Htv Punjabi
Punjab Video

ਚਾਚਾ-ਭਤੀਜੀ ਨੂੰ ਦੇਖੋ ਕੀ ਕਰਦੇ ਫੜਿਆ ਪੁਲਿਸੀਆਂ ਨੇ

ਲਗਾਤਾਰ ਹੀ ਅੰਮ੍ਰਿਤਸਰ ਵਿੱਚ ਨਸ਼ਾ ਵੇਚਣ ਹਮਲੇ ਸਾਹਮਣੇ ਆ ਰਹੇ ਹਨ ਤੇ ਪੁਲਿਸ ਵੱਲੋਂ ਵੀ ਨਾਕੇਬੰਦੀਆਂ ਕਰਕੇ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤੀ ਵਿਖਾਈ ਜਾ ਰਹੀ ਹੈ। ਇਸ ਚਲਦੇ ਅੰਮ੍ਰਿਤਸਰ ਥਾਣਾ ਇਸਲਾਮਾਬਾਦ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੇ ਚਾਚਾ ਭਤੀਜੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਤੇ ਉਹਨਾਂ ਤੋਂ ਚਾਰ ਪਿਸਤੋਲਾਂ ਵੀ ਬਰਾਮਦ ਕੀਤੀਆਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਥਾਣਾ ਇਸਲਾਮਾਬਾਦ ਅਧੀਨ ਆਉਂਦੇ ਇਲਾਕੇ ਦੇ ਵਿੱਚ ਲੰਬੇ ਸਮੇਂ ਤੋਂ ਕਰੋਸ ਬਾਰਡਰ ਨਸ਼ਾ ਲਿਆ ਕੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਨਸ਼ਾ ਸਪਲਾਈ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਚਾਚਾ ਭਤੀਜੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਹਜੇ ਵੀ ਇੱਕ ਵਿਅਕਤੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਕਿਹਾ ਕਿ ਗ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਅਦਿੱਤਿਆ ਅਤੇ ਸ਼ੰਭੂ ਅਤੇ ਮੁਸਕਾਨ ਦੇ ਤੌਰ ਤੇ ਹੋਈ ਹੈ ਪੁਲਿਸ ਨੇ ਦੱਸਿਆ ਕਿ ਮੁਸਕਾਨ ਦੇ ਪਿਤਾ ਸਨੀ ਹਜੇ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ ਨਾਲ ਹੀ ਦੱਸਿਆ ਕਿ ਇਸ ਗਰੋਹ ਦੇ ਕਿੰਗ ਪਿਨ ਸੰਨੀ ਹੈ ਜੋ ਕਿ ਮੁਸਕਾਨ ਦਾ ਪਿਤਾ ਹੈ ਅਤੇ ਜਿਸ ਦੇ ਪਹਿਲਾਂ ਤੋਂ ਹੀ 26 ਦੇ ਕਰੀਬ ਮਾਮਲੇ ਦਰਜ ਹਨ। ਜਦਕਿ ਇਹਨਾਂ ਦਾ ਫੜਿਆ ਇੱਕ ਹੋਰ ਸਾਥੀ ਸ਼ੰਭੂ ਦੇ ਉੱਪਰ ਵੀ ਚਾਰ ਮਾਮਲੇ ਦਰਜ ਹਨ।

ਪੁਲਿਸ ਨੇ ਦੱਸਿਆ ਕਿ ਇਹ ਕ੍ਰੋਸ ਬਾਰਡਰ ਤੋਂ ਨਸ਼ਾ ਮੰਗਾ ਕੇ ਕੈਮੀਕਲ ਦੀ ਮਦਦ ਨਾਲ ਉਹ ਨਸੇ ਨੂੰ ਵਧਾ ਕੇ ਥੋੜੀ ਥੋੜੀ ਮਾਤਰਾ ਵਿੱਚ ਅੱਗੇ ਸਪਲਾਈ ਕਰਦੇ ਸਨ। ਅਤੇ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਸੰਨੀ ਦੀ ਗੈਰ ਹਾਜ਼ਰੀ ਵਿੱਚ ਉਸ ਦੀ ਬੇਟੀ ਮੁਸਕਾਨ ਹੀ ਇਹ ਸਾਰੇ ਕਾਰਨਾਮੇ ਨੂੰ ਅੰਜਾਮ ਦਿੰਦੀ ਸੀ ਜਿਸ ਨੂੰ ਕਿ ਪੁਲਿਸ ਨੇ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਹਨਾਂ ਦੇ ਕੋਲੋਂ 8.23 ਕਿਲੋ ਹੈਰੋਇਨ 6 ਕਿਲੋ ਅਫੀਮ 4 ਪਿਸਤੋਲ 17 ਕਾਰਤੂਸ 13 ਕਿਲੋ ਕੈਮੀਕਲ ਵੀ ਬਰਾਮਦ ਕੀਤਾ ਹੈ। ਪੁਲਿਸ ਕਮਿਸ਼ਨਰ ਨੇ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਏਡੀ ਵੱਡੀ ਕਾਮਯਾਬੀ ਹਾਸਿਲ ਕਰਨ ਵਾਲੇ ਪੁਲਿਸ ਅਧਿਕਾਰੀਆਂ ਬਾਰੇ ਪੰਜਾਬ ਦੇ ਡੀਜੀਪੀ ਨੂੰ ਲਿਖ ਕੇ ਭੇਜਿਆ ਜਾਏਗਾ ਤਾਂ ਜੋ ਕਿ ਇਹਨਾਂ ਨੂੰ ਬਣਦਾ ਰਿਵਾਰਡ ਵੀ ਦਿੱਤਾ ਜਾ ਸਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਸ ਕਾਰਨ ਮਿਲਣ ਤੋਂ ਪਹਿਲਾਂ ਵਿਛੜੇ ਪਰਿਵਾਰ ?

htvteam

ਲੜਕੀ ਨਾਲ ਛੇੜਛਾੜ ਤੇ ਬਦਤਮੀਜ਼ੀ ਕਰਨ ਵਾਲੇ ਨੌਜਵਾਨ ਵਿਰੁੱਧ ਕਾਰਵਾਈ ਦੀ ਮੰਗ: ਦੇਖੋ ਵੀਡੀਓ

htvteam

ਧਿਆਨ ਰੱਖਿਆ ਕਰੋ ਰੋਡ ‘ਤੇ ਐਵੇਂ ਵੀ ਹੋ ਸਕਦਾ

htvteam

Leave a Comment