Htv Punjabi
Punjab Video

ਗੜ੍ਹੇਮਾਰੀ ਨੇ ਰੋਲੇ ਕਿਸਾਨ, ਨਹੀਂ ਰੁਕ ਰਹੇ ਅੱਖਾਂ ਚੋਂ ਹੰਝੂ

ਬੇਮੌਸਮੀ ਬਰਸਾਤ ਗੜੇ ਮਰੀ ਨੇ ਫ਼ਰੀਦਕੋਟ ‘ਚ ਕਣਕ ਦੀ ਫਸਲ ਕੀਤੀ ਤਬਾਹ

ਕਿਸਾਨ ਚਿੰਤਿਤ,ਫਸਲ ਹੋਈ ਮਿੱਟੀ ਹੱਥ ਕੁਝ ਵੀ ਨਹੀਂ ਆਉਣਾ
ਕਿਸਾਨਾਂ ਨੇ ਦਰਦ ਕੀਤਾ ਬਿਆਨ
ਪਰਿਵਾਰ ਦਾ ਖਰਚਾ ਚਕਨਾ ਵੀ ਹੋਇਆ ਮੁਸ਼ਕਿਲ-ਕਿਸਾਨ
ਸਰਕਾਰ ਪ੍ਰਤੀ ਏਕੜ 45 ਤੋਂ 50 ਹਜਾਰ ਰੁਪਏ ਮੁਆਵਜਾ ਦੇਵੇ-ਕਿਸਾਨ
ਬੱਦਲਾਂ ਦੀ ਗੱਜਣ ਨਾਲ ਕਿਸਾਨਾਂ ਦੀਆਂ ਉਮੀਦਾਂ ਟੁੱਟੀਆਂ, ਰੱਬ ਅੱਗੇ ਅਰਦਾਸਾਂ
ਕਿਸਾਨ 6 ਮਹੀਨੇ ਫਸਲ ਨੂੰ ਪੂਤਾਂ ਵਾਂਗੂੰ ਪਾਲ ਦਾ ਹੈ ਪਰ ਜਦੋਂ ਪੁਤਾ ਵਾਂਗੂੰ ਪਾਂਲੀ ਫਸਲ ਉਪਰ ਕੁਦਰਤੀ ਪਰਕੋਪੀ ਆ ਜਾਵੇ ਤਾਂ ਫੇਰ ਕਿਸਾਨ ਕਿ ਕਰੇ ਫ਼ਰੀਦਕੋਟ ਇਲਾਕੇ ਵਿੱਚ ਬੇਮੌਸਮੀ ਬਰਸਾਤ ਅਤੇ ਬਦਲਦੇ ਮੌਸਮ ਨੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕਣਕ ਦੀ ਤਿਆਰ ਖੜੀ ਫਸਲ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਡਿੱਗ ਗਈ ਹੈ, ਜਿਸ ਨਾਲ ਉਤਪਾਦਨ ‘ਤੇ ਭਾਰੀ ਅਸਰ ਪਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਦੀ ਮਾਰ ਨੇ ਉਨ੍ਹਾਂ ਦੀ ਸਾਰੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾ ਨੇ ਦੱਸਿਆ ਕਿ ਮੌਸਮ ਦੇ ਅਚਾਨਕ ਬਦਲਣ ਨਾਲ ਫਸਲ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਕੁਦਰਤੀ ਆਫ਼ਤ ਕਿਸਾਨਾਂ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਕਲ ਸਾਰਾ ਦਿਨ ਅਤੇ ਰਾਤ ਦੀ ਬਾਰਿਸ਼ ਨੇ ਉਹਨਾਂ ਦੀ ਮਿਹਨਤ ਨੂੰ ਮਿੱਟੀ ਕਰ ਦਿੱਤਾ ਹੈ ਬਿਆਜ ਚਕ ਕੇ ਵਸਲ ਬੀਜੀ ਸੀ ਪਰ ਅੱਜ ਉਹਨਾਂ ਹੱਥ ਖਰਾਬ ਫਸਲ ਹੈ ਕਿ ਕਣਕ ਦੇ ਦਾਣੇ ਕਾਲੇ ਪੈ ਗਏ ਹਨ ਅਤੇ ਫਸਲ ਦੀ ਗੁਣਵੱਤਾ ਵੀ ਖਰਾਬ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲਾਂ 20 ਕੁਇੰਟਲ ਪ੍ਰਤੀ ਏਕੜ ਉਮੀਦ ਸੀ, ਹੁਣ 5 ਕੁਇੰਟਲ ਵੀ ਫਸਲ ਨਹੀਂ ਹੋਣੀ ਅਤੇ ਇਸ ਦੀ ਤੂੜੀ ਵੀ ਨਹੀਂ ਬਣ ਸਕਦੀ ਉਹਨਾਂ ਕਿਹਾ ਕਿ ਕੰਬਾਈਨ ਵਾਲਾ ਵੀ ਡਿੱਗੀ ਹੋਈ ਫਸਲ ਨੂੰ ਕੱਟਣ ਤੋਂ ਗੁਰੇਜ਼ ਕਰਦੇ ਹਨ ਪਹਿਲਾ ਹੀ ਹੋਰ ਖਰਚੇ ਕਿਸਾਨਾ ਦੇ ਪੂਰੇ ਨਹੀਂ ਆ ਰਹੇ ਸਨ ਇਹ ਬਰਸਾਤ ਹੋਰ ਮੁਸੀਬਤ ਬਣ ਗਈ ਹੈ।

ਉਨ੍ਹਾਂ ਸਰਕਾਰ ਤੋਂ ਮਦਦ ਦੀ ਮੰਗ ਕਰਦੇ ਹੋਏ ਕਿਹਾ ਕਿ ਜੇ ਮੌਸਮ ਸਾਫ਼ ਹੋਇਆ ਤਾਂ ਕੁਝ ਫਸਲ ਬਚਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਉਹਨਾਂ ਨੂੰ 45 ਤੋਂ 50 ਹਜਾਰ ਪ੍ਰਤੀ ਕਵੰਟਲ ਮੁਆਵਜਾ ਦਿੱਤਾ ਜਾਵੇ ਯਾ ਉਹਨਾਂ ਦਾ ਬੈਂਕ ਦਾ ਕਰਜਾ ਮੁਆਫ ਕੀਤਾ ਜਾਵੇ ਜਿਸ ਨਾਲ ਉਹ ਦੀ ਕੁਝ ਮਦਦ ਹੋ ਸਕਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਾਣੀ ਨੇ ਦੇਖੋ ਕਿਵੇਂ ਲਈ ਸਕੇ ਭੈਣ ਭਰਾ ਦੀ ਜਾਨ

htvteam

ਜਨਾਨੀ ਨਾਲ ਝੋਨਾ ਲਾਉਣ ਗਏ ਨਾਲ ਦੇਖੋ ਆਹ ਕੀ ਹੋ ਗਿਆ

htvteam

ਸ਼ਰਾਬ ਦਾ ਠੇਕਾ ਖੁੱਲ੍ਹਦਾ ਵੇਖ ਜਨਾਨੀਆਂ ਚ ਆ ਗਈ ਓਪਰੀ ਸ਼ੈਅ !

htvteam

Leave a Comment