Htv Punjabi
Punjab

ਪੰਜਾਬ ‘ਚ ਕਿਸਾਨੀ ਬਿੱਲਾਂ ਦਾ ਪੂਰਨ ਵਿਰੋਧ, ਸਿੱਧੂ ਮੁਸੇਵਾਲਾ ਨੇ ਦਿੱਲੀ ਘੇਰਨ ਦੀ ਕੀਤੀ ਗੱਲ…

ਕਿਸਾਨੀ ਨਾਲ ਜੁੜੇ ਬਿੱਲਾਂ ‘ਤੇ ਕਿਸਾਨਾਂ ਦਾ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਅੰਦੋਲਨ ਦਾ ਅਸਰ ਸਭ ਤੋਂ ਜਿਆਦਾ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ‘ਚ ਦੇਖਣ ਨੂੰ ਮਿਲਿਆ, ਪੰਜਾਬ ‘ਚ 24, 25 ਅਤੇ 26 ਨੂੰ ਤਿੰਨ ਦਿਨ ਬੰਦ ਦਾ ਸੱਦਾ ਦਿੱਤਾ ਗਿਆ ਹੈ, ਇਸ ਦੇ ਬਾਅਦ ਸੰਗਠਨਾਂ ਵੱਲੋਂ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ, ਇਸ ਬੰਦ ‘ਚ ਪੰਜਾਬ ਦੇ ਕਲਾਕਾਰ , ਸਿਆਸੀ ਲੀਡਰ ਅਤੇ ਆਮ ਲੋਕਾਂ ਵਲੋਂ ਵੀ ਪੂਰਨ ਤੌਰ ‘ਤੇ ਸਮਰਥਨ ਕੀਤਾ ਗਿਆ। ਪੰਜਾਬ ‘ਚ 24 ਸਤੰਬਰ ਤੋਂ ਹੀ ਕਿਸਾਨ ਧਰਨੇ ‘ਤੇ ਬੈਠੇ ਹੋਏ ਹਨ। ਰਾਜ ‘ਚ 200 ਥਾਵਾਂ ‘ਤੇ ਕਿਸਾਨਾਂ ਵਲੋਂ ਪ੍ਰਦਰਸ਼ਨ ਕੀਤੇ ਗਏ।। ਵੱਡੀ ਸੰਖਿਆਂ ‘ਚ ਕਿਸਾਨ ਅੰਬਾਲਾ ਤੋਂ ਅੰਮ੍ਰਿਤਸਰ ਅਤੇ ਜੰਮੂ ਜਾਣ ਵਾਲੇ ਟ੍ਰੈਕ ‘ਤੇ ਬਿਸਤਰੇ ਬਿਛਾ ਕੇ ਪਏ ਰਹੇ।

ਪੰਜਾਬ ‘ਚ ਰੋਡਵੇਜ ਕਰਮਚਾਰੀਆਂ ਦੀ ਯੂਨੀਅਨਾਂ ਅਤੇ ਨਿੱਜੀ ਬੱੳਸ ਅਪਰੇਟਰਾਂ ਨੇ ਵੀ ਬੰਦ ਦਾ ਸਮਰਥਨ ਕੀਤਾ,, ਜਿਸ ਦੇ ਚਲਦਿਆਂ ਅਤੇ ਪੰਜਾਬ ‘ਚ ਬੱਸਾਂ ਵਲੋਂ ਵੀ ਬੰਦ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ‘ਚ ਕਾਨੂੰਨੀ ਵਿਵਸਥਾ ਬਣਾਈ ਰੱਖਣ।

ਦੁਸਰੇ ਪਾਸੇ ਨੌਜਵਾਨ ਵਰਗ ਵਲੋਂ ਵੀ ਕਿਸਾਨ ਮਾੜੂ ਨੀਤੀ ਦਾ ਵਿਰੋਧ ਕਰਦੇ ਹੋਏ ਪ੍ਰਦਰਸ਼ਨ ਕੀਤੇ ਗਏ,, ਪੰਜਾਬ ਦੇ ਪ੍ਰਸਿੱਧ ਗਾਇਕਾਂ ਵਲੋਂ ਵੀ ਲੋਕਾਂ ਦੇ ਪ੍ਰਦਰਸ਼ਨ ‘ਚ ਜਾ ਕੇ ਹਾਜ਼ਰੀ ਲਵਾਈ ਗਈ।। ਇਸ ਮੌਕੇ ਪੰਜਾਬ ਦੇ ਨਾਮੀ ਕਲਾਕਾਰ ਸਿਧੂ ਮੂਸੇਵਾਲਾ ਵਲੋਂ ਵੀ ਨਵੇਂ ਐਲਾਨ ਕੀਤੇ ਗਏ। ਉਨ੍ਹਾਂ ਨੇ ਹੁਣ ਦਿੱਲੀ ਨੂੰ ਘੇਰਨ ਦੇ ਲਈ ਲੋਕਾਂ ਨੂੰ ਅਪੀਲ ਕੀਤੀ।

Related posts

ਦੇਖੋ ਕਿਵੇਂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਖੁਆਇਆ ਜਾ ਰਿਹਾ ਨਿਰਾ ਜ਼ਹਿਰ ?

htvteam

ਆਪ MLA ਨੇ ਬੱਸ ਸਟੈਂਡ ਚ ਔਰਤਾਂ ਲਈ ਦੇਖੋ ਕੀ ਕਰਤਾ

htvteam

ਦਿੱਲੀ ‘ਚ ਕੇਜਰੀਵਾਲ ਮੁਫ਼ਤ ਸਹੂਲਤਾਂ ਦੇ ਰਿਹੈ, ਪਰ ਆਹ ਦੇਖ ਲਓ ਪੰਜਾਬ ਸਰਕਾਰ ਦੇ ਹਾਲ!

Htv Punjabi