ਮਾਤਾ ਪਿਤਾ ਦੇ ਵਿਚਕਾਰ ਚੱਲ ਰਿਹਾ ਸੀ ਕਲੇਸ਼
ਨਾਨਕੇ ਪਰਿਵਾਰ ਵਿੱਚ ਰਹਿ ਰਹੇ ਚਾਰ ਸਾਲਾ ਬੱਚੇ ਦੀ ਹੋਈ ਮੌਤ
ਪੇਕਾ ਅਤੇ ਸਹੁਰਾ ਪਰਿਵਾਰ ਹੋਏ ਆਹਮੋ ਸਾਹਮਣੇ
ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਜਾਂਚ
ਗੁਰਦਸਪੁਰ ਦੇ ਕਸਬਾ ਬਹਿਰਾਮਪੁਰ ਵਿਖੇ ਅੱਜ ਉਸ ਵੇਲੇ ਸਥਿਤੀ ਕਾਫੀ ਉਲਝਦੀ ਹੋਈ ਨਜ਼ਰ ਆਈ ਜਦ ਇੱਕ ਚਾਰ ਸਾਲ ਦੇ ਬੱਚੇ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਨੀਵਾਂ ਧਕਾਲਾ ਵਿਖੇ ਵਿਆਹੀ ਇੱਕ ਲੜਕੀ ਦਾ ਸਹੁਰੇ ਪਰਿਵਾਰ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ ਜਿਸ ਕਾਰਨ ਪਿਛਲੇ ਕੁਝ ਸਮੇਂ ਤੋਂ ਲੜਕੀ ਆਪਣੇ ਪੇਕੇ ਪਰਿਵਾਰ ਕੋਲ ਰਹਿ ਰਹੀ ਸੀ ਅਤੇ ਉਸਦਾ ਇੱਕ ਚਾਰ ਸਾਲ ਦੇ ਬੇਟਾ ਵੀ ਓਸਦੇ ਨਾਲ ਰਹਿ ਰਿਹਾ ਸੀ ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਉਹਨਾਂ ਦੇ ਘਰ ਦੇ ਪਿਛਲੀ ਸਾਈਡ ਤੇ ਇਕ ਛੱਪੜ ਸੀ ਅਤੇ ਪਰਿਵਾਰਿਕ ਮੈਂਬਰਾਂ ਅਨੁਸਾਰ ਛੋਟਾ ਬੱਚਾ ਪਹਿਲਾਂ ਵੀ ਛੱਪੜ ਵਿੱਚ ਜਾਨਵਰ ਵੇਖਣ ਲਈ ਚੱਲ ਜਾਂਦਾ ਸੀ ਅੱਜ ਜਦ ਕਾਫੀ ਸਮਾਂ ਬੱਚਾ ਘਰ ਵਿੱਚ ਵੇਖਣ ਨੂੰ ਨਾ ਮਿਲਿਆ ਤਾਂ ਉਹਨਾਂ ਇਧਰ ਉਧਰ ਭਾਲ ਕੀਤੀ ਪਰ ਬੱਚਾ ਨਹੀਂ ਮਿਲਿਆ ਜਦ ਇਧਰ ਉਧਰ ਛਾਣਬੀਣ ਦੌਰਾਨ ਘਰ ਦੇ ਪਿਛਲੇ ਪਾਸੇ ਛੱਪੜ ਵਿੱਚ ਵੇਖਿਆ ਤਾਂ ਬੱਚਾ ਅਚਾਨਕ ਛੱਪੜ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਲਾਸ ਉੱਪਰ ਤੈਰ ਰਹੀ ਸੀ ਉਧਰ ਦੂਜੇ ਪਾਸੇ ਬੱਚੇ ਦੇ ਪਿਤਾ ਅਤੇ ਦਾਦਾ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਬੱਚੇ ਨੂੰ ਜਾਣ ਬੁੱਝ ਕੇ ਇਸ ਦੇ ਨਾਨਕਾ ਪਰਿਵਾਰ ਵੱਲੋਂ ਮਾਰਿਆ ਗਿਆ ਹੈ ਅਤੇ ਦੋਨੋਂ ਧਿਰਾਂ ਆਪਸ ਵਿੱਚ ਉਲਝਦੀਆਂ ਨਜ਼ਰ ਆਈਆਂ,,,,,,
ਜਦ ਸਾਰਾ ਇਹ ਮਾਮਲਾ ਪੁਲਿਸ ਤੱਕ ਪਹੁੰਚਾ ਤਾਂ ਮੌਕੇ ਤੇ ਪੁਲਿਸ ਵੱਲੋਂ ਮੋਕੇ ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜਾ ਲਿਆ ਗਿਆ ਇਸ ਮੌਕੇ ਜਾਇਜਾ ਲੈਣ ਪਹੁੰਚੇ ਡੀਐਸਪੀ ਦੀਨਨਗਰ ਰਜਿੰਦਰ ਮਿਹਨਾਸ ਨੇ ਦੱਸਿਆ ਕਿ ਦੋਨਾਂ ਪਰਿਵਾਰਾਂ ਨਾਲ ਗੱਲਬਾਤ ਕਰਕੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਬੱਚੇ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਪੋਸਟਮਾਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
