Htv Punjabi
Crime Punjab Video

ਕੈਂਟਰ ਦੇ ਵਿੱਚ ਆਹ ਬੰਦਾ ਰੱਖੀ ਫਿਰਦਾ ਸੀ ਅਜਿਹਾ ਸਮਾਨ !

ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਪੁਲਿਸ ਦੀ ਵੱਡੀ ਕਾਰਵਾਈ
5 ਕਿਲੋ 60 ਗ੍ਰਾਮ ਅਫੀਮ, 25 ਕਿਲੋ ਚੂਰਾ ਪੋਸਤ ਸਮੇਤ ਟਰੱਕ ਡਰਾਈਵਰ ਕਾਬੂ
ਮੱਧ ਪ੍ਰਦੇਸ਼ ਤੋਂ ਲਿਆ ਕੇ ਵੇਚਦਾ ਸੀ ਨਸ਼ੇ ਦੀ ਸਮੱਗਰੀ
ਲੁਧਿਆਣਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੇ ਤਹਿਤ ਮੱਧ ਪ੍ਰਦੇਸ਼ ਤੋਂ ਲੁਧਿਆਣਾ ਆਏ ਇੱਕ ਕੈਂਟਰ ਚਾਲਕ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਤਲਾਸ਼ੀ ਦੌਰਾਨ ਪੰਜ ਕਿਲੋ 60 ਗ੍ਰਾਮ ਅਫੀਮ ਅਤੇ 25 ਕਿਲੋ ਭੁੱਕੀ ਚੂਰਾ ਪੋਸਟ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਡਰਾਈਵਰ ਨੂੰ ਕਾਬੂ ਕਰ ਲਿਆ ਹੈ। ਅਤੇ ਕੈਂਟਰ ਮਾਲਕ ਚਾਚਾ ਭਤੀਜਾ ਤੇ ਵੀ ਕਾਰਵਾਈ ਦੀ ਗੱਲ ਕਹੀ ਹੈ।

ਇਸ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਸੀਪੀ ਜਸ ਕਿਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਖਾਣਾ ਮੋਤੀ ਨਗਰ ਦੀ ਪੁਲਿਸ ਨੇ ਕੈਂਟਰ ਚਾਲਕ ਨੂੰ ਕਾਬੂ ਕੀਤਾ। ਜਿਸ ਪਾਸੋਂ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੇ ਦੀ ਸਮਗਰੀ ਬਰਾਮਦ ਕੀਤੀ ਹੈ ਉਹਨਾਂ ਕਿਹਾ ਕਿ 25 ਕਿਲੋ ਭੁੱਕੀ ਚੂਰਾ ਪੋਸਟ ਅਤੇ ਪੰਜ ਕਿਲੋ 60 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਉਹਨਾਂ ਕਿਹਾ ਇਹ ਸਮਰਾਲਾ ਨਾਲ ਸੰਬੰਧਿਤ ਟਰੱਕ ਹੈ ਅਤੇ ਲੁਧਿਆਣਾ ਦੇ ਈਵਨ ਸਾਈਕਲ ਵਿੱਚ ਇਹਨਾਂ ਦੀ ਗੱਡੀ ਲੱਗੀ ਹੋਈ ਹੈ ਜੋ ਸਾਈਕਲਾਂ ਨੂੰ ਮੱਧ ਪ੍ਰਦੇਸ਼ ਲੈ ਕੇ ਜਾਂਦੀ ਹੈ ਉਹਨਾਂ ਕਿਹਾ ਕਿ ਮੱਧ ਪ੍ਰਦੇਸ਼ ਤੋਂ ਇਹ ਨਸ਼ੇ ਦੀ ਸਮਗਰੀ ਲਿਆ ਕੇ ਵੱਖ-ਵੱਖ ਜਗ੍ਹਾ ਤੇ ਸਪਲਾਈ ਕੀਤੀ ਜਾਣੀ ਸੀ ਜਿਸ ਚੇਨ ਨੂੰ ਤੋੜਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗ੍ਰੰਥੀ ਦੀ ਗੰਦੀ ਕਰਤੂਤ, ਘਰ ‘ਚ ਸਾਥੀ ਨਾਲ ਕਰ ਰਿਹਾ ਸੀ ਪੁੱਠਾ ਕੰਮ

htvteam

ਜਲੰਧਰ ਵਾਲੀ ਹਵੇਲੀ ‘ਤੇ ਚੱਲਿਆ ਬੁਲਡੋਜ਼ਰ; ਕਲਪ ਗਿਆ ਹਵੇਲੀ ਦਾ ਮਾਲਕ

htvteam

ਐਮਾਜ਼ੋਨ ਦੇ ਡਿਲੀਵਰੀ ਬੁਆਏ ਨੇ 35 ਹਜ਼ਾਰ ਦੀ ਲੁੱਟ ਦਾ ਕੀਤਾ ਡਰਾਮਾ, ਐਂਵੇ ਹੋਇਆ ਪਰਦਾਫਾਸ਼

Htv Punjabi

Leave a Comment