Htv Punjabi
Punjab Video

ਦਿਨ ਦਿਹਾੜ੍ਹੇ ਏ.ਟੀ.ਐਮ ਨੂੰ ਪੈ ਗਏ ਬੰਦੇ

ਲੁਧਿਆਣਾ ਦੀਆਂ ਦੇ ਡੀਸੀ ਦਫਤਰ ਦੇ ਬਾਹਰ ਦਿਨ ਦਿਹਾੜ੍ਹੇ ਲੋਕ ਏ.ਟੀ.ਐਮ ਦਾ ਸ਼ਟਰ ਕੱਟ ਰਹੇ ਨੇ ਤੇ ਲੋਕ ਖੜ੍ਹੇ ਇੰਨ੍ਹਾਂ ਨੂੰ ਦੇਖੀ ਜਾ ਰਹੇ ਨੇ। ਪਰ ਕੋਈ ਇਨ੍ਹਾਂ ਨੂੰ ਕੁਝ ਨਹੀਂ ਕਹਿ ਰਿਹਾ ਸਗੋਂ ਸਭ ਪਾਸੇ ਦੇਖਦੇ ਦੇਖਦੇ ਵੱਡੀ ਭੀੜ ਲੱਗ ਗਈ। ਸਾਰੇ ਲੋਕ ਹੈਰਾਨ ਸਨ ਕੀ ਇਹ ਲੋਕ ਬੜੇ ਆਰਾਮ ਨਾਲ ਸ਼ਟਰ ਕੱਟ ਰਹੇ ਸਨ ਪਰ ਕਿਸੇ ਦੀ ਹਿੰਮਤ ਇਨ੍ਹਾਂ ਨੂੰ ਰੋਕਣ ਦੀ ਨਹੀਂ ਸੀ ਹੋ ਰਹੀ। ਜਿਸ ਤੋਂ ਬਾਅਦ ਡੀਸੀ ਦਫਤਰ ਦੇ ਬਾਹਰ ਇਹ ਸ਼ਟਰ ਇੰਨ੍ਹਾਂ ਬੰਦਿਆਂ ਵੱਲੋਂ ਕੱਟਿਆ ਗਿਆ ਤੇ ਕਿਸੇ ਨੇ ਕੁਝ ਨਹੀਂ ਕਿਹਾ।

ਅਸਲ ‘ਚ ਇਸ ਏਟੀਐਮ ਦੇ ਸ਼ਟਰ ਨੂੰ ਕੱਟਣ ਦਾ ਅਸਲ ਕਾਰਨ ਅਸੀਂ ਤੁਹਾਨੂੰ ਦੱਸਾਂਦੇ ਹਾਂ। ਇਸ ਏ.ਟੀ.ਐਮ ਚੋਂ ਇਕ ਜਨਾਨੀ ਪੈਸੇ ਕਢਵਾਉਣ ਗਈ ਤਾਂ ਵਿੱਚੇ ਫਸ ਗਈ। ਕਿਉਂਕਿ ਸ਼ਟਰ ਆਪਣੇ ਆਪ ਹੇਠਾਂ ਡਿੱਗ ਗਿਆ ਜਿਸ ਨੂੰ ਦੋ ਘੰਟਿਆਂ ਦੀ ਕਰੜ੍ਹੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ।

ਸੋ ਹੁਣ ਏ.ਟੀ.ਐਮਾਂ ‘ਚੋਂ ਪੈਸੇ ਕੱਢਵਾਉਣ ਵੇਲੇ ਚੋਰਾਂ ਦੇ ਨਾਲ ਨਾਲ ਸ਼ਟਰ ਦਾ ਵੀ ਧਿਆਨ ਰੱਖਣਾ ਪਿਆ ਕਰੇਗਾ ਕਿਉਕਿ ਅਜਿਹੀ ਘਟਨਾ ਕਿਤੇ ਵੀ ਹੋ ਸਕਦੀ ਐ। ਪਰ ਜ਼ਰੂਰ ਨਹੀਂ ਉਸ ਵੇਲੇ ਦਿਨ ਹੋਵੇ ਤੇ ਐਵੇਂ ਆਹ ਲੋਕ ਤੁਹਾਡੀ ਮਦਦ ਲਈ ਆ ਜਾਣ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਨਾਰਕੋ ਟੈਸਟ ਨੂੰ ਲੈਕੇ ਉਮਰਨਾਗਲ ਨੇ ਅਦਾਲਤ ਚ ਪੇਸ਼ ਕੀਤੀ ਸਹਿਮਤੀ!

htvteam

ਚਾਰ ਮੁੰਡੇ ਦਾਉਦ ਇਬਰਾਹਿਮ ਵਾਲੀਆਂ ਲੈਂਦੇ ਸੀ ਫੀਲਿੰਗਾਂ

htvteam

ਬਿਨ੍ਹਾਂ ਪਾਸਪੋਰਟ ਤੋਂ ਮੁਲਕ ਪਰਤਿਆ ਸੀ ਮਸ਼ਹੂਰ ਪੰਜਾਬੀ ਸਿੰਗਰ, ਸੁਣੋ ਦਿਲਚਸਪ ਕਹਾਣੀ

htvteam

Leave a Comment