Htv Punjabi
Punjab Video

ਖਹਿਰਾ ਦੇ ਪੱਕੇ ਸਾਥੀ ਨੇ ਖੋਲ੍ਹਤੇ ਵੱਡੇ ਰਾਜ !

ਨਸ਼ਾ ਤਸਕਰੀ ਮਾਮਲੇ ‘ਚ ਕਾਂਗਰਸੀ ਆਗੂ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਮਾਮਲੇ ਵਿਚ ਬਣੀ ਮੌਜੂਦਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਨੇ 2015 ਵਿਚ ਡੀਆਈਜੀ ਫ਼ਿਰੋਜ਼ਪੁਰ ਅਮਰ ਸਿੰਘ ਚਹਿਲ ਦੀ ਅਗਵਾਈ ਵਿਚ ਬਣੀ ਐੱਸਆਈਟੀ ਰਿਪੋਰਟ ਨੂੰ ਆਪਣਾ ਆਧਾਰ ਮੰਨ ਕੇ ਜਾਂਚ ਸ਼ੁਰੂ ਕੀਤੀ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨਸ਼ਾ ਤਸਕਰੀ ਦਾ ਪੈਸਾ ਸੁਖਪਾਲ ਖਹਿਰਾ ਦੀ ਚੋਣ ਮੁਹਿੰਮ ਵਿਚ ਇਸਤੇਮਾਲ ਹੋਇਆ ਹੈ।ਮਾਮਲੇ ਵਿਚ ਦੋਸ਼ੀ ਗੁਰਦੇਵ ਸਿੰਘ ਨੇ ਕਬੂਲ ਕੀਤਾ ਹੈ ਕਿ ਉਸ ਨੇ ਖਹਿਰਾ ਲਈ ਚੋਣ ਵਿਚ ਫੰਡਿੰਗ ਵੀ ਕੀਤੀ ਸੀ ਜਿਸ ਦੇ ਬਦਲੇ ਖਹਿਰਾ ਨੇ ਕਿਹਾ ਕਿ ਜੇ ਤੂੰ ਡਰੱਗ ਤਸਕਰੀ ਵਿਚ ਫੜਿਆ ਜਾਂਦਾ ਹੈਂ ਤਾਂ ਉਹ ਉਸ ਨੂੰ ਬਚਾਉਣਗੇ। ਪੂਰਾ ਮਾਮਲਾ ਇੰਟਰਨੈਸ਼ਨਲ ਡਰੱਗਜ਼ ਕਾਰਟੇਲ ਦਾ ਹੈ ਜਿਸ ਦੇ ਤਾਰ ਪਾਕਿਸਤਾਨ ਨਾਲ ਜੁੜੇ ਹਨ। ਜਿਸ ਦਾ ਮੁੱਖ ਮੁਲਜ਼ਮ ਮੇਜਰ ਸਿੰਘ ਬਾਜਵਾ ਸੀ। ਜੋ ਈਸਟ ਲੰਡਨ ਦਾ ਰਹਿਣ ਵਾਲਾ ਸੀ। ਰਿਪੋਰਟ ਮੁਤਾਬਕ ਸੁਖਪਾਲ ਸਿੰਘ ਖਹਿਰਾ ਇਸ ਡਰੱਗਜ਼ ਤਸਕਰੀ ਦੇ ਮਾਡਿਊਲ ਦੇ ਨਾਲ ਸੰਪਰਕ ਵਿਚ ਸੀ। ਜਿਸ ਵਿਚ ਚਰਨਜੀਤ ਕੌਰ ਦੇ ਨਾਲ ਉਨ੍ਹਾਂ ਨੇ ਸਿੱਧੇ ਗੱਲ ਕੀਤੀ।

ਖਹਿਰਾ ਆਪਣੇ ਡਰਾਈਵਰ ਮਨਜੀਤ ਤੇ ਆਪਣੇ ਪੀਏ ਮਨੀਸ਼ ਦੇ ਫੋਨ ਤੋਂ ਚਰਨਜੀਤ ਕੌਰ ਨਾਲ ਗੱਲ ਕਰਦਾ ਸੀ। ਰਿਪੋਰਟ ਮੁਤਾਬਕ 4 ਮਾਰਚ 2015 ਨੂੰ ਚਰਨਜੀਤ ਕੌਰ, ਗੁਰਦੇਵ ਸਿੰਘ, ਸੁਖਪਾਲ ਖਹਿਰਾ ਆਪਸ ਵਿਚ ਇਕ ਦੂਜੇ ਦੇ ਸੰਪਰਕ ਵਿਚ ਸਨ। ਪੀਐੱਸਓ ਜੋਗਾ ਸਿੰਘ ਰਾਹੀਂ ਗੁਰਦੇਵ ਸਿੰਘ, ਸੁਖਪਾਲ ਸਿੰਘ ਖਹਿਰਾ ਨਾਲ ਸੰਪਰਕ ਕਰਦਾ ਸੀ। ਰਿਪੋਰਟ ਮੁਤਾਬਕ ਸੁਖਪਾਲ ਖਹਿਰਾ ਨੇ ਗੁਰਦੇਵ ਸਿੰਘ, ਐਕਸ ਚੇਅਰਮੈਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਚਰਨਜੀਤ ਕੌਰ ਜੋ ਗੁਰਦੇਵ ਸਿੰਘ ਦੀ ਭੈਣ ਹੈ ਉਹ ਲਗਾਤਾਰ ਸੁਖਪਾਲ ਖਹਿਰਾ ਤੇ ਗੁਰਦੇਵ ਸਿੰਘ ਦੇ ਸੰਪਰਕ ਵਿਚ ਸੀ।

ਮੇਜਰ ਸਿੰਘ ਬਾਜਵਾ ਦਾ ਪਾਕਿਸਤਾਨ ਵਿਚ ਰਹਿਣ ਵਾਲੇ ਇਮਤਿਆਜ਼ ਕਾਲਾ ਦੇ ਨਾਲ ਸਿੱਧਾ ਸਬੰਧ ਸੀ। ਇਮਤਿਆਜ਼ ਕਾਲਾ ਪਾਕਿਸਤਾਨੀ ਖ਼ੂਫ਼ੀਆ ਏਜੰਸੀ ਆਈਐੱਸਆਈ ਦਾ ਡਰੱਗ ਹੈਂਡਲਰ ਸੀ ਜੋ ਭਾਰਤ ਵਿਚ ਡਰੱਗਜ਼ ਸਪਲਾਈ ਕਰਦਾ ਸੀ। ਦੂਜੇ ਪਾਸੇ ਮੇਜਰ ਸਿੰਘ ਬਾਜਵਾ, ਗੁਰਦੇਵ ਸਿੰਘ ਦੇ ਨਾਲ ਸਿੱਧਾ ਸੰਪਰਕ ਵਿਚ ਸੀ। ਗੁਰਦੇਵ ਸਿੰਘ ਦੀ ਭੈਣ ਚਰਨਜੀਤ ਕੌਰ, ਜੋ ਕਿ ਈਸਟ ਲੰਡਨ ਵਿਚ ਰਹਿੰਦੀ ਸੀ ਵੀ ਸੰਪਰਕ ਵਿਚ ਸੀ। ਜਾਂਚ ਵਿਚ ਸਾਬਤ ਹੋਇਆ ਕਿ ਗੁਰਦੇਵ ਸਿੰਘ ਤੇ ਮੇਜਰ ਬਾਜਵਾ ਵਿਚਾਲੇ ਦੀ ਅਹਿਮ ਕੜੀ ਚਰਨਜੀਤ ਕੌਰ ਸੀ। ਪੁਲਿਸ ਨੇ ਆਪਣੀ ਕਾਰਵਾਈ ਵਿਚ ਇਸ ਰੈਕਟ ਤੋਂ ਵੱਡੀ ਕਿਰਵਰੀ ਕੀਤੀ। ਇਕ ਕਿੱਲੋ 800 ਗ੍ਰਾਮ ਹੀਰੋਇਨ, 24 ਗੋਲਡ ਬਿਸਕੁਟ 333 ਗ੍ਰਾਮ ਦੇ, ਇਕ ਕੰਟਰੀ ਮੇਡ ਪਿਸਟਲ ਦੋ ਕਾਰਤੂਸਾਂ ਨਾਲ, ਇਕ ਰਿਵਾਲਵਰ 25 ਕਾਰਤੂਸਾਂ ਨਾਲ, 2 ਪਾਕਿਸਤਾਨੀ ਸਿੰਮ, ਇਕ ਮੋਬਾਈਲ ਫੋਨ, ਇਕ ਟਾਟਾ ਸਫਾਰੀ ਐਕਸਯੂਵੀ ਜੋ ਗੁਰਦੇਵ ਸਿੰਘ ਚੇਅਰਮੈਨ ਦੇ ਨਾਂ ਸੀ। ਇਨ੍ਹਾਂ ਦਾ ਪਾਕਿਸਤਾਨ ਵਿਚ ਬੈਠੇ ਇਮਤਿਆਜ਼ ਕਾਲਾ ਦੇ ਨਾਲ ਸੰਪਰਕ ਸੀ ਜੋ ਲਾਹੌਰ ਦਾ ਰਹਿਣ ਵਾਲਾ ਸੀ।

ਚਰਨਜੀਤ ਕੌਰ ਨੇ ਗੁਰਦੇਵ ਸਿੰਘ ਨੂੰ 20 ਤੇ ਸੁਖਪਾਲ ਸਿੰਘ ਖਹਿਰਾ ਨੂੰ 16 ਫੋਨ ਕੀਤੇ। ਚਰਨਜੀਤ ਕੌਰ ਨੇ ਇਕ ਕਾਨਫਰੰਸ ਕਾਲ ਖਹਿਰਾ ਦੇ ਪੀਏ ਮਨੀਸ਼ ਨਾਲ ਕੀਤੀ। ਚਰਨਜੀਤ ਕੌਰ ਨੇ ਜੋਗਾ ਸਿੰਘ ਜੋ ਕੀ ਖਹਿਰਾ ਦਾ ਪੀਐੱਸਓ ਸੀ ਉਸ ਨੂੰ 8 ਫੋਨ ਕੀਤੇ। ਮੇਜਰ ਬਾਜਵਾ ਨੇ ਗੁਰਦੇਵ ਸਿੰਘ ਨਾਲ 14 ਵਾਰ ਫੋਨ ’ਤੇ ਗੱਲ ਕੀਤੀ। ਜਦ ਗੁਰਦੇਵ ਸਿੰਘ 27 ਫਰਵਰੀ 2015 ਤੋਂ 8 ਮਾਰਚ 2015 ਵਿਚਾਲੇ ਫ਼ਰਾਰ ਸੀਉਸ ਵਿਚਾਲੇ 5 ਵਾਰ ਸੁਖਪਾਲ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ। ਜਦ ਗੁਰਦੇਵ ਸਿੰਘ ਫ਼ਰਾਰ ਸੀ ਤਦ ਚਰਨਜੀਤ ਕੌਰ ਨੇ ਸੁਖਪਾਲ ਖਹਿਰਾ ਨਾਲ 15 ਵਾਰ ਗੱਲ ਕੀਤੀ ਜਿਸ ਵਿਚ ਚਾਰ ਵਾਰ ਖਹਿਰਾ ਦੇ ਨੰਬਰ ਤੋਂ, 10 ਵਾਰ ਜੋਗਾ ਸਿੰਘ ਦੇ ਨੰਬਰ ਤੋਂ ਤੇ ਇਕ ਵਾਰ ਪੀਏ ਮਨੀਸ਼ ਦੇ ਨੰਬਰ ਤੋਂ ਗੱਲ ਕੀਤੀ। ਗੁਰਦੇਵ ਸਿੰਘ ਐਕਸ ਚੇਅਰਮੈਨ ਤੇ ਖਹਿਰਾ ਵਿਚਾਲੇ ਨਜ਼ਦੀਕੀ ਸਬੰਧ ਸਨ ਜਿਸ ਦਾ ਅੰਦਾਜ਼ਾ ਉਨ੍ਹਾਂ ਵਿਚਾਲੇ 92 ਫੋਨ ਕਾਲਾਂ ਤੋਂ ਲੱਗਾ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰਵਾਲੇ ਨੂੰ ਜੇਲ੍ਹ ‘ਚ ਮਿਲਣ ਗਈ ਘਰਵਾਲੀ ਜੇਲ੍ਹ ‘ਚ ਹੀ ਲੱਗੀ ਅਜਿਹੇ ਕੰਮ ਕਰਨ

htvteam

ਪੁਲਿਸ ਨੇ ਲਗਾਈ ਅਜਿਹੀ ਸਕੀਮ ਗਲਤ ਬੰਦੇ, ਹੁੱਲੜਬਾਜ, ਚੋਰ, ਲੁਟੇਰੇ ਹੁਣ ਐਵੇਂ ਜਾਣਗੇ ਚੁੱਕੇ ?

htvteam

ਬੰਦੇ ਦੇ ਹੱਥ ਲੱਗਿਆ ਅਜਿਹਾ ਕਰਾਮਾਤੀ ਨੁਸਕਾ, ਬਦਲੀ ਫਾਰਮ ਦੀ ਨੁਹਾਰ, ਬਚਦੇ ਨੇ ਲੱਖਾਂ

htvteam

Leave a Comment