Htv Punjabi
Punjab Video

ਖੇਤੀਬਾੜੀ ਮੰਤਰੀ ਨੇ ਖੇਤਾਂ ‘ਚ ਟ੍ਰੈਕਟਰ ਚਲਾ ਸੰਭਾਲੀ ਪਰਾਲੀ; ਪਰਾਲੀ ਨੂੰ ਅੱਗ ਲਾਉਣ ਦੇ ਦੱਸੇ ਨੁਕਸਾਨ

ਖੇਤਾਂ ‘ਚ ਟ੍ਰੈਕਟਰ ਚਲਾ ਬੇਲਰ ਮਸ਼ੀਨ ਰਾਹੀਂ ਪਰਾਲੀ ਸਾਂਭ ਰਹੇ ਇਹ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ | ਜੋ ਆਪਣੇ ਖੇਤਾਂ ‘ਚ ਸਾੜਨ ਦੀ ਬਜਾਏ ਪਰਾਲੀ ਨੂੰ ਖੇਤੀਬਾੜੀ ਦੇ ਇਸ ਸੰਦ ਰਾਹੀਂ ਇਸ ਢੰਗ ਨਾਲ ਸੰਭਾਲ ਕੇ ਕਿਸਾਨਾਂ ਨੂੰ ਇੱਕ ਸੰਦੇਸ਼ ਦੇ ਰਹੇ ਨੇ |
ਵਾਢੀ ਤੋਂ ਬਾਅਦ ਝੋਨੇ ਦੀ ਰਹਿੰਦ-ਖੂੰਹਦ ਇਸ ਸਮੇਂ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ | ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਕੱਟਣ ਲਈ ਟਰੈਕਟਰਾਂ ਅਤੇ ਖ਼ਾਸ ਕਿਸਮ ਦੀ ਇਸ ਮਸ਼ੀਨ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਿਸਾਨਾਂ ਨੂੰ ਸੁਨੇਹਾ ਦਿੱਤਾ ਗਿਆ ਕਿ ਕਿਸਾਨ ਪਰਾਲੀ ਨਾ ਸਾੜਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਰਾਲੀ ਨੂੰ ਸੰਭਾਲਣ ਲਈ ਬਣੀਆਂ ਮਸ਼ੀਨਾਂ ਵਿੱਚ ਪੰਜਾਹ ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।

Related posts

ਆਹ ਦੇਖੋ ਫੌਜੀਆਂ ਨਾਲ ਕੀ ਹੋਇਆ ?

htvteam

ਮੋਟਰਸਾਈਕਲ ਸਵਾਰ ਗਹਿਣੇ ਖੋਹ ਕੇ ਰਹੇ ਸੀ ਭੱਜ, ਮਿੰਟਾਂ ‘ਚ ਮਿਲੀ ਅਜਿਹੀ ਸਜ਼ਾ, ਦੇਖਕੇ ਕਈਆਂ ਨੇ ਕੀਤੀ ਤੌਬਾ!

Htv Punjabi

ਹਵਾਈ ਸੈਨਾ ਚ ਖੜ੍ਹਕੇ ਦੇਖੋ PM ਮੋਦੀ ਨੇ ਕੀ ਕੀਤਾ ?

htvteam

Leave a Comment