Htv Punjabi
Featured India Punjab siyasat

ਆਪਣੇ ਹੀ ਪੁੱਤ ਨੂੰ ਮ੍ਰਿਤਕ ਐਲਾਨਣ ਲਈ ਦਰ ਦਰ ਭਟਕ ਰਹੀ ਐ ਇਹ ਮਾਂ 

ਸਮਰਾਲਾ : (ਰਵਿੰਦਰ ਸਿੰਘ ਢਿੱਲੋਂ) :-  ਹਲਕਾ ਸਮਰਾਲਾ ਦੇ ਪਿੰਡ ਢੀਂਡਸਾ ਦੇ ਰਹਿਣ ਵਾਲਾ ਫੌਜੀ ਪਲਵਿੰਦਰ ਸਿੰਘ ਕਾਰਗਿਲ ‘ਚ ਡਿਊਟੀ ਦੌਰਾਨ ਉਹ ਭੇਦਭਰੇ ਹਾਲਾਤਾਂ ‘ਚ ਨਦੀ ‘ਚ ਉਸ ਵੇਲੇ ਗਾਇਬ ਹੋ ਗਿਆ ਜਦੋਂ ਉਸਦੀ ਜਿਪਸੀ ਨਦੀ ‘ਚ ਜਾ ਡਿੱਗੀ। ਜਿਸ ਨਾਲ ਪਲਵਿੰਦਰ ਸਿੰਘ ਅਤੇ ਉਸਦਾ ਫੌਜੀ ਅਫਸਰ ਭੇਦਭਰੇ ਹਾਲਾਤਾਂ ‘ਚ ਗਾਇਬ ਹੋ ਗਏ। ਪਲਵਿੰਦਰ ਦੀ ਜਿਪਸੀ ਬੇਸ਼ੱਕ 22 ਜੂਨ ਨੂੰ ਨਦੀ ‘ਚ ਡਿੱਗੀ ਸੀ ਤੇ 4 ਦਿਨ ਬਾਅਦ ਬਾਹਰ ਵੀ ਕੱਢ ਲਈ ਗਈ ਪਰ ਅਜੇ ਤੱਕ ਪਲਵਿੰਦਰ ਤੇ ਉਸਦੇ ਅਧਿਕਾਰੀ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਹੁਣ ਪਲਵਿੰਦਰ ਦੇ ਪਰਿਵਾਰ ਚੋਣ ਉਸਦੀ ਮਾਂ ਸੁਰਿੰਦਰ ਕੌਰ ਤੇ ਭਰਾ ਜਗਪ੍ਰੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਐ ਕਿ ਜਾਂ ਤਾਂ ਪਲਵਿੰਦਰ ਨੂੰ ਭਾਲਿਆ ਜਾਵੇ ਤੇ ਜਾਂ ਫੇਰ ਉਸਨੂੰ ਸ਼ਹੀਦ ਦਾ ਦਰਜਾ ਦੇਕੇ ਪਰਿਵਾਰ ਨੂੰ ਜੋ ਸਹੂਲਤਾਂ ਮਿਲਦੀਆਂ ਨੇ ਉਹ ਦਿੱਤੀਆਂ ਜਾਣ।

ਉਧਰ ਦਿਲ ‘ਤੇ ਪੱਥਰ ਰੱਖਕੇ ਪਲਵਿੰਦਰ ਸਿੰਘ ਦੇ ਮਾਮੇ ਨੇ ਆਪਣੇ ਭਾਣਜੇ ਨੂੰ ਸ਼ਹੀਦ ਮੰਨ ਲਿਆ ਹੈ ਤੇ ਉਹ ਛੇਤੀ ਤੋਂ ਛੇਤੀ ਉਸਦੀ ਲਾਸ਼ ਭਾਲਕੇ ਸੰਸਕਾਰ ਕਰਨ ਦੀ ਗੱਲ ਕਰ ਰਿਹੈ। ਮਾਮੇ ਮੁਤਾਬਿਕ ਪਲਵਿੰਦਰ ਸਿੰਘ ਦਾ ਮੰਗਣਾ ਹੋ ਚੁੱਕਾ ਸੀ, ਪਰ ਲਾਕਡਾਊਨ ਕਰਕੇ ਉਹ ਘਰ ਨਹੀਂ ਸੀ ਆ ਸਕਿਆ ਨਹੀਂ ਤਾਂ ਅੱਜ ਉਸਦੇ ਘਰ ਮਾਤਮ ਦੀ ਥਾਂ ਸ਼ਹਿਨਾਈਆਂ ਵਜ ਰਹੀਆਂ ਹੁੰਦੀਆਂ

ਫਿਲਹਾਲ ਭੇਦ ਭਰਾ ਹਾਲਾਤਾਂ ‘ਚ ਗਾਇਬ ਹੋਏ ਪਲਵਿੰਦਰ ਸਿੰਘ ਦੇ ਪਰਿਵਾਰ ਦਾ ਸਕੂਨ ਇਸ ਵੇਲੇ ਪੂਰੀ ਤਰ੍ਹਾਂ ਖਤਮ ਹੋਇਆ ਪਿਆ ਹੈ। ਸਰਕਾਰ ਨੂੰ ਚਾਹੀਦਾ ਐ ਕੀ ਪਲਵਿੰਦਰ ਦੀ ਲਾਸ਼ ਛੇਤੀ ਭਾਲਕੇ ਉਸਦੇ ਪਰਿਵਾਰ ਦੇ ਹਵਾਲੇ ਕੀਤੀ ਜਾਵੇ ਤਾਂਜੋ ਪਰਿਵਾਰ ਨੂੰ ਸਬਰ ਆ ਜਾਵੇ।

Related posts

ਆਹ ਦੇਖੋ ਕੀ ਕਰਨ ਲੱਗੀਆਂ ਹੋਈਆਂ ਨੇ ਕਿਸੇ ਨੇ ਬਣਾਲੀ ਵੀਡੀਓ

htvteam

ਡੰਗਰਾਂ ਦੇ ਗੋਹੇ ਨੇ ਪੂਰੇ ਪਿੰਡ ‘ਚ ਮਚਾ’ਤੀ ਹਾਹਾਕਾਰ; ਦੇਖੋ ਵੀਡੀਓ

htvteam

ਪਾਪੀਆਂ ਨੇ ਪੁੱਠੀ ਥਾਂ ਗੋਲੀ ਮਾਰ, ਦੇਖੋ ਕਿੱਥੋਂ ਦੀ ਕੱਢੀ; ਦੇਖੋ ਵੀਡੀਓ

htvteam