Htv Punjabi
Punjab

ਖੇਤੀ ਆਰਡੀਨੈਂਸ ਮਾਮਲੇ ‘ਤੇ ਕੈਪਟਨ ਨੇ ਕਿਸਾਨਾਂ ਨੂੰ ਪੰਜਾਬ ਦੀ ਥਾਂ ਦਿੱਲੀ ਕੂਚ ਕਰਨ ਦੀ ਦਿੱਤੀ ਨਸੀਹਤ

ਖੇਤੀ ਆਰਡੀਨੈਂਸ ‘ਤੇ ਕਿਸਾਨਾਂ ਨੇ ਪੰਜਾਬ ਦੇ ਹਾਈੇਵੇਅ ਮਾਰਗ ‘ਤੇ ਧਰਨੇ ਲਗਾਏ ਹੋਏ ਨੇ ,, ਤਾਂ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਇਸ ਮਸਲੇ ‘ਤੇ ਕਾਫੀ ਨਰਾਜ਼ ਦਿਖ ਰਹੇ ਨੇ ਉਨ੍ਹਾਂ ਨੇ ਖੇਤੀ ਆਰਡੀਨੈਂਸ ਬਿੱਲ ਸੋਧ ਨੂੰ ਚਣੌਤੀ ਦੇਣ ਲਈ  ਕਾਨੂੰਨੀ ਰਾਹ ਅਜ਼ਮਾਇਆ ਹੈ ਤਾਂ ਦੂਸਰੇ ਪਾਸੇ ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਹੈ ਕਿ ਪੰਜਾਬ ਦੀਆਂ ਸੜਕਾਂ ‘ਤੇ ਧਰਨੇ ਲਗਾਉਣ ਨਾਲ ਕੁੱਝ ਨਹੀਂ ਹੋਵੇਗਾ ਕਿਸਾਨਾਂ ਨੂੰ ਦਿੱਲੀ ਕੂਚ ਕਰਨਾ ਪਵੇਗਾ। ਕੈਪਟਨ ਨੇ ਕਿਹਾ ਉਹ ਵੀ ਕਿਸਾਨਾਂ ਦੇ ਨਾਲ ਜਾਣਗੇ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਵੀ ਮੁਲਾਕਾਤ ਕੀਤੀ ਇਸ ਮੌਕੇ ਉਨ੍ਹਾ ਦੇ ਨਾਲ ਪੰਜਾਬ ਦੇ ੧੧ ਮੰਤਰੀ ਵੀ ਸ਼ਾਮਿਲ ਸਨ, ਜਿਹਨਾਂ ਦਾ ਪਹਿਲਾਂ ਕਰੋਨਾ ਟੈਸਟ ਕੀਤਾ ਗਿਆ ਸੀ।


ਕੈਪਟਨ ਨੇ ਕਿਹਾ ਹੈ ਪੰਜਾਬ ਸਰਹੱਦੀ ਸੂਬਾ ਹੈ ਅਤੇ ਇਸ ਦੀ ਹੱਦ ਪਾਕਿਸਤਾਨ ਨਾਲ ਲੱਗਦੀ ਹੈ, ਉਨ੍ਹਾਂ ਨੇ ਇਹ ਵੀ ਚਿੰਤਾਂ ਜ਼ਾਹਿਰ ਕੀਤੀ ਕੇ ਲੋਕਾਂ ਦੀ ਨਾਰਾਜ਼ਗੀ ਦਾ ਫਾਇਦਾ ਚੁੱਕ ਪਾਕਿਸਤਾਨ ਅਮਨ ਸ਼ਾਂਤੀ ਭੰਗ ਕਰਨ ਦੀ ਸ਼ਰਾਰਤ ਕਰ ਸਕਦਾ ਹੈ।

ਮੁੱਖ ਮੰਤਰੀ ਨੇ ਕਿਹਾ ਹੈ ਕਿ ਕੇਂਦਰ ਦੀ ਸੋਚ ਵੱਡੇ ਕਾਰਪੋਰੇਟ ਘਰਾਣਿਆ ਵੱਲ ਹੈ, ਉਨ੍ਹਾਂ ਕਿਹਾ ਕੇ ਉਹ ਪ੍ਰਧਾਨ ਮੰਤਰੀ ਨੂੰ ਤਿੰਨ ਚਿੱਠੀਆਂ ਵੀ ਲਿਖ ਚੁੱਕੇ ਹਨ ਕੇ ਇਸ ਆਰਡੀਨੈਂਸ ਨਾਲ ਪੰਜਾਬ ਦਾ ਮਹੌਲ ਖਰਾਬ ਹੋ ਸਕਦਾ ਹੈ। ਇਸ ਮੌਕੇ ਉਨ੍ਹਾਂ ਅਕਾਲੀ ਦਲ ‘ਤੇ ਸ਼ਬਦੀ ਹਮਲੇ ਕੀਤੇ।

Related posts

ਆਪਣੇ ਹੀ ਘਰ ਦੇ ਵਿੱਚ ਪਤੀ ਪਤਨੀ ਕਰ ਰਹੇ ਸੀ ਗਲਤ ਕੰਮ

htvteam

ਸਵੇਰੇ ਸਵੇਰੇ ਮੱਖਣ ਨਾਲ ਖਾਓ ਮਿਸ਼ਰੀ ਹੋਏਗਾ ਕਮਾਲ

htvteam

ਰਵੀਨਤ ਬਿੱਟੂ ਝਾੜੂ ਵਾਲਿਆ ਨੂੰ ਕਹਿੰਦੇ ਹੁਣ ਤੁਸੀ ਰੱਖ ਕੇ ਦਿਖਾਇਓ ਨੀਂਹ ਪੱਥਰ

htvteam