ਸਮਰਾਲਾ ਨੇੜਲੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਵਿੱਚ ਇੱਕ ਨੌਜਵਾਨ ਬੱਸ ਕੰਡਕਟਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਤੇਜ ਸਿੰਘ ( 42) ਵਾਸੀ ਪਿੰਡ ਬਰਮਾ ਜੋ ਕਿ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੀ ਵੈਨ ਵਿੱਚ ਕੰਡਕਟਰ ਵਜੋਂ ਨੌਕਰੀ ਕਰਦਾ ਸੀ ਅਤੇ ਅੱਜ ਸਕੂਲ ਦੇ ਵਿੱਚ ਦਿਵਾਲੀ ਦੇ ਸਬੰਧ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਸਨ ਤਾਂ ਮ੍ਰਿਤਕ ਗੁਰਤੇਜ ਸਿੰਘ ਲੋਹੇ ਦੀ ਪਾਇਪ ਲੈ ਕੇ ਦੂਸਰੇ ਪਾਸੇ ਜਾ ਰਿਹਾ ਸੀ ਤਾਂ ਸਕੂਲ ਦੇ ਵਿੱਚ ਹੀ ਬਿਜਲੀ ਦੀ ਤਾਰਾਂ ਨਾਲ ਲੋਹੇ ਦੀ ਪਾਈਪ ਟਕਰਾ ਗਿਆ। ਜਿਸ ਨਾਲ ਗੁਰਤੇਜ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਨੂੰ ਸਮਰਾਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਗੁਰਤੇਜ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਮ੍ਰਿਤਕ ਦੇ ਰਿਸ਼ਤੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਤੇਜ ਸਿੰਘ ਗਾਰਡਨ ਵੈਲੀ ਸਕੂਲ ਵੈਨ ਵਿੱਚ ਕੰਡਕਟਰ ਸੀ ਅਤੇ ਸਕੂਲ ਦੇ ਵਿੱਚ ਕੋਈ ਲੋਹੇ ਦਾ ਪੋਲ ਗੱਡਣ ਦਾ ਕੰਮ ਕਰ ਰਿਹਾ ਸੀ ਕਿ ਪੋਲ ਬਿਜਲੀ ਦੀ ਤਾਰਾਂ ਨਾਲ ਜੋ 11ਹਜਾਰ ਵੋਲਟ ਦੀਆਂ ਸੀ ਉਸ ਨਾਲ ਟਕਰਾ ਗਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਦੇ ਪਰਿਵਾਰ ਵਿੱਚ ਉਸਦੀ ਮਾਤਾ ਪਤਨੀ ਅਤੇ ਇੱਕ ਬੇਟੀ ਹੈ। ਸਕੂਲ ਦੀ ਪ੍ਰਿੰਸੀਪਲ ਸਵਾਤੀ ਘਈ ਨੇ ਕਿਹਾ ਸਾਡੇ ਸਕੂਲ ਦੇ ਵੈਨ ਕੰਡਕਟਰ ਗੁਰਤੇਜ ਸਿੰਘ ਲੋਹੇ ਦੀ ਪਾਈਪਾਂ ਲੈ ਕੇ ਆ ਰਿਹਾ ਸੀ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਅਤੇ ਪਾਈਪ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਜਦੋਂ ਸਾਨੂੰ ਇਸ ਘਟਨਾ ਬਾਰੇ ਪਤਾ ਚੱਲਿਆ ਤਾਂ ਅਸੀਂ ਗੁਰਤੇਜ ਸਿੰਘ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਲਿਆ ਕੇ ਆਏ ਜਿੱਥੇ ਉਸਦੇ ਮੌਤ ਦੀ ਪੁਸ਼ਟੀ ਡਾਕਟਰ ਵੱਲੋਂ ਕੀਤੀ ਗਈ।
ਡਾਕਟਰ ਵਿਰੋਨੀਕਾ ਨੇ ਦੱਸਿਆ ਕਿ ਸਾਡੇ ਹਸਪਤਾਲ ਦੇ ਵਿੱਚ ਇੱਕ ਵਿਅਕਤੀ ਦੀ ਡੈਡ ਬਾਡੀ ਗਾਰਡਨ ਵੈਲੀ ਸਕੂਲ ਚੋ ਆਈ ਸੀ ਜਿਸਦੀ ਮੌਤ ਕਰੰਟ ਲੱਗਣ ਨਾਲ ਹੋਈ ਸੀ। ਮ੍ਰਿਤਕ ਦੀ ਪਹਿਚਾਣ ਗੁਰਤੇਜ ਸਿੰਘ ਉਮਰ 42 ਸਾਲ ਹੋਈ। ਪੁਲਿਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..