ਮਾਨਸਾ ਚ ਦਿਨ ਦਿਹਾੜੇ ਕੀਤਾ ਇੱਕ ਪਰਿਵਾਰ ਤੇ ਹਮਲਾ
ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਮੌਕੇ ਤੇ ਬਜ਼ੁਰਗ ਔਰਤ ਦੀ ਮੌਤ
ਪੁਲਿਸ ਵੱਲੋਂ ਮਾਮਲੇ ਚ ਕਾਰਵਾਈ ਕੀਤੀ ਗਈ ਸ਼ੁਰੂ
ਅੱਜ ਮਾਨਸਾ ਦੇ ਵਿੱਚ ਕੋਟ ਲੱਲੂ ਰੋਡ ਉੱਪਰ ਦਿਨ ਦਿਹਾੜੇ ਇੱਕ ਪਰਿਵਾਰ ਦੇ ਤਿੰਨੋਂ ਮੈਂਬਰਾਂ ਦੇ ਉੱਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਕਰਮਜੀਤ ਕੌਰ ਉਮਰ 52 ਸਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਗਗਨਦੀਪ ਕੌਰ ਅਤੇ ਉਸਦੇ ਭਰਾ ਕਮਲਜੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹਾਲਤ ਨਾਜ਼ੁਕ ਹੋਣ ਤੇ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ।
ਪੁਲਿਸ ਜਾਂਚ ਵਿੱਚ ਜੁੱਟ ਗਈ ਹੈ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ। ਦੱਸਿਆ ਜਾ ਰਿਹਾ ਹੈ ਕਿ ਕਰਮਜੀਤ ਕੌਰ ਆਪਣੀ ਧੀ ਨੂੰ ਉਸਦੇ ਸਹੁਰੇ ਘਰ ਤੋਂ ਆਪਣੇ ਪਿੰਡ ਖੋਖਰ ਖੁਰਦ ਲੈ ਕੇ ਜਾ ਰਹੀ ਸੀ ਜਿਸ ਸਮੇਂ ਉਸ ਦੇ ਨਾਲ ਉਸਦਾ ਲੜਕਾ ਕਮਲਜੀਤ ਸਿੰਘ ਵੀ ਸੀ। ਹਮਲਾਵਾਰ ਨੇ ਤਿੰਨਾਂ ਦੇ ਉੱਪਰ ਹਮਲਾ ਕੀਤਾ ਜਦਕਿ ਇੱਕ ਛੋਟੇ ਬੱਚੇ ਉੱਪਰ ਹਮਲਾ ਨਹੀਂ ਕੀਤਾ ਤੇ ਉਹ ਬੱਚਾ ਸਹੀ ਸਲਾਮਤ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ ਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
