Htv Punjabi
Punjab Video

ਕੈਨੇਡਾ ਦੀ ਧਰਤੀ ਖਾ ਗਈ ਨੌਜਵਾਨ ਨੂੰ ਮਾਪਿਆ ਦਾ ਹੋਇਆ ਬੁਰਾ ਹਾਲ

ਕੈਨੇਡਾ ‘ਚ ਨੌਜਵਾਨ ਦੀ ਹਾਰਟ ਅਟੈਕ ਨਾਲ ਹੋ ਗਈ ਮੌਤ
ਉਸਦੀ ਮਾਤਾ ਦਾ ਰੋ ਰੋ ਹੋ ਰਿਹਾ ਬੁਰਾ ਹਾਲ, ਉਸਦੇ ਪਿਤਾ ਦੇ ਵੀ ਅੱਖਾਂ ਚੋ ਨਹੀਂ ਰੁਕ ਰਹੇ ਹੰਝੂ
ਡੈੱਡ ਬਾਡੀ ਮੰਗਵਾਉਣ ਦੀ ਲਾ ਰਹੇ ਵਾਰ ਵਾਰ ਗੁਹਾਰ
ਫਰੀਦਕੋਟ ਦੇ MLA ਗੁਰਦਿੱਤ ਸਿੰਘ ਸੇਖੋਂ ਵੱਲੋਂ ਪਰਿਵਾਰ ਚ ਪਹੁੰਚ ਕੇ ਕੀਤਾ ਦੁਖ ਸਾਂਝਾ,ਡੈੱਡ ਬਾਡੀ ਜਲਦੀ ਲਿਆਉਣ ਅਤੇ ਹਰ ਤਰਾ ਦੀ ਮਦਦ ਦਾ ਦਿੱਤਾ ਭਰੋਸਾ
ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕਿਲ੍ਹਾ ਨੌ ਨਾਲ ਸੰਬੰਧਿਤ ਇਕ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਾਜਵਿੰਦਰ ਸਿੰਘ (ਉਮਰ ਕਰੀਬ 28 ਸਾਲ) ਵਜੋਂ ਹੋਈ ਹੈ, ਜੋ ਕਰੀਬ ਤਿੰਨ ਸਾਲ ਪਹਿਲਾਂ ਸਪਾਉਸ ਵੀਜ਼ੇ ’ਤੇ ਆਪਣੀ ਪਤਨੀ ਕੋਲ ਕੈਨੇਡਾ ਗਿਆ ਸੀ।ਇਸ ਦੁੱਖ ਦੀ ਘੜੀ ਚ MLA ਗੁਰਦਿੱਤ ਸਿੰਘ ਸੇਖੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਜਿਨ੍ਹਾਂ ਵੱਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਰਜਵਿੰਦਰ ਦੇ ਮਾਤਾ ਜੀ ਨੇ ਕਿਹਾ ਕਿ ਰਾਜਵਿੰਦਰ ਸਿੰਘ ਉਰਫ ਰਾਜੂ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿੱਚ ਰਹਿ ਰਿਹਾ ਸੀ ਅਤੇ ਉੱਥੇ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਉਸਦੀ ਅਚਾਨਕ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਇਸ ਮੌਕੇ ਮ੍ਰਿਤਕ ਦੀ ਮਾਤਾ ਨੇ ਕਿਹਾ ਕਿ ਉਹਨਾਂ ਦਾ ਬੇਟਾ ਸਭ ਦੀ ਮਦਦ ਕਰਦਾ ਸੀ ਫੇਰ ਵੀ ਪਤਾ ਨਹੀਂ ਰੱਬ ਨੇ ਉਹਨਾਂ ਦੇ ਬੇਟੇ ਨੂੰ ਕਿਉ ਖੋ ਲਿਆ ਉਹ ਸਰਕਾਰ ਤੋਂ ਮੰਗ ਕਰਦੇ ਹਨ ਕੀ ਉਹਨਾ ਦੇ ਬੇਟੇ ਦੀ ਡੇਢ ਬਾਡੀ ਭਾਰਤ ਲਿਆਉਂਦੀ ਜਾਵੇ

ਇਸ ਮੌਕੇ ਮ੍ਰਿਤਕ ਦੇ ਚਾਚਾ ਅਮਰਜੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਮਿਲਣਸਾਰ ਅਤੇ ਹਸਮੁੱਖ ਸੁਬਾਹ ਦਾ ਮਾਲਕ ਸੀ ਅਤੇ ਘਰ ਦੀਆਂ ਆਰਥਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਵਿਦੇਸ਼ ਗਿਆ ਹੋਇਆ ਸੀ ਜਿਸ ਵੱਲੋਂ ਉਥੇ ਮੇਹਨਤ ਕਰ ਆਪਣਾ ਕੰਮ ਸੇਟ ਕਰ ਲਿਆ ਸੀ ਅਤੇ ਹਰ ਇੱਕ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਸੀ।ਪਰ ਰੱਬ ਨੂੰ ਕੁੱਝ ਹੋਰ ਮਨਜ਼ੂਰ ਸੀ ਉਹਨਾ ਕਿਹਾ ਕਿ ਅੱਜ MLA ਗੁਰਦਿੱਤ ਸਿੰਘ ਸੇਖੋਂ ਉਹਨਾਂ ਨੂੰ ਡੇਢ ਬਾਡੀ ਜਲਦੀ ਭਾਰਤ ਲਿਆਉਣ ਵਿੱਚ ਮਦਦ ਦਾ ਭਰੋਸਾ ਦੇਕੇ ਗਏ ਹਨ

ਇਸ ਮੌਕੇ MLA ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਬਹੁਤ ਹੀ ਨੇਕ ਵਿਚਾਰਾ ਵਾਲਾ ਨੌਜਵਾਨ ਜੌ ਵਿਦੇਸ਼ ਰੇਹ ਕੇ ਵੀ ਪਿੰਡ ਬਾਰੇ ਸੋਚ ਦਾ ਸੀ ਦਾ ਇਸ ਤਰਾ ਚਲੇ ਜਾਣ ਨਾਲ ਸਾਨੂੰ ਸਭ ਨੂੰ ਬਹੁਤ ਘਾਟਾ ਪਿਆ ਹੈ ਉਹਨਾ ਕਿਹਾ ਕਿ ਅੱਜ ਪਰਿਵਾਰ ਨੂੰ ਮਿਲ ਕੇ ਦੁੱਖ ਵੰਡਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਰਾਜਵਿੰਦਰ ਦੀ ਮ੍ਰਿਤਕ ਦੇਹ ਭਾਰਤ ਲਿਆਉਂਦੀ ਜਾਵੇ ਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਵੇਰੇ ਗੁਰਦੁਆਰੇ ਜਾਂਦੀ ਜਨਾਨੀ ਨੂੰ ਮੁੰਡਿਆਂ ਨੇ ਪਾਇਆ ਹੱਥ; ਪਿੰਡ ਦੇ ਮੁੰਡੇ ਉੱਤੇ ਲੱਗੇ ਇਲਜ਼ਾਮ

htvteam

ਜਵਾਨ ਘਰਵਾਲੀ ਸਣੇ NRI ਨਾਲ ਵਹਿਸ਼ੀ ਟੱਪ ਗਏ ਹੱਦਾਂ

htvteam

ਪੰਜਾਬ ਬੋਰਡ ਨੇ ਐਲਾਨ ਦਿੱਤੇ 10 ਵੀਂ ਦੇ ਨਤੀਜੇ, ਆਹ ਕੁੜੀਆਂ ਨੇ ਮਾਰੀ ਬਾਜ਼ੀ

htvteam

Leave a Comment