Htv Punjabi
Punjab Religion Video

ਜਥੇਦਾਰ ਪਿੱਛੇ ਕਿਉੰ ਹੱਥ ਧੋ ਕੇ ਪਿਆ ਧੁੰਮਾਂ !

ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਨਾਲ SGPC ਵਫਦ ਨੇ ਕੀਤੀ ਮੁਲਾਕਾਤ
ਜਥੇਦਾਰ ਵਿਵਾਦ ‘ਤੇ ਚਲ ਰਹੀ ਚਰਚਾ
ਦੋ ਦਿਨਾਂ ਦੇ ਵਿੱਚ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ: SGPC
ਸੰਦੇਸ਼ ਉਹੀ ਜਥੇਦਾਰ ਦੇ ਸਕਦਾ ਹੈ ਜਿਸ ਨੂੰ ਕੌਮ ਨੇ ਪ੍ਰਵਾਨ ਕੀਤਾ ਹੋਵੇ: ਧੁੰਮਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਵਫਦ ਨੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾ ਨਾਲ ਅਹੰਮ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਆਉਣ ਵਾਲੇ 6 ਜੂਨ ਨੂੰ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੇ ਰਵਾਇਤੀ ਸੰਦੇਸ਼ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁਲਾਕਾਤ ਮਗਰੋਂ ਕਿਹਾ, “ਬਾਬਾ ਧੁੰਮਾਂ ਜੀ ਨਾਲ ਗੰਭੀਰ ਗੱਲਬਾਤ ਹੋਈ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਇੱਕ-ਦੋ ਦਿਨਾਂ ਵਿਚ ਇਹ ਮਸਲਾ ਹੱਲ ਕਰ ਲਿਆ ਜਾਵੇ ਤਾਂ ਜੋ ਅਕਾਲ ਤਖਤ ਸਾਹਿਬ ਉੱਤੇ ਕਿਸੇ ਤਰ੍ਹਾਂ ਦਾ ਟਕਰਾਅ ਨਾ ਹੋਵੇ।”ਬਾਬਾ ਹਰਨਾਮ ਸਿੰਘ ਧੁੰਮਾ ਨੇ ਇਸ਼ਾਰਾ ਦਿੱਤਾ ਕਿ ਉਨ੍ਹਾਂ ਦੀ ਟਕਸਾਲ ਵੱਲੋਂ ਸਿੱਧਾ ਸਨੇਹਾ ਇਹ ਹੈ ਕਿ ਜਿਸ ਵਿਅਕਤੀ ਨੂੰ ਸਾਰੀ ਸਿੱਖ ਕੌਮ ਅਤੇ ਮੁੱਖ ਜਥੇਬੰਦੀਆਂ ਵੱਲੋਂ ਜਥੇਦਾਰ ਦੇ ਤੌਰ ‘ਤੇ ਮਨਜ਼ੂਰੀ ਨਾ ਮਿਲੀ ਹੋਵੇ,,,,,,,,

ਉਹ ਅਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਂ ਸੰਦੇਸ਼ ਨਹੀਂ ਦੇ ਸਕਦਾ। ਉਨ੍ਹਾਂ ਨੇ ਸਾਫ ਕਿਹਾ, “ਕੁਲਦੀਪ ਸਿੰਘ ਗੜਗੱਜ ਨੂੰ ਸਿੱਖ ਕੌਮ ਨੇ ਜਥੇਦਾਰ ਤਸਲੀਮ ਨਹੀਂ ਕੀਤਾ। ਇਸ ਲਈ 6 ਜੂਨ ਨੂੰ ਉਹ ਸੰਦੇਸ਼ ਨਾ ਜਾਰੀ ਕਰਨ।”ਬਾਬਾ ਧੁੰਮਾ ਨੇ ਆਖਿਆ ਕਿ ਅਜਿਹੀ ਹਸਤੀ ਨੂੰ ਹੀ ਜਥੇਦਾਰ ਮੰਨਿਆ ਜਾ ਸਕਦਾ ਹੈ ਜਿਸ ਨੂੰ ਸਿੱਖ ਜਥੇਬੰਦੀਆਂ, SGPC ਅਤੇ ਪੰਥਕ ਸਰਵਸੰਮਤੀ ਹਾਸਲ ਹੋਵੇ। ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਕੇਵਲ SGPC ਦਾ ਨਹੀਂ, ਸਾਰੀ ਕੌਮ ਦੀ ਅਸਮਿਤਾ ਨਾਲ ਜੁੜਿਆ ਹੋਇਆ ਹੈ।ਹੁਣ ਦੇਖਣਾ ਇਹ ਰਹਿ ਜਾਂਦਾ ਹੈ ਕਿ SGPC ਅਤੇ ਹੋਰ ਪੰਥਕ ਜਥੇਬੰਦੀਆਂ ਮਿਲਕੇ ਅਗਲੇ ਦੋ ਦਿਨਾਂ ਵਿੱਚ ਕਿਸ ਤਰ੍ਹਾਂ ਦਾ ਫੈਸਲਾ ਲੈਂਦੀਆਂ ਹਨ, ਕਿਉਂਕਿ 6 ਜੂਨ ਦੀ ਤਾਰੀਖ ਅਕਾਲ ਤਖਤ ਸਾਹਿਬ ਅਤੇ ਪੰਥਕ ਇਤਿਹਾਸ ਵਿੱਚ ਵੱਖਰਾ ਮਹੱਤਵ ਰੱਖਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇੱਕ ਹੋਰ ਡੇਰੇ ਦੇ ਬਾਬੇ ਦੀ ਨੀਲੀ ਵੀਡੀਓ ਲੀਕ !

htvteam

ਪਸ਼ੂਆਂ ਨੂੰ ਚਾਰਾ ਪਾ ਕੇ ਜਾ ਰਿਹਾ ਸੀ ਵਾਪਸ ਘਰ ਰਸਤੇ ‘ਚ ਹੋਇਆ ਆਹ ਕੰਮ ਕੀ ਦੱਸ ਵੀ ਨਹੀਂ ਸਕਦਾ

Htv Punjabi

ਐਸਵਾਈਐਲ ਤੇ ਅਕਾਲੀ ਦਲ ਦੇ ਮਹੇਸ਼ਇੰਦਰ ਗਰੇਵਾਲ ਦਾ ਵੱਡਾ ਬਿਆਨ

htvteam

Leave a Comment