Htv Punjabi
Punjab Video

ਤੌਬਾ ਤੌਬਾ ਐਨਾ ਭਿਆਨਕ ਸੜਕ ਹਾਦਸਾ, ਗੱਡੀਆਂ ਦਾ ਨਿਕਲਿਆ ਕਚੂੰਬਰ

ਤੌਬਾ ਤੌਬਾ ਖੰਨਾ ਦੇ ਨੈਸ਼ਨਲ ਹਾਈਵੇ ਤੇ ਹੋਇਆ ਭਿਆਨਕ ਸੜਕ ਹਾਦਸਾ,, ਕਈ ਗੱਡੀਆਂ ਦੇ ਉੱਡੇ ਪਰਖਚੇ ਬਾਲ ਬਾਲ ਬਚੇ ਸਕੂਲੀ ਬੱਚੇ,,,ਸਰਦੀਆਂ ਵਿੱਚ ਧੁੰਦ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਖੰਨਾ ਦੇ ਨੈਸ਼ਨਲ ਹਾਈਵੇ ‘ਤੇ ਧੁੰਦ ਦੇ ਕਰਨ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਸਮੇਤ 25 ਤੋਂ 30 ਵਾਹਨ ਆਪਸ ਵਿੱਚ ਟਕਰਾ ਗਏ। ਲੋਕਾਂ ਨੇ ਨੈਸ਼ਨਲ ਹਾਈਵੇਅ ਦੇ ਵਿਚਕਾਰ ਖੜ੍ਹੇ ਹੋ ਕੇ ਰੌਲਾ ਪਾਇਆ ਅਤੇ ਹੋਰ ਲੋਕਾਂ ਨੂੰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਾਇਆ। ਉਥੇ ਹੀ ਲੋਕਾਂ ਨੇ ਦੱਸਿਆ ਕਿ ਧੁੰਦ ਜਿਆਦਾ ਹੋਣ ਕਰਕੇ ਇਹ ਐਕਸੀਡੈਂਟ ਹੋਇਆ ਤੇ ਕੁਝ ਟਰੱਕ ਤੇ ਟਰਾਲੀ ਵਾਲਿਆਂ ਦੀ ਵੀ ਗਲਤੀ ਸੀ,,,,,,

ਉੱਥੇ ਹੀ ਘਟਨਾ ਸਥਾਨ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅੱਜ ਸਵੇਰ ਤੋਂ ਧੁੰਦ ਜਿਆਦਾ ਹੋਣ ਕਰਕੇ ਇਹ ਸੜਕ ਹਾਦਸਾ ਵਾਪਰਿਆ ਜਿਹਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਮਾਲੀ ਨੁਕਸਾਨ ਕਾਫੀ ਹੋਇਆ।

ਸ਼ਨੀਵਾਰ ਸਵੇਰ ਤੋਂ ਹੀ ਕਾਫੀ ਧੁੰਦ ਛਾਈ ਹੋਈ ਸੀ। ਵਿਜ਼ੀਬਿਲਟੀ ਬਹੁਤ ਘੱਟ ਸੀ। ਇਸੇ ਦੌਰਾਨ ਲੁਧਿਆਣਾ ਤੋਂ ਅੰਬਾਲਾ ਨੂੰ ਜਾਂਦੇ ਸਮੇਂ ਪਿੰਡ ਦਹੇੜੂ ਨੇੜੇ ਇਹ ਹਾਦਸਾ ਵਾਪਰਿਆ,,ਪਿੱਛੇ ਆ ਰਹੇ ਵਾਹਨ ਇਨ੍ਹਾਂ ਵਾਹਨਾਂ ਨਾਲ ਟਕਰਾਉਂਦੇ ਰਹੇ। ਕੁੱਲ 25 ਤੋਂ 30 ਵਾਹਨ ਆਪਸ ਵਿੱਚ ਟਕਰਾ ਗਏ। ਦੱਸ ਦਈਏ ਕਿ 13 ਨਵੰਬਰ ਨੂੰ ਵੀ ਇਸ ਥਾਂ ਤੋਂ ਥੋੜ੍ਹਾ ਅੱਗੇ ਵੱਡਾ ਹਾਦਸਾ ਵਾਪਰ ਗਿਆ ਸੀ। ਧੁੰਦ ਵਿੱਚ 50 ਦੇ ਕਰੀਬ ਵਾਹਨ ਇੱਕੋ ਸਮੇਂ ਆਪਸ ਵਿੱਚ ਟਕਰਾ ਗਏ ਸੀ। ਕੁੱਲ ਮਿਲਾ ਕੇ 100 ਦੇ ਕਰੀਬ ਵਾਹਨ ਤਿੰਨ ਥਾਵਾਂ ‘ਤੇ ਟਕਰਾਏ ਸੀ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣੇ-ਹੁਣੇ ਆਹ ਸ਼ਹਿਰ ‘ਚ ਮੁੰਡਿਆਂ ਨੇ ਚਲਾਈਆਂ ਤਾੜ-ਤਾੜ ਗੋਲੀਆਂ

htvteam

3 ਦਿਨ ਐਵੇਂ ਲੌਂਗ ਖਾਣ ਨਾਲ ਬਦਲ ਜਾਂਦੀ ਹੈ ਲਾਈਫ, ਮਿਲਦੀ ਹੈ ਘੈਂਟ ਤਾਕਤ

htvteam

ਸਰਕਾਰੀ ਕਾਲਜ ਦਾ ਪ੍ਰੋਫੈਸਰ ਅਤੇ ਪੁਰਾਣੀ ਵਿਦਿਆਰਥਣ ਮਿਲੇ ਨਸ਼ੇ ਦੀ ਹਾਲਤ ‘ਚ, ਦੇਖਕੇ ਪੁਲਿਸ ਵਾਲਿਆਂ ਦੀ ਅੱਖਾਂ ਖੁਲੀਆਂ ਰਹਿ ਗਈਆਂ

Htv Punjabi

Leave a Comment