Htv Punjabi
Punjab Video

ਟ੍ਰੇਵਲ ਏਜੇਂਟ ਤੋਂ ਦੁਖੀ ਮੁੰਡਾ ਦੇਖੋ ਭਗਵੰਤ ਮਾਨ ਨੂੰ ਆਹ ਕੀ ਕਹਿ ਗਿਆ

ਮਾਮਲਾ ਹੈ ਬਟਾਲਾ ਦਾ, ਜਿੱਥੇ ਦੇ ਉਮਰਪੁਰਾ ਦੀ ਨਵੀਂ ਅਬਾਦੀ ਦਾ ਰਹਿਣ ਵਾਲਾ ਨੌਜਵਾਨ ਗੁਰਸੇਵਕ ਸਿੰਘ ਅਤੇ ਕਈ ਹੋਰ ਨੌਜਵਾਨ ਕੁੱਝ ਮਹੀਨੇ ਪਹਿਲਾਂ ਰੋਜ਼ੀ ਰੋਟੀ ਕਮਾਉਣ ਦੇ ਸਿਲਸਿਲੇ ‘ਚ ਨੌਸ਼ਹਿਰਾ ਮੱਝਾ ਸਿੰਘ ਦੇ ਏਜੰਟ ਵਿਲਸਨ ਰਾਹੀਂ ਸਾਊਦੀ ਅਰਬ ਗਏ ਸੀ | ਏਜੰਟ ਵਿਲਸਨ ਨੇ ਹਰੇਕ ਨੌਜਵਾਨ ਤੋਂ ਲੱਖਾਂ ਰੁਪਏ ਲੈ ਨੌਕਰੀ ‘ਤੇ ਲਗਵਾਉਣ ਦੀ ਗਰੰਟੀ ਦੇ ਇਹ ਗੱਲ ਆਖੀ ਸੀ ਕਿ ਜੇ ਤੁਹਾਨੂੰ ਨੌਕਰੀ ਨਹੀਂ ਮਿਲੀ ਤਾਂ ਪੈਸੇ ਵਾਪਿਸ ਦੇ ਦਿੱਤੇ ਜਾਣਗੇ | ਗੁਰਸੇਵਕ ਸਿੰਘ ਤੇ ਹੋਰ ਨੌਜਵਾਨ ਜਦ ਸਾਊਦੀ ਅਰਬ ਪੁੱਜੇ ਤਾਂ ਉਨ੍ਹਾਂ ਨੂੰ ਉਥੇ ਚਾਰ ਮਹੀਨੇ ਖੱਜਲ ਖੁਆਰ ਹੋਣ ਤੋਂ ਬਾਅਦ ਵੀ ਨੌਕਰੀ ਨਹੀਂ ਦਿਵਾਈ ਗਈ, ਜਿਸ ਕਰਕੇ ਉਹਨਾਂ ਨੂੰ ਬੇਰੰਗ ਵਾਪਸ ਭਾਰਤ ਪਰਤਣਾ ਪਿਆ।
ਵਾਪਿਸ ਪਰਤ ਜਦ ਗੁਰਸੇਵਕ ਨੇ ਏਜੇਂਟ ਵਿਲਸਨ ਤੋਂ ਪੈਸੇ ਮੰਗੇ ਤਾਂ ਵਿਲਸਨ ਨੇ ਉਸਨੂੰ ਧਮਕਾਉਂਦੇ ਹੋਏ ਇੱਕ ਕੁੜੀ ਨਾਲ ਮਿਲ ਕੇ ਸਾਜਿਸ਼ ਤਹਿਤ ਰੇਪ ਦਾ ਮਾਮਲਾ ਦਰਜ਼ ਕਰਵਾ ਦਿੱਤਾ | ਸਿਰਫ ਗੁਰਸੇਵਕ ਤੇ ਹੀ ਨਹੀਂ ਬਲਕਿ ਪੈਸੇ ਵਾਪਿਸ ਮੰਗਣ ਵਾਲੇ ਕਈ ਹੋਰ ਨੌਜਵਾਨਾਂ ਤੇ ਵੀ ਸੰਗੀਨ ਧਾਰਾਵਾਂ ਤਹਿਤ ਝੂਠੇ ਮਾਮਲੇ ਦਰਜ਼ ਕਰਵਾ ਦਿੱਤੇ | ਸਿਆਸੀ ਲੀਡਰਾਂ ਨੇ ਵੀ ਇਹਨਾਂ ਨੌਜਵਾਨਾਂ ਦੀ ਕੋਈ ਮਦਦ ਨਹੀਂ ਕੀਤੀ |
ਆਖਿਰ ਹਤਾਸ਼ ਗੁਰਸੇਵਕ ਸਿੰਘ ਨੇ ਏਜੇਂਟ ਵਿਲਸਨ ਦੀ ਧੱਕੇ ਸ਼ਾਹੀ ਤੋਂ ਦੁਖੀ ਹੋ ਕੇ ਇਸ ਦੁਨੀਆਂ ਨੂੰ ਹੀ ਅਲਵਿਦਾ ਕਹਿਣਾ ਮੁਨਾਸਿਬ ਸਮਝਿਆ |

Related posts

ਆਹ ਸ਼ਹਿਰ ਚ ਰਾਵਣ ਨਾਲ ਦੇਖੋ ਕੀ ਹੋ ਗਿਆ

htvteam

ਇਕੱਲੀ ਜਾਂਦੀ ਮਹਿਲਾ ਦੀ ਮਸਟੰਡਿਆਂ ਨੇ ਉਤਾਰੀ ਚੁੰਨੀ !

htvteam

ਏਸ ਸ਼ਹਿਰ ‘ਚ ਜਾਣ ਤੋਂ ਪਹਿਲਾਂ ਖਬਰ ਦੇਖ ਕੇ ਜਾਇਓ ਸ਼ਹਿਰ ‘ਚ ਧਾਰਾ 144 ਲਾਗੂ ?

htvteam