Htv Punjabi
Punjab

ਨਾਰਕੋ ਟੈਸਟ ਨੂੰ ਲੈਕੇ ਉਮਰਨਾਗਲ ਨੇ ਅਦਾਲਤ ਚ ਪੇਸ਼ ਕੀਤੀ ਸਹਿਮਤੀ!

ਕੋਟਕਪੂਰਾ ਗੋਲੀਕਾਂਡ ਮਾਮਲੇ ਚ ਬਣੀ ਨਵੀ SIT ਵੱਲੋਂ ਸਾਬਕਾ DGP ਸੁਮੇਧ ਸੈਣੀ,ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਆਈ ਜੀ ਪਰਮਰਾਜ ਉਮਰਾਨੰਗਲ ਦੇ ਨਾਰਕੋ ਟੈਸਟ ਦੀ ਇਜਾਜ਼ਤ ਲੈਣ ਲਈ ਦਿੱਤੀ ਦਰਖ਼ਾਸਤ ਤੇ ਸੁਮੇਧ ਸੈਣੀ ਅਤੇ ਚਰਨਜੀਤ ਸ਼ਰਮਾ ਨੇ ਇਨਕਾਰ ਕਰ ਦਿੱਤਾ ਸੀ ਜਦਕਿ ਆਈ ਜੀ ਪਰਰਮਰਾਜ ਉਮਰਾਨੰਗਲ ਵੱਲੋਂ ਆਪਣੀ ਸਹਿਮਤੀ ਜਤਾਈ ਗਈ ਸੀ ਜਿਸ ਦੇ ਚਲੱਦੇ ਅੱਜ ਉਨ੍ਹਾਂ ਵੱਲੋਂ ਅਦਾਲਤ ਚ ਪੇਸ਼ ਹੋਕੇ ਆਪਣੇ ਵਕੀਲ ਜਰੀਏ ਅਦਾਲਤ ਨੂੰ ਆਪਣਾ ਸਹਿਮਤੀ ਪੱਤਰ ਦਰਜ਼ ਕਰਵਾਇਆ।ਉਥੇ ਅੱਜ ਪਹਿਲੀ ਵਾਰ ਉਮਰਨਾਗਲ ਮੀਡਿਆ ਸਾਹਮਣੇ ਰੁ ਬਰੁ ਹੋਏ।

ਅੱਜ ਆਈ ਜੀ ਉਮਰਨਾਗਲ ਨੇ ਕਿਹਾ ਕਿ ਮੇਰੇ ਵੱਲੋਂ ਸ਼ੁਰੂ ਤੋਂ ਹੀ ਹਰ ਜਾਂਚ ਟੀਮ ਨੂੰ ਸਹਿਯੋਗ ਦਿੱਤਾ ਜਾਂਦਾ ਰੀਹਾ ਹੈ ਅਤੇ ਅੱਗੇ ਵੀ ਸਹਿਯੋਗ ਦਿੰਦਾ ਰਹਾਂਗਾ ਅਤੇ ਹੁਣ ਵੀ ਸਿਟ ਦੀ ਮੰਗ ਤੇ ਮੈਂ ਨਾਰਕੋ ਟੈਸਟ ਲਯੀ ਸਹਿਮਤੀ ਦਿੱਤੀ ਹੈ ਭਾਵੇ ਪੰਜ ਵਾਰ ਕਰਵਾਇਆ ਜਾਵੇ ਪਰ ਦੂਜੇ ਪਾਸੇ ਕੁਵਰ ਵਿਜੇ ਪ੍ਰਤਾਪ ਦਾ ਵੀ ਨਾਰਕੋ ਟੈਸਟ ਹੋਵੇ ਜਿਨ੍ਹਾਂ ਵੱਲੋਂ ਨਿੱਜੀ ਰੰਜਿਸ਼ ਦੇ ਚਲੱਦੇ ਮੇਰੇ ਨਾਲ ਇਹ ਵਿਹਾਰ ਕੀਤਾ ਗਿਆ।ਉਨ੍ਹਾਂ ਕਿਹਾ ਕਿ ਕੋਟਕਪੂਰਾ ਘਟਨਾਕ੍ਰਮ ਸਮੇ ਮੇਰੀ ਮੌਜੂਦਗੀ ਨਿਯਮ ਮੁਤਾਬਿਕ ਸੀ ਪਰ ਬਹਿਬਲ ਗੋਲੀਕਾਂਡ ਚ ਮੇਰੀ ਮੌਜੂਦਗੀ ਨਾ ਹੋਣ ਦੇ ਚਲੱਦੇ ਵੀ ਮੇਨੂ ਨਾਮਜ਼ਦ ਕੀਤਾ ਗਿਆ।ਉਨ੍ਹਾਂ ਕਿਹਾ ਕਿ ਅੱਗੇ ਵੀ ਮੈਂ ਜਾਂਚ ਚ ਹਰ ਤਰਾਂ ਦਾ ਸਹਿਯੋਗ ਦਿੰਦਾ ਰਹਾਂਗਾ।

Related posts

ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ

htvteam

ਇੱਕ ਹੋਰ ਘਰ ‘ਚ ਰੇਡ ਕਰਨ ਗਈ ਪੁਲਿਸ ਦੀ ਕਰਤੂਤ

htvteam

ਔਰਤਾਂ ਹੱਥੀਂ ਬਣਾਇਆ ਸਾਮਾਨ ਵੇਚ ਕੇ ਕਰ ਸਕਦੀਆਂ ਹਨ ਘਰ ਗੁਜ਼ਾਰਾ: ਸਿੱਧੂ

htvteam