ਪੰਜਾਬ ਵਿੱਚ ਨਸ਼ਾ ਕਿਸ ਕਦਰ ਕਰ ਵੱਧ ਚੁੱਕਾ ਹੈ। ਉਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਫਿਰੋਜ਼ਪੁਰ ਦੇ ਪਿੰਡ ਰੁਕਣਾ ਬੇਗੂ ਵਿੱਚ 35 ਸਾਲਾ ਨੌਜਵਾਨ ਦੇ ਨਸ਼ੇ ਦੀ ਓਵਰਡੋਜ ਕਾਰਨ ਮੌਤ ਹੋ ਗਈ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 35 ਸਾਲਾ ਜਸਵੰਤ ਸਿੰਘ ਨਸ਼ੇ ਦਾ ਆਦੀ ਸੀ ਅਤੇ ਪਿੰਡ ਵਿੱਚ ਹੀ ਆਪਣੇ ਘਰ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਰਿੰਕੂ ਅਤੇ ਉਸਦੀ ਪਤਨੀ ਜੀਨਾ ਦੇ ਘਰ ਨਸ਼ਾ ਲੈਣ ਗਿਆ ਅਤੇ ਉਹਨਾਂ ਵੱਲੋਂ ਉੱਥੇ ਹੀ ਉਸਨੂੰ ਨਸ਼ੇ ਦਾ ਟੀਕਾ ਦਿੱਤਾ ਗਿਆ। ਜਿਸ ਤਰ੍ਹਾਂ ਹੀ ਜਿਸ ਵਕਤ ਬਾਥਰੂਮ ਵਿੱਚ ਟੀਕਾ ਲਗਾ ਲਈ ਗਿਆ ਤਾਂ ਬਾਹਰ ਨਹੀਂ ਨਿਕਲਿਆ ਜਦ ਦਰਵਾਜਾ ਖੋਲਿਆ ਤਾਂ ਪਤਾ ਲੱਗਾ ਉਸਦੀ ਮੌਤ ਹੋ ਚੁੱਕੀ ਸੀ ਜਦ ਜਸਵੰਤ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਵੱਲੋਂ ਉਸਦੀ ਭਾਲ ਕਰਦੇ ਕਰਦੇ ਆਰੋਪੀਆਂ ਦੇ ਘਰ ਪਹੁੰਚੇ ਤਾਂ ਆਰੋਪੀ ਉਥੋਂ ਫਰਾਰ ਹੋ ਚੁੱਕੇ ਸੀ ਅਤੇ ਅੰਦਰ ਬਾਥਰੂਮ ਵਿੱਚ ਜਸਵੰਤ ਸਿੰਘ ਦੀ ਲਾਸ਼ ਪਈ ਹੋਈ ਸੀ। ਪਰਿਵਾਰ ਵੱਲੋਂ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ,,ਉੱਥੇ ਹੀ ਦੋਨੋਂ ਪਤੀ ਪਤਨੀ ਫਰਾਰ ਹਨ ਪੁਲਿਸ ਵੱਲੋਂ ਦੋਨਾਂ ਪਤੀ ਪਤਨੀ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ। ਦੇਖਿਆ ਜਾਵੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਵੱਡੇ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ ਪਰ ਪੁਲਿਸ ਵੀ ਲਗਾਤਾਰ ਸਰਗਰਮ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
