ਸੰਗਰੂਰ ਜੇਲ ਚ 3 ਕੈਦੀਆਂ ਨੇ ਮੁਲਾਜ਼ਮਾਂ ਨੂੰ ਦਿੱਤੀਆਂ ਧਮਕੀਆਂ
ਕੈਦੀਆਂ ਉੱਤੇ ਪਹਿਲਾਂ ਹੀ ਕਤਲ ਦੇ ਮਾਮਲੇ ਨੇ ਦਰਜ
ਪੁਲਿਸ ਨੇ ਕੈਦੀਆਂ ਉੱਤੇ ਕੀਤਾ ਮਾਮਲਾ ਦਰਜ
ਸੰਗਰੂਰ ਜੇਲ ਇੱਕ ਵਾਰ ਫਿਰ ਚਰਚਾ ਵਿੱਚ ਆਈ ਹੈ ਸੰਗਰੂਰ ਜੇਲ ਵਿੱਚ ਬੰਦ ਕੈਦੀਆਂ ਵੱਲੋਂ ਜਦੋਂ ਬੰਦੀ ਨਾ ਕਰਵਾਉਣ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਧਮਕੀ ਦਿੱਤੀ ਗਈ ਅਤੇ ਉਹਨਾਂ ਦੇ ਨਾਲ ਹੱਥੋਂ ਪਾਈ ਕੀਤੀ ਗਈ ਉਸ ਤੋਂ ਬਾਅਦ ਜੇਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੰਗਰੂਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਸੰਗਰੂਰ ਪੁਲਿਸ ਵੱਲੋਂ ਤਿੰਨ ਕੈਦੀਆਂ ਉੱਤੇ ਮਾਮਲਾ ਦਰਜ ਕੀਤਾ ਹੈ। ਜੇਲ ਸੁਪਰਡੈਂਟ ਨਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਜਦੋਂ ਸਾਡੇ ਵੱਲੋਂ ਬੰਦੀ ਕੀਤੀ ਜਾਂਦੀ ਹੈ ਤਾਂ ਇਹਨਾਂ ਕੈਦਿਆਂ ਵੱਲੋਂ ਬੰਦੀ ਨਾ ਕਰਵਾਉਣ ਦੀ ਗੱਲ ਕਹੀ ਗਈ ਅਤੇ ਜਦੋਂ ਸਾਡੇ ਮੁਲਾਜ਼ਮਾਂ ਨੇ ਇਹਨਾਂ ਨੂੰ ਬੰਦੀ ਕਰਵਾਉਣ ਦੇ ਲਈ ਕਿਹਾ ਗਿਆ ਤਾਂ ਇਹਨਾਂ ਵੱਲੋਂ ਉਹਨਾਂ ਦੇ ਨਾਲ ਲੜਾਈ ਝਗੜਾ ਕੀਤਾ ਗਿਆ ਅਤੇ ਉਹਨਾਂ ਨੂੰ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ ਗਈ ਜਿਸ ਤੋਂ ਬਾਅਦ ਸਾਡੇ ਵੱਲੋਂ ਇਹਨਾਂ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਨਾਲ ਹੀ ਉਹਨਾਂ ਦੱਸਿਆ ਕਿ ਇਹ 2 ਵਿਅਕਤੀ ਪਹਿਲਾਂ ਕਤਲ ਕੇਸ ਵਿੱਚ ਅੰਦਰ ਹਨ ਤੇ ਇੱਕ ਵਿਅਕਤੀ ਇਰਾਦੇ ਕਤਲ ਦੇ ਕੇਸ ਵਿੱਚ ਅੰਦਰ ਰਹਿ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.youtube.com/watch?v=EHVSMFPD92g