Htv Punjabi
Punjab Video

ਘੱਲੂਘਾਰਾ ਦਿਵਸ ਤੋਂ ਪਹਿਲਾਂ ਦੇਖੋ ਪੰਜਾਬ ਚ ਕੀ ਹੋਇਆ ਐਲਾਨ !

ਬਠਿੰਡਾ ਪੁਲਿਸ ਹੋਈ ਸਰਗਰਮ
ਘੱਲੂਘਾਰਾ ਹਫਤੇ ਨੂੰ ਲੈਕੇ ਕੀਤੀ ਮੀਟਿੰਗ
ਸਾਂਤੀ ਪੂਰਵਕ ਮਨਾਇਆ ਜਾਵੇ ਇਹ ਦਿਵਸ
ਬਠਿੰਡਾ ਪੁਲਿਸ ਵੱਲੋਂ 1 ਤੋਂ 6 ਜੂਨ ਤੱਕ ਮਨਾਏ ਜਾ ਰਹੇ ਘੱਲੂਘਾਰਾ ਹਫ਼ਤੇ ਦੇ ਸਬੰਧ ਵਿੱਚ ਸ਼ਹਿਰ ਦੀ ਅਮਨ-ਸ਼ਾਂਤੀ ਬਣਾਈ ਰੱਖਣ ਲਈ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ-ਵੱਖ ਧਾਰਮਿਕ ਸਥਾਨਾਂ (ਗੁਰੂਘਰਾਂ ਅਤੇ ਮੰਦਰਾਂ) ਦੀਆਂ ਕਮੇਟੀਆਂ ਦੇ ਮੈਂਬਰਾਂ, ਨਵੇਂ ਚੁਣੇ ਗਏ ਐਮ.ਸੀ. ਸਾਹਿਬਾਨ ਅਤੇ ਪੀਸ ਕਮੇਟੀ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਪੁਲਿਸ ਵੱਲੋਂ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਸੋਸ਼ਲ ਮੀਡੀਆ ‘ਤੇ ਫੈਲਣ ਵਾਲੀਆਂ ਅਫਵਾਹਾਂ ਤੋਂ ਬਚਣ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣ। ਪੁਲਿਸ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਭੜਕਾਊ ਨਾਅਰੇਬਾਜ਼ੀ ਦੀ ਸੂਰਤ ਵਿੱਚ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ।

ਮੀਟਿੰਗ ਦਾ ਉਦੇਸ਼: ਘੱਲੂਘਾਰਾ ਹਫ਼ਤੇ ਦੌਰਾਨ ਸ਼ਹਿਰ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣਾ।
1 ਤੋਂ 6 ਤੱਕ ਘੱਲੂਘਾਰੇ ਵਾਲੇ ਦਿਨ ਚੱਲ ਰਹੇ ਹਨ। ਇਸੇ ਸਬੰਧ ਵਿੱਚ ਅੱਜ ਅਸੀਂ ਪੀਸ ਕਮੇਟੀ ਦੇ ਮੈਂਬਰਾਂ, ਨਵੇਂ ਚੁਣੇ ਗਏ ਐਮ.ਸੀ. ਸਾਹਿਬਾਨ, ਵੱਖ-ਵੱਖ ਗੁਰੂਘਰਾਂ ਅਤੇ ਮੰਦਰਾਂ ਦੀਆਂ ਕਮੇਟੀਆਂ ਦੇ ਮੈਂਬਰਾਂ ਨਾਲ ਇੱਕ ਸਾਂਝੀ ਮੀਟਿੰਗ ਕੀਤੀ ਹੈ। ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਅਫਵਾਹਾਂ ‘ਤੇ ਧਿਆਨ ਨਹੀਂ ਦੇਣਾ ਅਤੇ ਆਪਣਾ ਸਮਾਜਿਕ ਭਾਈਚਾਰਾ ਬਣਾ ਕੇ ਰੱਖਣਾ ਹੈ। ਕਿਸੇ ਵੀ ਗੈਰ-ਪ੍ਰਮਾਣਿਤ ਵਟਸਐਪ ਮੈਸੇਜ ਨੂੰ ਅੱਗੇ ਸ਼ੇਅਰ ਨਹੀਂ ਕਰਨਾ ਅਤੇ ਨਾ ਹੀ ਉਸ ‘ਤੇ ਪ੍ਰਤੀਕਿਰਿਆ ਦੇਣੀ ਹੈ। ਜੇਕਰ ਕੋਈ ਜਬਰਦਸਤੀ ਸਮਾਗਮ ਕਰਨ ਜਾਂ ਕੋਈ ਭੜਕਾਊ ਨਾਅਰਾ ਲਿਖਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਤੁਰੰਤ ਸਾਡੇ ਧਿਆਨ ਵਿੱਚ ਲਿਆਂਦਾ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਵੇਰੇ ਸਵੇਰੇ ਐਵੇਂ ਪੀਸਕੇ ਇਲਾਇਚੀ ਖਾਓ ਹਾਈ ਬੀਪੀ ਠੀਕ ਕਰਾਓ

htvteam

SGPC ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਮਲੇਰਕੋਟਲਾ ਦੇ ਸਿੱਖ-ਮੁਸਲਿਮ ਸਾਂਝ ਦਫ਼ਤਰ ‘ਚ ਪਹੁੰਚਣ ‘ਤੇ ਸਵਾਗਤ

htvteam

Depression ਦਾ ਲੱਭ ਗਿਆ ਪੱਕਾ ਹੱਲ

htvteam

Leave a Comment