ਸਰਦੀਆਂ ਚ ਦਿਲ ਦੇ ਮਰੀਜ਼ ਰੱਖਣ ਜ਼ਿਆਦਾ ਧਿਆਨ
ਮਾਹਿਰ ਡਾਕਟਰ ਨੇ ਦਿੱਤੀ ਸਲਾਹ
ਹੁਣ ਛੋਟੀ ਉਮਰ ਦੇ ਬੱਚਿਆਂ ਨੂੰ ਸ਼ੂਗਰ ਅਤੇ ਬੀਪੀ ਦੀ ਬਿਮਾਰੀ
ਜਾਣੋ ਥਾਇਰਾਇਡ ਦੀ ਕਿੰਨਾ ਸਮਾਂ ਖਾਣੀ ਪੈਂਦੀ ਦਵਾਈ
ਪੰਜਾਬ ਭਰ ਵਿੱਚ ਮੌਸਮ ਵਿੱਚ ਵੱਡੇ ਬਦਲਾਵ ਦੇਖਣ ਨੂੰ ਮਿਲ ਰਹੇ ਹਨ ਤਾਪਮਾਨ ਡਿੱਗਣ ਦੇ ਨਾਲ ਸਰਦੀ ਵੱਧ ਰਹੀ ਹੈ । ਅਤੇ ਬਦਲ ਦੇ ਮੌਸਮ ਵਿੱਚ ਬਿਮਾਰੀਆਂ ਦਾ ਡਰ ਵੀ ਜਿਆਦਾ ਬਣਿਆ ਰਹਿੰਦਾ ਹੈ । ਜਿਆਦਾਤਰ ਦਿਲ ਦੇ ਬਿਮਾਰੀਆਂ ਨਾਲ ਪੀੜਿਤ ਲੋਕਾਂ ਨੂੰ ਇਹਨਾਂ ਦਿਨਾਂ ਵਿੱਚ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਬੀਤੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਡੇਂਗੂ ਦੇ ਮਰੀਜ਼ਾਂ ਵਿੱਚ ਵੀ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ ਜਿੱਥੇ ਸਰਕਾਰੀ ਸਿਹਤ ਸੰਸਥਾਵਾਂ ਵਲੋ ਇਲਾਜ ਫਰੀ ਦਿੱਤਾ ਜਾ ਰਿਹਾ ਹੈ ਉੱਥੇ ਹੀ ਲੁਧਿਆਣਾ ਦੇ ਮਾਡਲ ਟਾਊਨ ਵਿੱਚ ਵੀ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਵੱਖ-ਵੱਖ ਬਿਮਾਰੀਆਂ ਦਾ ਫਰੀ ਚੈੱਕ ਅਪ ਕੀਤਾ ਗਿਆ ਤੇ ਦਵਾਈਆਂ ਫਰੀ ਦਿੱਤੀਆਂ ਗਈਆਂ ਹਨ।
ਦਿਲ ਦੀਆਂ ਬਿਮਾਰੀਆਂ ਦੀ ਮਾਹਰ ਡਾਕਟਰ ਸਵਾਤੀ ਖੁਰਾਣਾ ਨੇ ਦੱਸਿਆ ਕਿ ਸਰਦੀਆਂ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਨਾਲ ਪੀੜਿਤ ਲੋਕਾਂ ਨੂੰ ਜਿਆਦਾ ਸਮੱਸਿਆ ਆਉਂਦੀ ਹੈ ਜਿਸ ਦੇ ਵਿੱਚ ਜਿਨਾਂ ਲੋਕਾਂ ਨੂੰ ਬਲੋਕੇਜ ਹੈ ਜਾਂ ਫਿਰ ਪਹਿਲਾਂ ਆਪਰੇਸ਼ਨ ਆਦ ਕਰਵਾਏ ਗਏ ਹਨ ਉਹਨਾਂ ਨੂੰ ਜਿਆਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ । ਉੱਥੇ ਹੀ ਉਹਨਾਂ ਨੇ ਕਿਹਾ ਕਿ ਸਾਡਾ ਰਹਿਣ ਸਹਿਣ ਅਤੇ ਖਾਣ ਪੀਣ ਬਿਮਾਰੀਆਂ ਵਧਾਉਣ ਵਿੱਚ ਜਿੰਮੇਵਾਰ ਹੈ । ਲੋਕਾਂ ਨੂੰ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਜਿੱਥੇ ਪਹਿਲਾਂ 40 ਤੋਂ ਬਾਅਦ ਬੀਪੀ ਅਤੇ ਸ਼ੂਗਰ ਦੇ ਮਰੀਜ਼ ਆਉਂਦੇ ਸਨ ਹੁਣ ਛੋਟੀ ਉਮਰ ਦੇ ਨੌਜਵਾਨ ਵੀ ਇਸ ਬਿਮਾਰੀ ਨਾਲ ਪੀੜਿਤ ਪਾਏ ਜਾ ਰਹੇ ਹਨ। ਅਤੇ ਥਾਇਰਾਇਡ ਬਿਮਾਰੀ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਆਪਣਾ ਡਸਟ ਕਰਾਉਣਾ ਚਾਹੀਦਾ ਹੈ ਜੇਕਰ ਧਿਆਨ ਨਾਲ ਦਿੱਤਾ ਜਾਵੇ ਤਾਂ ਕਈ ਵਾਰ ਲੰਬਾ ਸਮਾਂ ਦਵਾਈ ਖਾਣੀ ਪੈਂਦੀ ਹੈ ਜੇਕਰ ਲੋਕ ਯੋਗਾ ਕਸਰਤ ਆਦ ਕਰਨ ਤਾਂ ਜਲਦੀ ਰਿਕਵਰੀ ਹੋ ਜਾਂਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
