ਭਿੱਖੀ ਚ ਸਕੂਲੀ ਬੱਸਾਂ ਵਾਲੇ ਉਦਾ ਰਹੇ ਨੇ ਨਿਯਮਾਂ ਦੀਆਂ ਧੱਜੀਆਂ
ਲੋੜ ਤੋਂ ਵੱਧ ਬੈਠਾਏ ਜਾ ਰਹੇ ਨੇ ਬੱਚੇ
ਭਿੱਖੀ ਵਾਸੀਆਂ ਨੇ ਜਤਾਇਆ ਰੋਸ਼
ਪ੍ਰਸਾਸ਼ਨ ਨੇ ਜਲਦ ਧਿਆਨ ਦੇਣ ਦਾ ਦਿੱਤਾ ਭਰੋਸਾ
ਜ਼ਿਲ੍ਹਾ ਮਾਨਸਾ ਦੇ ਕਸਬਾ ਭਿੱਖੀ ਵਿੱਚ ਸਕੂਲੀ ਬੱਸਾਂ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੀਆਂ ਹਨ ਪਰੰਤੂ ਪ੍ਰਸ਼ਾਸਨ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਇਹ ਸਕੂਲੀ ਬੱਸਾਂ ਸਮਰੱਥਾ ਤੋਂ ਵੱਧ ਬੱਚਿਆਂ ਨੂੰ ਬੱਸਾਂ ਵਿੱਚ ਲੱਦ ਕੇ ਲੈ ਕੇ ਜਾ ਰਹੇ ਹਨ ਕਿਸੇ ਸਮੇਂ ਵੀ ਕੋਈ ਵੀ ਅਨਸੁਖਾਵੀ ਘਟਨਾ ਹੋ ਸਕਦੀ ਹੈ ਭਿਖੀ ਵਾਸੀਆਂ ਨੇ ਦੱਸਿਆ ਕਈ ਡਰਾਈਵਰਾਂ ਨੇ ਨਸ਼ੇ ਦਾ ਸੇਵਨ ਕਰਦੇ ਹਨ ਇਹਨਾਂ ਦੇ ਡੋਪ ਟੈਸਟ ਹੋਣੇ ਚਾਹੀਦੇ ਹਨ ਜਿਹੜੇ ਵੀ ਸਕੂਲਾਂ ਦੀਆਂ ਬੱਸਾਂ ਚਲਾਉਣ ਵਾਲੇ ਡਰਾਈਵਰ ਹਨ ਉਹਨਾਂ ਦੇ ਡਰਾਈਵਿੰਗ ਲਾਇਸੰਸ ਚੈੱਕ ਕੀਤੇ ਜਾਣ ਬੱਸਾਂ ਵਿੱਚ ਕੋਈ ਵੀ ਫਾਸਟ ਏਡ ਕਿਟਾ ਨਹੀਂ ਹਨ ਅਤੇ ਨਾ ਹੀ ਫਾਇਰ ਜੰਤਰ ਲੱਗੇ ਹੋਏ ਹਨ ਨਾ ਹੀ ਕਿਸੇ ਡਰਾਈਵਰ ਨੇ ਵਰਦੀ ਪਾਈ ਹੋਈ ਸੀ ਨਾ ਹੀ ਬੱਸ ਵਿਚ ਕੋਈ ਔਰਤ ਕਡੈਕਟਰ ਨੂੰ ਰੱਖਿਆ ਗਿਆ ਪ੍ਰਸ਼ਾਸਨ ਨੂੰ ਇਹਨਾਂ ਸਭ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ,,,,,,,,
ਜਦੋਂ ਆਰਟੀਓ ਮਾਨਸਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਰੂਟੀਨ ਚੈਕਿੰਗ ਕਰਦੇ ਰਹਿੰਦੇ ਹਨ ਪ੍ਰੰਤੂ ਫਿਰ ਵੀ ਇਹ ਮਾਮਲਾ ਸਾਹਮਣੇ ਆਉਣ ਤੇ ਅਸੀਂ ਚੈਕਿੰਗ ਵਧਾ ਦੇਵਾਂਗੇ ਅਤੇ ਟਰੈਫਿਕ ਪੁਲਿਸ ਨੂੰ ਨਾਲ ਲੈ ਕੇ ਇਹਨਾਂ ਦੇ ਚਲਾਨ ਕੀਤੇ ਜਾਣਗੇ ਅਤੇ ਜਿਨਾਂ ਬੱਸਾਂ ਦੇ ਟੈਕਸ ਬਕਾਇਆ ਖੜੇ ਹਨ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਜਿਹੜੇ ਸਕੂਲੀ ਬੱਸਾਂ ਵਾਲੇ ਸਮਰਥਾ ਤੋਂ ਵੱਧ ਬੱਚੇ ਲੱਧ ਕੇ ਲੈ ਕੇ ਜਾਂਦੇ ਹਨ ਉਹਨਾਂ ਦੀਆਂ ਬੱਸਾਂ ਬਾਊਂਡ ਕੀਤੀਆਂ ਜਾਣਗੀਆਂ ਅਤੇ ਉਹਨਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
