Htv Punjabi
Punjab Video

ਦਿਲ ਤੋਂ ਮਜਬੂਰ ਚੋਰ ‘ਤੇ ਇੰਝ ਆਇਆ ਜਨਾਨੀ ਦਾ ਦਿਲ

ਮਾਮਲਾ ਹੈ ਬਟਾਲਾ ਦੇ ਆਲੀਵਾਲ ਰੋਡ ਬਾਈਪਾਸ ਦਾ, ਜਿੱਥੇ ਅੱਜ ਦਿਨੇ ਦੁਪਹਿਰੀਂ ਦੋ ਔਰਤਾਂ ਇੱਕ ਜਵਾਕ ਦੇ ਨਾਲ ਜਾ ਰਹੀਆਂ ਸਨ, ਏਨੇ ਨੂੰ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਆਇਆ ਤੇ ਉਸਨੇ ਇਹਨਾਂ ‘ਚੋਂ ਇੱਕ ਜਨਾਨੀ ਦੀ ਵਾਲੀ ਝਪੱਟਾ ਮਾਰ ਲਾਹ ਲਈ ਤੇ ਮੋਟਰਸਾਈਕਲ ਤੇ ਫ਼ਰਾਰ ਹੋਣ ਲੱਗਾ | ਪਰ ਏਨੇਂ ਨੂੰ ਅੱਗੇ ਰੇਲਵੇ ਫਾਟਕ ਬੰਦ ਹੋ ਗਿਆ | ਫਿਰ ਇਸ ਨੌਜਵਾਨ ਆਪਣਾ ਮੋਟਰਸਾਈਕਲ ਟੋਏ ‘ਚ ਸੁੱਟ ਪੈਦਲ ਭੱਜਣ ਲੱਗਾ, ਪਰ ਮੌਕੇ ਤੇ ਮੌਜੂਦ ਲੋਕਾਂ ਨੇ ਇਸਨੂੰ ਕਾਬੂ ਕਰ ਲਿਆ | ਫਿਰ ਜਦ ਪੁਲਿਸ ਨੇ ਇਸਦੀ ਤਲਾਸ਼ੀ ਲਈ ਤਾਂ ਉਸਦੀ ਜੇਬ ਵਿੱਚੋ ਦਵਾਈਆਂ ਨਿਕਲੀਆਂ ਅਤੇ ਇਹ ਝਪਟਮਾਰ ਦੁਹਾਈ ਦਿੰਦਾ ਹੋਇਆ ਆਪਣੇ ਆਪ ਨੂੰ ਦਿਲ ਦਾ ਮਰੀਜ ਦਸਣ ਲੱਗ ਪਿਆ | ਫਿਰ ਕੀ ਸੀ ਪੀੜਤਾ ਜਨਾਨੀ ਨੇ ਇਸਦਾ ਹਾਲ ਦੇਖ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਪੁਲਿਸ ਨੇ ਵੀ ਇਸਨੂੰ ਤਰਸ ਦੇ ਅਧਾਰ ‘ਤੇ ਛੱਡ ਦਿੱਤਾ |

Related posts

ਵੇਚਣ ਦੀ ਨੀਅਤ ਨਾਲ 2 ਸਹੇਲੀਆਂ ਚੋਰੀ ਕਰਕੇ ਲੈ ਗਈਆਂ 5 ਮਹੀਨੇ ਦਾ ਬੱਚਾ, ਦੇਖੋ ਪੁਲਿਸ ਨੇ ਕਿਸ ਹਾਲਤ ‘ਚ ਕੀਤਾ ਬਰਾਮਦ

Htv Punjabi

ਜਨਾਨੀ ਦਾ ਦੁੱਖ ਦੱਸ ਪ੍ਰਵਾਸੀ ਸੁਨਿਆਰੇ ਨਾਲ ਕਰ ਗਿਆ ਪੁੱਠਾ ਕਾਰਾ

htvteam

ਚੂੜੇ ਵਾਲੇ ਹੱਥਾਂ ਦੀ ਅਜੇ ਮਹਿੰਦੀ ਵੀ ਨਹੀਂ ਸੀ ਸੁੱਕੀ ! ਸ਼ਗਨਾਂ ਵਾਲੇ ਘਰ ਆਈ ਘਰਵਾਲੇ ਦੀ ਲੋਥ, ਫੇਰ ਚੀਕਾਂ ਨੇ ਪਾੜ ਤਾ ਅਸਮਾਨ ਦਾ ਵੀ ਕਾਲਜਾ 

Htv Punjabi