Htv Punjabi
Punjab

ਖੇਤੀ ਬਿੱਲਾਂ ਦੇ ਵਿਰੋਧ ਧਰਨੇ ‘ਤੇ ਅਕਾਲੀ ਨੇਤਾ ਦੇ ਨਾਲ ਆਏ ਬਾਂਊਸਰ, ਟਰੈਕਟਰ ਸਾੜਿਆ

ਸੂਬੇ ਅੰਦਰ ਕਿਸਾਨ ਜਥੇਬੰਦੀਆਂ, ਸਿਆਸੀ ਪਾਰਟੀਆਂ ‘ਤੇ ਗਾਇਕਾਂ ਸਮੇਤ ਕੇਂਦਰ ਵੱਲੋਂ ਲਾਗੂ ਕੀਤੇ ਜਾ ਰਹੇ ਬਿਲ੍ਹਾਂ ਖਿਲਾਫ ਚੱਕਾ ਜਾਮ ਕੀਤਾ ਗਿਐ…ਇਸੇ ਲੜੀ ਤਹਿਤ ਬਰਨਾਲਾ ‘ਚ ਆਕਾਲੀ ਲੀਡਰਾਂ ਵੱਲੋਂ ਵੱਡੀ ਗਿਣਤੀ ‘ਚ ਆਪਣੇ ਸਮਰੱਥਕਾਂ ਨਾਲ ਬਠਿੰਡਾ-ਚੰਡੀਗੜ੍ਹ ਮਾਰਗ ਜਾਮ ਕੀਤਾ ਗਿਆ… ਚੱਕਾ ਜਾਮ ‘ਚ ਅਕਾਲੀ ਲੀਡਰ ਦਵਿੰਦਰ ਬੀਹਲਾ ਵੱਲੋਂ ਆਪਣੇ ਟ੍ਰੈਕਟਰ ਨੂੰ ਅੱਗ ਲਗਾ ਕੇ ਮੋਦੀ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਗਿਆ…ਪਰ ਏਸ ਪ੍ਰਦਰਸ਼ਨ ‘ਚ ਖਿੱਚ ਦਾ ਕੇਂਦਰ ਟ੍ਰੈਕਟਰ ਨੂੰ ਲਾਈ ਅੱਗ ਨਹੀਂ ਸਗੋਂ ਦਵਿੰਦਰ ਬੀਹਲਾ ਨਾਲ ਵੱਡੀ ਗਿਣਤੀ ‘ਚ ਪਹੁੰਚੇ ਕਿਰਾਏ ਦੇ ਬਾਊਂਸਰ ਬਣੇ ਜੋ ਆਪਣੇ ਸੁਪਾਰੀ ਸੂਟਾਂ ‘ਚ ਸਜ ਕੇ ਅਕਾਲੀ ਲੀਡਰ ਦੇ ਆਲੇ ਦੁਆਲੇ ਦੀਵਾਰ ਬਣਗੇ ਚੱਲ ਰਹੇ ਸੀ…ਤਸਵੀਰਾਂ ‘ਚ ਤੁਸੀਂ ਸਾਫ ਦੇਖ ਸਕਦੇ ਓ ਕਿ ਕਿਸਾਨਾਂ ਦੀ ਥਾਂ ਕਿਰਾਏ ‘ਤੇ ਲਿਆਂਦੇ ਬਾਊਂਸਰ ਟ੍ਰੈਕਟਰ ਚਲਾ ਰਹੇ ਨੇ…ਹੋਰ ਤਾਂ ਹੋਰ ਅਕਾਲੀ ਲੀਡਰ ਦੇ ਟ੍ਰੈਕਟਰ ਨੂੰ ਅੱਗ ਵੀ ਬਾਊਂਸਰਾਂ ਨੇ ਖੁਦ ਲਗਾਈ…ਜੋ ਤੁਹਾਡੇ ਸਭ ਦੇ ਸਾਹਮਣੇ ਨੇ

ਜਿਥੇ ਇਕ ਪਾਸੇ ਕਾਂਗਰਸ, ਅਕਾਲੀ ਦਲ ਤੇ ਆਪ ਵਲੋਂ ਸੂਬੇ ਵਿਚ ਧਰਨੇ ਲਗਾ ਕੇ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਤਾਂ ਦੂਸਰੇ ਪਾਸੇ ਪੰਜਾਬੀ ਇੰਡਰਸਿਟੀ ਦੇ ਗਾਇਕ ਵੀ ਧਰਨਿਆਂ ‘ਚ ਸ਼ਾਮਿਲ ਹੋ ਕੇ ਨੌਜਵਾਨਾਂ ਦਾ ਜ਼ਜ਼ਬਾ ਵਧਾ ਰਹੇ ਹਨ।

Related posts

ਘਰ ਬੈਠਕੇ PCOD ਦਾ ਹੱਲ ਕਿਵੇਂ ਕਰਨਾ ਹੈ ਸੁਣੋ

htvteam

ਲਓ ਜੀ ਕਿਸਾਨ ਜਥੇਬੰਦੀਆਂ ਨੇ ਕਰਤਾ ਐਲਾਨ

htvteam

ਵਿਦੇਸ਼ ਜਾਣਾ ਐ ਤਾਂ ਇਹ ਬੰਦਾ ਆਪਣੇ ਪੱਲ੍ਹਿਓ ਖਰਚਕੇ ਪੈਸੇ ਲਗਵਾਉਂਦੈ ਵੀਜ਼ਾ

htvteam