Htv Punjabi
Crime Punjab Video

ਦੀਵਾਲੀ ਤੋਂ ਪਹਿਲਾਂ SDO ਤੇ JE ਹੋਏ ਅਗਵਾ ?

ਨਕਲੀ ਵਿਜੀਲੈਂਸ ਅਧਿਕਾਰੀ ਬਣ ਕੇ ਆਏ ਵਿਅਕਤੀਆਂ ਨੇ
ਬਿਜਲੀ ਵਿਭਾਗ ਦੇ SDO ਤੇ JE ਨੂੰ ਕੀਤਾ ਅਗਵਾ
ਪੁਲਿਸ ਵੱਲੋਂ ਮਾਮਲੇ ਚ ਵੱਡੀ ਕਾਮਯਾਬੀ ਕੀਤੀ ਹਾਸਿਲ
ਜਗਰਾਓ ਨੇੜੇ ਥਾਣਾ ਮੁੱਲਾਂਪੁਰ ਦਾਖਾ ਪੁਲਿਸ ਨੇ ਨਕਲੀ ਵਿਜੀਲੈਂਸ ਅਧਿਕਾਰੀ ਬਣ ਕੇ ਮੁੱਲਾਂਪੁਰ ਦਾਖਾ ਵਿਚ ਹੀ ਤੈਨਾਤ ਬਿਜਲੀ ਵਿਭਾਗ ਦੇ ਇਕ SDO ਤੇ ਇਕ JE ਨੂੰ ਕਿਡਨੇਪ ਕਰਕੇ ਓਨਾ ਕੋਲੋ 7 ਲੱਖ ਦੀ ਫਿਰੌਤੀ ਲੈਣ ਵਾਲੇ ਚਾਰ ਅਰੋਪੀਆਂ ਵਿੱਚੋ ਦੋ ਅਰੋਪੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ ਜਦਕਿ ਦੋ ਅਜੇ ਫਰਾਰ ਹਨ ਤੇ ਜਲਦੀ ਹੀ ਓਨਾ ਨੂੰ ਵੀ ਕਾਬੂ ਕਰਕੇ ਫਿਰੌਤੀ ਦੀ ਰਕਮ ਵੀ ਬਰਾਮਦ ਕਰਨ ਦਾ ਦਾਅਵਾ ਪੁਲਿਸ ਵਲੋਂ ਕੀਤਾ ਗਿਆ ਹੈ।

ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦਸਿਆ ਕਿ 13 ਅਕਤੂਬਰ ਨੂੰ ਇਹ ਚਾਰੇ ਜਨੇ ਆਪਣੀ ਪਾਇਪ ਦੀ ਫੈਕਟਰੀ ਲਈ ਬਿਜਲੀ ਕੁਨੈਕਸ਼ਨ ਲੈਣ ਦੀ ਜਾਣਕਾਰੀ ਲੈਣ ਲਈ SDO ਤੇ JE ਨੂੰ ਮਿਲੇ ਤੇ ਉਨ੍ਹਾਂ ਨਾਲ ਸਾਰੀ ਗੱਲ ਖੋਲ ਲਈ ਤੇ ਫਿਰ ਓਨਾਂ ਨੂੰ ਕਹਿਣ ਲੱਗੇ ਕਿ ਅਸੀਂ ਵਿਜੀਲੈਂਸ ਤੋ ਆਏ ਹਾਂ ਤੇ ਤੁਸੀ ਆਪਣੇ ਐਕਸੀਅਨ ਨਾਲ ਮਿਲਕੇ ਰਿਸ਼ਵਤ ਲੈਂਦੇ ਹੋ ਤੇ ਇਹੋ ਜਿਹੀਆਂ ਗੱਲਾਂ ਕਰਕੇ ਉਨ੍ਹਾਂ ਦੋਵੇਂ ਅਫ਼ਸਰਾਂ ਨੂੰ ਧੱਕੇ ਨਾਲ ਆਪਣੀ ਇਨੋਵਾ ਗੱਡੀ ਵਿੱਚ ਬਿਠਾ ਕੇ ਲੁਧਿਆਣਾ ਵੱਲ ਨੂੰ ਲੈਂ ਗਏ ਤੇ ਰਸਤੇ ਵਿਚ ਪੂਰਾ ਮਾਮਲਾ ਰਫਾ ਦਫ਼ਾ ਕਰਨ ਲਈ ਵੀਹ ਲੱਖ ਰੁਪਏ ਮੰਗਣ ਲੱਗ ਪਏ।

ਦੋਵੇਂ ਅਫ਼ਸਰਾਂ ਨੇ ਡਰਦੇ ਹੋਏ ਆਪਣੇ ਘਰੋਂ ਤੇ ਰਿਸ਼ਤੇਦਾਰਾਂ ਕੋਲੋਂ ਸੱਤ ਲੱਖ ਵੀਹ ਹਜਾਰ ਰੁਪਏ ਇਕੱਠੇ ਕਰਕੇ ਇਨ੍ਹਾ ਨੂੰ ਦੇ ਦਿੱਤੇ ਤੇ ਫਿਰ ਇਨਾਂ ਨੂੰ ਝਾੜ ਦਿੱਤਾ ਗਿਆ।
ਜਿਸ ਦੇ ਚਲਦੇ ਦੋਵਾਂ ਨੇ ਫਿਰ ਪੁਲਿਸ ਨਾਲ ਸੰਪਰਕ ਕਰਕੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਤੇ ਪੁਲਿਸ ਨੇ ਉਸੇ ਦਿਨ ਤੋਂ ਇਨਾ ਚਾਰਾਂ ਅਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਅੱਜ ਚਾਰਾਂ ਵਿੱਚੋ ਦੋ।ਆਰੋਪੀ ਕਾਬੂ ਆ ਗਏ ਤੇ ਹੁਣ ਇਨਾ ਦਾ ਰਿਮਾਂਡ ਲੈਂ ਕੇ ਅਗਲੀ ਪੁੱਛਗਿੱਛ ਕਰਕੇ ਫਰਾਰ ਦੋਵੇਂ ਅਰੋਪੀਆਂ ਨੂੰ ਵੀ ਕਾਬੂ ਕਰਕੇ ਫਿਰੌਤੀ ਦੀ ਰਕਮ ਵੀ ਬਰਾਮਦ ਕੀਤੀ ਜਾਵੇਗੀ।

ਡੀਐਸਪੀ ਨੇ ਇਹ ਵੀ ਦਸਿਆ ਕਿ ਕਾਬੂ ਕੀਤੇ ਗਏ ਦੋਵੇਂ ਆਰੋਪੀ ਪਟਿਆਲਾ ਇਲਾਕੇ ਦੇ ਰਹਿਣ ਵਾਲੇ ਹਨ ਤ ਏਨਾ ਕੋਲੋਂ ਫਰਜ਼ੀ ਪੱਤਰਕਾਰੀ ਦੇ ਕਾਰਡ ਵੀ ਮਿਲੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖਲੋ ਪੰਜਾਬੀਓ ਕੀ ਹੋਣ ਲੱਗਿਆ ਤੁਹਾਡੇ ਨਾਲ ?

htvteam

ਆਹ ਮੁੰਡੇ ਨੇ ਮਾਰਿਆ ਸ਼ਾਹਰੁੱਖ ਖਾਨ ਵਾਲਾ ਐਕਸ਼ਨ, ਦੇਖੋ ਕੀ ਕਰ ਲਿਆ

htvteam

ਦੇਖੋ ਕਿਵੇਂ ਈ ਰਿਕਸ਼ੇ ਨੇ ਬਚਾਈ ਜਾਨ

htvteam

Leave a Comment