Htv Punjabi
Crime Punjab Video

ਢੋਂਗੀ ਬਾਬੇ ਨੇ ਵੱਸ ਚ ਕਰਲੀ ਜਨਾਨੀ, ਫਿਰ ਕੀਤਾ ਕਾਂਡ ?

ਫਿਰੋਜ਼ਪੁਰ ਦੇ ਪਿੰਡ ਹਜਾਰਾ ਸਿੰਘ ਵਾਲਾ ਵਿੱਚ ਢੌਂਗੀ ਬਾਬੇ ਦਾ ਕਾਰਨਾਮਾ
ਮਹਿਲਾ ਨੂੰ ਵੱਸ ਵਿੱਚ ਕਰਕੇ ਡੇਢ ਤੋਲਾ ਸੋਨਾ ਅਤੇ 50 ਹਜ਼ਾਰ ਰੁਪਏ ਲੈਕੇ ਫਰਾਰ
ਮੌਕੇ ਦੀ ਸੀਸੀਟੀਵੀ ਤਸਵੀਰ ਆਈ ਸਾਹਮਣੇ
ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਆਉਂਦੇ ਪਿੰਡ ਹਜਾਰਾ ਸਿੰਘ ਵਾਲਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਢੌਂਗੀ ਬਾਬਾ ਆਪਣੇ ਸਾਥੀਆਂ ਸਮੇਤ ਇੱਕ ਮਹਿਲਾ ਨੂੰ ਠੱਗੀ ਦਾ ਸ਼ਿਕਾਰ ਬਣਾ ਕੇ ਡੇਢ ਤੋਲਾ ਸੋਨਾ ਅਤੇ ਕਰੀਬ 50 ਹਜ਼ਾਰ ਰੁਪਏ ਨਕਦ ਲੈਕੇ ਫਰਾਰ ਹੋ ਗਿਆ।

ਪੀੜਤ ਮਹਿਲਾ ਸਵਰਨ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਮਮਦੋਟ ਤੋਂ ਵਾਪਿਸ ਘਰ ਜਾ ਰਹੇ ਸੀ। ਕਿ ਰਾਸਤੇ ਵਿੱਚ ਉਸ ਵਿਅਕਤੀ ਨੇ ਪਹਿਲਾਂ ਡੇਰੇ ਬਾਰੇ ਪੁੱਛਗਿੱਛ ਕਰਨ ਲੱਗਾ। ਇਸ ਤੋਂ ਬਾਅਦ ਉਸਨੇ ਮਾਲਾ ਫੇਰਦੇ ਹੋਏ ਕਿਸੇ ਤਰ੍ਹਾਂ ਉਸਨੂੰ ਆਪਣੇ ਵੱਸ ਵਿੱਚ ਕਰ ਲਿਆ। ਮਹਿਲਾ ਦੇ ਮੁਤਾਬਕ, ਢੌਂਗੀ ਬਾਬੇ ਨੇ ਉਸਨੂੰ ਕਿਹਾ ਕਿ ਘਰ ਵਿੱਚ ਜਿਹੜਾ ਵੀ ਸੋਨਾ, ਨਕਦੀ ਜਾਂ ਕੀਮਤੀ ਸਮਾਨ ਪਿਆ ਹੈ, ਉਹ ਸਭ ਲਿਆ ਕੇ ਉਸਦੇ ਹਵਾਲੇ ਕਰ ਦਿੱਤਾ ਜਾਵੇ। ਮਹਿਲਾ ਨੇ ਦੱਸਿਆ ਕਿ ਉਹ ਉਸਦੀ ਗੱਲਾਂ ਵਿੱਚ ਆ ਗਈ ਅਤੇ ਘਰ ਵਿੱਚ ਪਿਆ ਡੇਢ ਤੋਲਾ ਸੋਨਾ ਅਤੇ 50 ਹਜ਼ਾਰ ਰੁਪਏ ਨਕਦ ਲਿਆ ਕੇ ਉਸਨੂੰ ਦੇ ਦਿੱਤੇ।

ਇਸ ਤੋਂ ਬਾਅਦ ਢੌਂਗੀ ਬਾਬਾ ਅਤੇ ਉਸਦੇ ਸਾਥੀ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਸੀ, ਮੌਕੇ ਤੋਂ ਫਰਾਰ ਹੋ ਗਏ। ਜਦੋਂ ਮਹਿਲਾ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਠੱਗੀ ਹੋ ਚੁੱਕੀ ਹੈ, ਤਾਂ ਉਸਨੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ। ਪੀੜਤ ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਢੌਂਗੀ ਬਾਬੇ ਅਤੇ ਉਸਦੇ ਸਾਥੀਆਂ ਨੂੰ ਜਲਦ ਤੋਂ ਜਲਦ ਗਿਰਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ, ਤਾਂ ਜੋ ਹੋਰ ਕਿਸੇ ਮਾਸੂਮ ਪਰਿਵਾਰ ਨਾਲ ਇਸ ਤਰ੍ਹਾਂ ਦੀ ਠੱਗੀ ਨਾ ਹੋ ਸਕੇ। ਫਿਲਹਾਲ, ਇਹ ਮਾਮਲਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਦੌੜ ਤੋਂ ਕਾਂਗਰਸ ਦਾ ਕਰੋੜਪਤੀ ਗਰੀਬ ਬੰਦਾ ਚੋਣ ਲੜ ਰਿਹਾ, ਪਰ ਭਦੌੜ ਵਾਲੇ ਆਪਣੇ ਪੁੱਤ ਲਾਭ ਸਿੰਘ ਉਗੋਕੇ ਨੂੰ ਹੀ ਜਿਤਾਉਣਗੇ : ਭਗਵੰਤ ਮਾਨ

htvteam

ਸਵੇਰੇ ਸਵੇਰੇ ਐਵੇਂ ਕਰੋ ਨਾਸ਼ਤਾ

htvteam

ਬੱਚੇ ਨਾਲ ਬਦਫੈਲੀ ਕਰਦੇ ਬੰਦੇ ਨੂੰ ਪਿਤਾ ਨੇ ਮੌਕੇ ਤੇ ਲਿਆ ਸੀ ਫੜ, ਦੇਖੋ ਫੇਰ ਕੀ ਬਣਿਆ

Htv Punjabi

Leave a Comment