Htv Punjabi
Punjab Video

ਕੰਧ ਟੱਪਕੇ ਵੜ੍ਹ ਗਿਆ ਘਰ ‘ਚ, ਕਰਤਾ ਅੰਦਰ ਕਾਰਾ, ਲਾਈਵ ਤਸਵੀਰਾਂ

ਸੜਕ ਤੇ ਤੁਰਿਆ ਜਾਂਦਾ ਨੌਜਵਾਨ ਜਿਸਨੇ ਕਿ ਲੋਈ ਦੇ ਨਾਲ ਆਪਣਾ ਮੂੰਹ ਲੁਕੋਇਆ,, ਫਿਰ ਇੱਕ ਘਰ ਦੇ ਵਿੱਚ ਝਾਤੀਆਂ ਮਾਰ ਲੱਗ ਜਾਂਦਾ,, ਤੁਸੀਂ ਸੋਚਦੇ ਹੋਵੋਗੇ ਕਿ ਸ਼ਾਇਦ ਇਹ ਘਰ ਦੇ ਵਿੱਚ ਕਿਸੇ ਨੂੰ ਬੁਲਾਉਂਦਾ ਹੋਵੇਗਾ ਪਰ ਨਹੀਂ ਇਸ ਵਿਅਕਤੀ ਨੇ ਫਿਰ ਅਜਿਹਾ ਕੰਮ ਕਰ ਦਿੱਤਾ ਕਿ ਜਿਸ ਨੂੰ ਦੇਖ ਕੇ ਧਾਰਮਿਕ ਸਥਾਨ ਤੇ ਸੇਵਾ ਕਰਨ ਗਏ ਪਰਿਵਾਰ ਦੇ ਤੋਤੇ ਉੱਡ ਗਏ। ਆਓ ਪਹਿਲਾਂ ਤਸਵੀਰਾਂ ਤੇ ਨਜ਼ਰ ਮਾਰਦੇ ਆਂ ਫਿਰ ਪਾਉਣੇ ਆ ਪੂਰੇ ਮਾਮਲੇ ਤੇ ਚਾਨਣਾ,,,,,,

ਆਪਣੀ ਫ਼ਰਿਆਦ ਸੁਣਾਉਂਦੇ ਹੋਏ ਪੀੜਤ ਸੁਰਿੰਦਰ ਸਿੰਘ ਵਾਸੀ ਪਿੰਡ ਮੰਡੇਰ ਬੇਟ ਜਿਲਾ ਕਪੂਰਥਲਾ ਨੇ ਦੱਸਿਆ ਕਿ ਉਹ ਪਰਿਵਾਰ ਨਾਲ ਇਕ ਧਾਰਮਿਕ ਸਥਾਨ ਤੇ ਕੁੱਝ ਦਿਨ ਸੇਵਾ ਨਿਭਾਉਣ ਲਈ ਗਏ ਹੋਏ ਸਨ ਤਾਂ ਪਿੱਛੋਂ ਚੋਰਾਂ ਵਲੋਂ ਉਹਨਾਂ ਦੇ ਘਰ ਨੂੰ ਨਿਸ਼ਾਨਾ ਬਣਾ ਕੇ 10 ਤੋਲੇਂ ਸੋਨਾ ਤੇ 50 ਹਜ਼ਾਰ ਰੁਪਏ ਨਗਦੀ ਦੀ ਚੋਰੀ ਅਣਪਛਾਤੇ ਵਿਅਕਤੀਆਂ ਵੱਲੋਂ ਕਰ ਲਈ ਗਈ ਸੀ। ਉਸ ਵੇਲੇ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੂੰ ਪਰਿਵਾਰ ਨੇ ਕੁੱਝ ਸੀ ਸੀ ਟੀ ਵੀ ਤਸਵੀਰਾਂ ਮੁਹੱਈਆ ਕਰਵਾਉਂਦਿਆਂ ਪਿੰਡ ਦੇ ਇੱਕ ਨੌਜਵਾਨ ਦੀ ਪਹਿਚਾਣ ਦੋਸ਼ੀ ਵਿਅਕਤੀ ਵਜੋਂ ਦੱਸੀ ਸੀ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਉਸਨੂੰ ਜ਼ਲਦ ਹੱਲ ਕਰਨ ਦਾ ਵਿਸ਼ਵਾਸ ਦੁਆਇਆ ਗਿਆ ਸੀ ਪਰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ,,,,,,,

ਉਥੇ ਹੀ ਪਿੰਡ ਵਾਸੀ ਤੇ ਰਿਸ਼ਤੇਦਾਰ ਨੇ ਵੀ ਇਸ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰਾਂ ਨੇ ਘਰ ਨੂੰ ਉਦੋਂ ਨਿਸ਼ਾਨਾ ਬਣਾਇਆ ਜਦੋਂ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ। ਖੈਰ ਦੇਖਿਆ ਜਾਵੇ ਤਾਂ ਚੋਰਾਂ ਨੇ ਇਸ ਕਦਰ ਅੱਤ ਮਚਾਈ ਹੋਈ ਹੈ ਕਿ ਉਨਾਂ ਦੇ ਵੱਲੋਂ ਸੁੰਨੇ ਪਏ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੂਰੇ ਸਮਾਨ ਤੇ ਹੱਥ ਫੇਰ ਦਿੱਤਾ ਜਾਂਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖਲੋ BDPO ਕੀ ਕਰਦਾ ਫੜ੍ਹਿਆ

htvteam

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ ਪੰਜਾਬ ‘ਚ ਕਿਸਾਨਾਂ ਨੂੰ ਫਸਲਾਂ ਸਾਂਭਣ ਦੀ ਸਲਾਹ

htvteam

ਗਲੀ ਚ ਇਕੱਲੀ ਜਨਾਨੀ ਦੇਖ ਮੁੰਡਿਆਂ ਨੇ ਚੁੱਕਿਆ ਫਾਇਦਾ

htvteam

Leave a Comment