰਜਾਬ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਏ
ਚਾਈਨਾ ਡੋਰ ਦੀ ਵਿਕਰੀ ‘ਤੇ ਪੂਰਨ ਪਾਬੰਦੀ ਦੀ ਮੰਗ
ਸੰਗਰੂਰ ਦੇ ਨਜ਼ਦੀਕੀ ਪਿੰਡ ਤੁੰਗਾਂ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ, ਜਿਸ ਨੇ ਪੂਰੇ ਇਲਾਕੇ ਨੂੰ ਸੋਗ ਵਿੱਚ ਡੁਬੋ ਦਿੱਤਾ। ਪਤੰਗ ਚੜਾਉਂਦੇ ਸਮੇਂ ਆਪਣੇ ਹੀ ਘਰ ਦੀ ਤੀਜੀ ਮੰਜ਼ਿਲ ਤੋਂ ਡਿੱਗ ਕੇ 12 ਸਾਲਾ ਹਰਜੋਤ ਸਿੰਘ ਦੀ ਮੌਤ ਹੋ ਗਈ। ਹਰਜੋਤ ਛੇਵੀਂ ਕਲਾਸ ਦਾ ਵਿਦਿਆਰਥੀ ਸੀ ਅਤੇ ਆਪਣੇ ਮਾਪਿਆਂ ਦਾ ਇਕੱਲਾ ਪੁੱਤ ਸੀ।

ਜਾਣਕਾਰੀ ਮੁਤਾਬਕ, ਬੀਤੇ ਕੱਲ 11 ਜਨਵਰੀ ਨੂੰ ਸ਼ਾਮ ਦੇ ਸਮੇਂ ਹਰਜੋਤ ਆਪਣੇ ਤਿੰਨ ਮੰਜ਼ਲਾ ਘਰ ਦੀ ਛੱਤ ਉੱਤੇ ਪਤੰਗ ਉਡਾ ਰਿਹਾ ਸੀ। ਘਰ ਵਿੱਚ ਲੱਗੀ ਲਿਫਟ ਵਾਲੀ ਜਗ੍ਹਾ ਦੇ ਉੱਪਰ ਗਰਿਲਾਂ ਕੋਲ ਖੜ੍ਹ ਕੇ ਪਤੰਗ ਚੜਾਉਂਦੇ ਹੋਏ ਅਚਾਨਕ ਸੰਤੁਲਨ ਬਿਗੜ ਗਿਆ ਅਤੇ ਉਹ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਪਿਆ। ਹਾਦਸੇ ਵਿੱਚ ਹਰਜੋਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਹਾਦਸੇ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰ ਹਰਜੋਤ ਨੂੰ ਸੰਗਰੂਰ ਦੇ ਇੱਕ ਪ੍ਰਾਈਵੇਟ ਹਸਪਤਾਲ ਲੈ ਕੇ ਪਹੁੰਚੇ। ਉਥੋਂ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਪਟਿਆਲਾ ਦੇ ਅਮਰ ਹਸਪਤਾਲ ਰੈਫਰ ਕਰ ਦਿੱਤਾ, ਪਰ ਦੁਖਦਾਈ ਗੱਲ ਇਹ ਰਹੀ ਕਿ ਰਸਤੇ ਵਿੱਚ ਹੀ ਹਰਜੋਤ ਨੇ ਦਮ ਤੋੜ ਦਿੱਤਾ। ਅੱਜ ਸਵੇਰੇ ਕਰੀਬ 11 ਵਜੇ ਬੱਚੇ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਚਾਈਨਾ ਡੋਰ ਦੀ ਬੇਰੋਕ-ਟੋਕ ਵਿਕਰੀ ਕਾਰਨ ਅਜਿਹੇ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਚਾਈਨਾ ਡੋਰ ਨਾ ਮਿਲੇ ਤਾਂ ਬੱਚੇ ਪਤੰਗ ਚੜਾਉਣ ਸਮੇਂ ਆਪਣੀ ਜਾਨ ਨਾ ਗਵਾਉਣ। ਪਰਿਵਾਰ ਨੇ ਪੰਜਾਬ ਸਰਕਾਰ ਤੋਂ ਚਾਈਨਾ ਡੋਰ ਦੀ ਵਿਕਰੀ ‘ਤੇ ਪੂਰਨ ਪਾਬੰਦੀ ਲਗਾਉਣ ਅਤੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਡਾਕਟਰਾਂ ਨੇ ਮਰੀਜ਼ ਦਾ ਕਿਹੜਾ ਇਲਾਜ਼ ਕਰਤਾ

htvteam

ਦੇਖੋ ਕਿਵੇਂ Channi ਬੈਠਾ-ਬੈਠਾ ਕਰਦਾ ਮਸਲੇ ਹੱਲ ?

htvteam

ਵਿਧਵਾ ਔਰਤ ਤੇ ਉਹਦੀ 12 ਵੀ ‘ਚ ਪੜ੍ਹਦੀ ਕੁੜੀ ਅੱਧੀ-ਅੱਧੀ ਰਾਤ ਤੱਕ ਮੋਮਬੱਤੀਆਂ ਲਾ ਕਰਦੇ ਕੰਮ

htvteam

Leave a Comment