Htv Punjabi
Punjab

ਚੰਡੀਗੜ੍ਹ ਮਾਰਕਾ ਦੀ 600 ਬੋਤਲਾਂ (50 ਪੇਟੀਆਂ) ਸ਼ਰਾਬ ਪੰਜਾਬ ਚ ਕਰੀਬ ਡੇਢ ਲੱਖ ਚ ਨਜਾਇਜ਼ ਤੌਰ ਤੇ ਵੇਚਣ ਵਾਲਾ ਕਾਬੂ

ਫਰੀਦਕੋਟ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਇੱਕ ਮਰੂਤੀ ਸਜੂਕੀ ਓਮਨੀ ਵੈਨ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚ ਸ਼ਰਾਬ ਦੀਆਂ ਪੇਟੀਆਂ ਦਿਖਾਈ ਦਿਤੀਆਂ ਜਦੋਂ ਬਰੀਕੀ ਨਾਲ ਜਾਂਚ ਕੀਤੀ ਤਾਂ ਇਹ ਚੰਡੀਗੜ੍ਹ ਮਾਰਕਾ ਸ਼ਰਾਬ ਪਾਈ ਗਈ ਜਿਸ ਵਿੱਚ 50 ਪੇਟੀਆਂ (600 ਬੋਤਲ) ਬ੍ਰਾਮਦ ਹੋਈਆਂ ਅਤੇ ਇਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਪ੍ਰਾਪਤ ਜਣਕਾਰੀ ਅਨੁਸਾਰ ਇਸ ਚੰਡੀਗੜ੍ਹ ਸ਼ਰਾਬ ਦੀ ਪੰਜਾਬ ਚ ਕੀਮਤ ਕਰੀਬ ਢੇਡ ਲੱਖ ਰੁਪਏ ਮਿਲਣੀ ਸੀ ਉਥੇ ਹੀ ਪੁਲਿਸ ਨੂੰ ਇਕ ਹੋਰ ਮੁਖਬਰੀ ਮਿਲੀ ਕੇ ਦੋ ਵਿਅਕਤੀ ਜੋ ਟਰੈਕਟਰ,ਕਾਰਾਂ ਅਤੇ ਹੋਰ ਵਹੀਕਲਾਂ ਦੇ ਜਾਅਲੀ ਦਸਤਾਵੇਜ਼ ਅਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਭੋਲੇ ਭਾਲੇ ਲੋਕਾਂ ਨੂੰ ਅੱਗੇ ਵੇਚਣ ਦਾ ਕੰਮ ਕਰਦੇ ਹਨ ਅਤੇ ਇਨਾਂ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ ਇੱਕ ਟ੍ਰੈਕਟਰ, ਦੋ ਕਾਰਾਂ ਅਤੇ ਇਕ ਐਕਟਵਾ ਬ੍ਰਾਮਦ ਕਰਕੇ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਅਹਿਮ ਖੁਲਾਸੇ ਹੋਣ ਦੀ ਆਸ ਹੈ।

ਇਸ ਮੌਕੇ ਸੀ ਆਈ ਏ ਸਟਾਫ ਦੇ ਇੰਚਾਰਜ ਅਮ੍ਰਿੰਤਪਲ ਸਿੰਘ ਭਾਟੀ ਨੇ ਦੱਸਿਆ ਕਿ ਪਹਿਲੇ ਮਾਮਲੇ ਵਿਚ ਸਾਡੀ ਪੁਲਿਸ ਟੀਮ ਨੂੰ ਮੁਖਬਰੀ ਮਿਲੀ ਸੀ ਕਿ ਦੋ ਵਿਅਕਤੀ ਚੰਡੀਗੜ੍ਹ ਤੋਂ ਸਸਤੇ ਭਾਅ ਤੇ ਨਜਾਇਜ਼ ਸ਼ਰਾਬ ਲਿਆ ਕੇ ਪੰਜਾਬ ਚ ਮਹਿੰਗੇ ਭਾਅ ਵੇਚਦੇ ਹਨ ਇਸੇ ਅਧਾਰ ਤੇ ਸਾਡੀ ਟੀਮ ਨੇ ਨਾਕਾਬੰਦੀ ਕਰਕੇ ਇੱਕ ਓਮਨੀ ਵੈਨ ਨੂੰ ਰੋਕ ਕੇ ਇਕ ਵਿਅਕਤੀ ਨੂੰ ਕਾਬੂ ਕਰਕੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 600 ਬੋਤਲਾਂ ਬ੍ਰਾਮਦ ਹੋਈਆਂ ਜਿਹੜੀਆਂ 3000 ਦੀ ਪੇਟੀ ਅਤੇ 50 ਪੇਟੀਆਂ ਕਰੀਬ ਡੇਢ ਲੱਖ ਚ ਵੇਚਣੀ ਸੀ ਪਰ ਦੂਜਾ ਵਿਅਕਤੀ ਰਸਤੇ ਵਿਚ ਉਤਰ ਗਿਆ ਜਿਸ ਦੀ ਭਾਲ ਜਾਰੀ ਹੈ ਓਥੇ ਹੀ ਦੂਜੇ ਮਾਮਲੇ ਵਿੱਚ ਮੁਖਬਰੀ ਮਿਲੀ ਸੀ ਕੇ ਦੋ ਵਿਅਕਤੀ ਜੋ ਟਰੈਕਟਰ,ਕਾਰਾਂ ਅਤੇ ਹੋਰ ਵਹੀਕਲਾਂ ਦੇ ਜਾਅਲੀ ਦਸਤਾਵੇਜ਼ ਅਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਭੋਲੇ ਭਾਲੇ ਲੋਕਾਂ ਨੂੰ ਅੱਗੇ ਵੇਚਣ ਦਾ ਕੰਮ ਕਰਦੇ ਹਨ ਅਤੇ ਇਨਾਂ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ ਇੱਕ ਟ੍ਰੈਕਟਰ, ਦੋ ਕਾਰਾਂ ਅਤੇ ਇਕ ਐਕਟਵਾ ਬ੍ਰਾਮਦ ਕਰਕੇ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਅਹਿਮ ਖੁਲਾਸੇ ਹੋਣ ਦੀ ਆਸ ਹੈ।

Related posts

ਅੱਧੀ ਰਾਤ ਧੀ ਨੇ ਧਾਰਿਆ ਡਾਇਨ ਦਾ ਰੂਪ; ਸਹਿਮਿਆ ਪੂਰਾ ਪਿੰਡ

htvteam

ਪੰਜਾਬ ਚ ਅਲਰਟ! ਮੀਂਹ, ਹਨ੍ਹੇਰੀ ਮਚਾਉ ਕਹਿਰ

htvteam

ਬੱਚਿਆਂ ਨਾਲ ਭਰੀ ਸਕੂਲੀ ਵੈਨ ਨਾਲ ਵਾਪਰਿਆ ਹਾਦਸਾ

htvteam